Sunday, September 20, 2026

ਲਾਇਨਜ਼ ਕਲੱਬ ਸੁਨਾਮ ਵਲੋਂ ਫਰੀ ਬਲੱਡ ਸ਼ੂਗਰ ਚੈਕਅਪ ਕੈਂਪ ਦਾ ਆਯੋਜਨ

ਲੌਂਗੋਵਾਲ, 18 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੁਨਾਮ ਵਲੋਂ ਸਥਾਨਕ ਰੋਜ਼ ਗਾਰਡਨ ਵਿਖੇ ਕਲੱਬ ਪ੍ਰਧਾਨ PUNJ1809201907ਜਗਰੂਪ ਸਿੰਘ ਰਾਠੌੜ ਦੀ ਅਗਵਾਈ ਹੇਠ ਇੱਕ ਫਰੀ ਬਲੱਡ ਸ਼ੂਗਰ ਚੈਕੁਅਪ ਕੈਂਪ ਦਾ ਆਯੋਜਨ ਕੀਤਾ ਗਿਆ।ਸਵੇਰ ਦੀ ਸੈਰ `ਤੇ ਆਏ ਹੋਏ 140 ਤੋਂ ਵੱਧ ਸ਼ਹਿਰ ਵਾਸੀਆਂ ਨੇ ਇਸ ਕੈਂਪ ਦਾ ਲਾਭ ਉਠਾਇਆ।ਕਲੱਬ ਪ੍ਰਧਾਨ ਜਗਰੂਪ ਸਿੰਘ ਲਾਇਨਜ਼ ਵਲੋਂ ਸਮਾਜ ਸੇਵੀ ਕਾਰਜਾਂ ਦੀ ਇਹ ਲੜੀ ਨਿਰੰਤਰ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ।ਪ੍ਰੋਜੈਕਟ ਚੇਅਰਮੈਨ ਬਲਵਿੰਦਰ ਬਾਂਸਲ ਨੇ ਲੋਕਾਂ ਨੂੰ ਸਿਹਤ ਸੰਭਾਲ ਸਬੰਧੀ ਜਾਗਰੂਕ ਕੀਤਾ।ਕਲੱਬ ਦੇ ਜ਼ੋਨ ਚੇਅਰਮੈਨ ਲਾਇਨਜ਼ ਸ਼ਿਵ ਜੈਨ ਅਤੇ ਬਾਕੀ ਦੀ ਟੀਮ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਰੋਜ਼ ਗਾਰਡਨ ਵਿੱਚ ਸੈਰ ਕਰ ਰਹੀਆਂ ਪ੍ਰਮੁੱਖ ਹਸਤੀਆਂ ਜਗਜੀਤ ਸਿੰਘ ਸੱਗੂ, ਅਮਰੀਕ ਸਿੰਘ ਕੰਡਾ, ਐਡਵੋਕੇਟ ਹਰਜਿੰਦਰ ਕਾਲਾ, ਵਰਿੰਦਰ, ਪਵਨ ਜਿੰਦਲ ਫਰਮਾਸਿਸਟ ਆਦਿ ਨੇ ਸ਼ਲਾਘਾ ਕੀਤੀ।
     ਇਸ ਸਮੇਂ ਗੋਪਾਲ ਸ਼ਰਮਾ, ਅਸ਼ੋਕ ਵਰਮਾ, ਭੂਸ਼ਨ ਕਾਂਸਲ, ਅਮਨਦੀਪ ਬਾਂਸਲ, ਇੰਦਰਜੀਤ ਗੁਪਤਾ, ਜਿਮੀ ਗੋਇਲ, ਪੰਕਜ ਜਿੰਦਲ, ਸ਼ਿਵ ਜੈਨ, ਦਿਨੇਸ਼ ਗੁਪਤਾ, ਮਨੀ ਵੜੈਚ ਆਦਿ ਮੈਂਬਰ ਵੀ ਹਾਜ਼ਰ ਸਨ।
   
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply