Friday, July 17, 2026

ਪੀ.ਆਰ.ਟੀ.ਸੀ ਕਰਮਚਾਰੀ ਦਲ ਦੀ ਮੀਟਿੰਗ ਦੌਰਾਨ ਅਹੁੱਦੇਦਾਰ ਚੁਣੇ

ਲੌਂਗੋਵਾਲ, 19 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੀ.ਆਰ.ਟੀ.ਸੀ ਕਰਮਚਾਰੀ ਦਲ ਦੀ ਜਰੂਰੀ ਮੀਟਿੰਗ ਦੌਰਾਨ ਪੀ.ਆਰ.ਟੀ.ਸੀ `ਚ ਠੇਕੇ `ਤੇ PUNJ1909201902ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕਰਵਾਉਣਾ, ਬਾਹਰੀ ਸੰਸਥਾ ਤੋਂ ਲੈ ਗਏ ਕਰਮਚਾਰੀਆਂ ਨੂੰ ਤੁਰੰਤ ਪੀ.ਆਰ.ਟੀ.ਸੀ ਵਿੱਚ ਠੇਕੇ `ਤੇ ਲਿਆ ਜਾਵੇ, 2004  ਤੋਂ ਬੰਦ ਪਈ ਪੈਨਸ਼ਨ ਨੂੰ ਲਾਗੂ ਕੀਤਾ ਜਾਵੇ ਅਤੇ ਮੁਲਾਜ਼ਮਾਂ ਦੀਆਂ ਰਹਿੰਦੀਆਂ ਡੀ.ਏ ਦੀਆਂ ਕਿਸ਼ਤਾਂ ਤੁਰੰਤ ਜਾਰੀ ਕਰਵਾਉਣ ਵਰਗੀਆਂ ਮੰਗਾਂ `ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ।ਮੀਟਿੰਗ ਨੂੰ ਸੂਬੇ ਦੇ ਸਰਪ੍ਰਸਤ ਜਗਤਾਰ ਸਿੰਘ ਪੰਧੇਰ, ਪੀ.ਆਰ.ਟੀ.ਸੀ ਦੇ ਕਰਮਚਾਰੀ ਦਲ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਦੁੱਗਾਂ, ਪਰਮਜੀਤ ਸਿੰਘ ਡਿਪੂ ਪ੍ਰਧਾਨ ਸੰਗਰੂਰ, ਹਰਚਰਨ ਸਿੰਘ ਭੱਟੀ ਜਨਰਲ ਸਕੱਤਰ, ਮਹਿੰਦਰ ਸਿੰਘ ਚੇਅਰਮੈਨ ਆਦਿ ਨੇ ਸੰਬੋਧਨ ਕੀਤਾ।ਗੋਬਿੰਦਰ ਸਿੰਘ ਇੰਸਪੈਕਟਰ, ਪਰਮਿੰਦਰ ਸਿੰਘ, ਮੱਖਣ ਸਿੰਘ ਲੌਂਗੋਵਾਲ, ਪ੍ਰਿੰਸ ਗਾਂਧੀ, ਬਿਕਰਮਜੀਤ, ਮੇਹਰ ਚੰਦ, ਕਰਮਜੀਤ ਸਿੰਘ, ਬਿਕਰਮਜੀਤ ਸਿੰਘ ਸਿੱਧੂ ਰਮਨਦੀਪ ਸਿੰਘ, ਸੰਦੀਪ ਸ਼ਰਮਾ, ਬੁੱਧ ਰਾਮ, ਮੁਖਤਿਆਰ ਸਿੰਘ, ਬਾਬਾ ਦਰਸ਼ਨ ਸਿੰਘ ਤੇ ਮੇਜਰ ਸਿੰਘ ਆਦਿ ਹਾਜ਼ਰ ਸਨ।
                ਇਸ ਸਮੇਂ ਕਸ਼ਮੀਰਾ ਸਿੰਘ ਬਾਬਾ ਨੂੰ ਉਪ ਚੇਅਰਮੈਨ, ਚਰਨਜੀਤ ਸਿੰਘ ਨੂੰ ਜਨਰਲ ਸਕੱਤਰ, ਜਤਿੰਦਰ ਸਿੰਘ ਨੂੰ ਡਿਪਟੀ ਪ੍ਰਧਾਨ, ਅਮਨਦੀਪ ਸਿੰਘ ਦੁੱਗਾਂ ਨੂੰ ਜਨਰਲ ਸਕੱਤਰ ਚੁਣਿਆ ਗਿਆ ਅਤੇ ਦੂਸਰੀਆਂ ਜਥੇਬੰਦੀਆਂ ਨੂੰ ਅਲਵਿਦਾ ਆਖ ਕੇ ਪੀ.ਆਰ.ਟੀ.ਸੀ ਕਰਮਚਾਰੀ ਦਲ ਵਿੱਚ ਸ਼ਾਮਲ ਹੋਏ ਮੁਲਾਜ਼ਮਾਂ ਦਾ ਸਵਾਗਤ ਕੀਤਾ ਗਿਆ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply