ਸਮਰਾਲਾ, 18 ਸਤੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਭਾਰਤੀਏ ਬਾਲਮੀਕੀ ਧਰਮ ਸਮਾਜ (ਭਾਵਾਧਸ) ਤਹਿਸੀਲ ਸਮਰਾਲਾ ਦੇ
ਪ੍ਰਧਾਨ ਸ਼ੰਕਰ ਕਲਿਆਣ ਦੀ ਅਗਵਾਈ ਹੇਠ ਸਮੂਹ ਬਾਲਮੀਕੀ ਸਮਾਜ ਦੇ ਇੱਕ ਵਫਦ ਨੇ ਐਸ.ਡੀ.ਐਮ ਸਮਰਾਲਾ ਨੂੰ ਮੋਹਾਲੀ ਨਿਵਾਸੀ ਐਡਵੋਕੇਟ ਖਿਲਾਫ ਮੰਗ ਪੱਤਰ ਸੌਂਪਿਆ ਹੈ।ਜਿਸ ਵਿੱਚ ਭਗਵਾਨ ਸ੍ਰੀ ਬਾਲਮੀਕ ਜੀ ਮਹਾਰਾਜ ਬਾਰੇ ਬਹੁਤ ਹੀ ਭੱਦੀ ਸ਼ਬਦਾਵਲੀ ਬੋਲਣ ਦੇ ਦੋਸ਼ ਲਾਏ ਹਨ। ਵਫਦ ਨੇ ਮੰਗ ਕੀਤੀ ਕਿ ਉਕਤ ਐਡਵੋਕੇਟ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਅੱਗੇ ਤੋਂ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਸਬੰਧੀ ਕੋਈ ਮਾੜੀ ਸ਼ਬਦਾਵਲੀ ਨਾ ਵਰਤ ਸਕੇ।ਐਸ.ਡੀ.ਐਮ ਸਮਰਾਲਾ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਕਤ ਐਡਵੋਕੇਟ ਵਿਰੱਧ ਬਣਦੀ ਕਾਰਵਾਈ ਕਰਨ ਲਈ ਮਾਮਲਾ ਅਧਿਕਾਰੀਆਂ ਦੇ ਧਿਆਨ `ਚ ਲਿਆਉਣਗੇ।ਇਸ ਉਪਰੰਤ ਤਹਿਸੀਲ ਪ੍ਰਧਾਨ ਸ਼ੰਕਰ ਕਲਿਆਣ ਨੇ ਕਿਹਾ ਕਿ ਜੇਕਰ ਉਕਤ ਐਡਵੋਕੇਟ ਨੇ ਮੁਆਫੀ ਨਾ ਮੰਗੀ ਤਾਂ ਉਸ ਨੂੰ ਬਾਲਮੀਕ ਭਾਈਚਾਰੇ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਵਫਦ ਵਿੱਚ ਰੌਸ਼ਨ ਹੰਸ, ਧਰਮਵੀਰ ਅਸੁਰ, ਰਾਹਲ ਬੈਂਸ, ਰਜਿਤ ਬੈਂਸ, ਦਵਿੰਦਰਪਾਲ ਮੱਟੂ, ਮੁਕੇਸ਼ ਮੱਟੂ, ਪਵਨ ਸਹੋਤਾ (ਯੂਥ ਪ੍ਰਧਾਨ), ਜਤਿਨ ਬੈਂਸ, ਗੁਲਸ਼ਨ ਬੈਂਸ (ਸ਼ਾਖਾ ਪ੍ਰਧਾਨ), ਸ਼ੁਭਮ ਮੱਟੂ, ਸੋਨੂੰ, ਸੁਰੇਸ਼ ਕੁਮਾਰ, ਹੀਰਾ ਲਾਲ ਬੈਂਸ, ਅਜੈ ਕਲਿਆਣ, ਅਮਰਨਾਥ ਪਪੜੌਦੀ, ਨੀਰਜ ਕਲਿਆਣ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media