ਭੀਖੀ, 19 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਸਰਬਤ ਖਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਚਨਚੇਤੇ ਮੀਰੀ ਪੀਰੀ ਸੰਤ ਸਮਾਜ ਦੇ ਮੁੱਖ ਸੇਵਾਦਾਰ ਬਾਬਾ ਲਾਲ ਸਿੰਘ ਨੂੰ ਮਿਲਣ ਭੀਖੀ ਵਿਖੇ ਪਹੁੰਚੇ।ਉਨਾਂ ਨੇ ਬਾਬਾ ਲਾਲ ਸਿੰਘ ਨਾਲ ਤਕਰੀਬਨ ਦੋ ਘੰਟੇ ਦੇ ਸਮਾਂ ਬਿਤਾਇਆ।ਇਸ ਸਮੇਂ ਬਾਬਾ ਲਾਲ ਸਿੰਘ ਤੇ ਭਾਈ ਧਿਆਨ ਸਿੰਘ ਮੰਡ ਵਿਚਕਾਰ ਕਈ ਪੰਥਕ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਸੂਤਰਾਂ ਅਨੁਸਾਰ ਬਾਬਾ ਲਾਲ ਸਿੰਘ ਨੇ ਥਾਂ-ਥਾਂ ਹੋ ਰਹੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਸ਼ਰਾਰਤੀ ਅਨਸਰਾਂ ਵਲੋਂ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਦੀ ਨਿਖੇਧੀ ਕਰਦਿਆਂ ਪੰਜਾਬ ਦੀ ਨੋਜਵਾਨ ਪੀੜੀ ਦੇ ਨਸ਼ੇ ਵੱਲ ਵਧ ਰਹੇ ਰੁਝਾਣ `ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।ਇਸ ਤੋਂ ਇਲਾਵਾ ਬੇਅਦਬੀ ਮਾਮਲਿਆਂ ਅਤੇ ਬਰਗਾੜੀ ਕਾਂਡ ਦੇ ਖਿਲਾਫ ਲਗਾਏ ਗਏ ਧਰਨੇ ਦੇ ਸਮਾਪਤੀ ਵਾਲੇ ਦਿਨ ਬਰਗਾੜੀ ਵਿਖੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਉਚ ਅਧਿਕਾਰੀਆਂ ਵਲੋਂ ਇਨਸਾਫ਼ ਦਿਵਾਉਣ ਦੇ ਕੀਤੇ ਗਏ ਵਾਅਦਿਆਂ ਬਾਰੇ ਵੀ ਚਰਚਾ ਹੋਈ। ਇਸ ਮੌਕੇ ਮਨਜੀਤ ਸਿੰਘ ਢੈਪਈ, ਦਰਸ਼ਨ ਸਿੰਘ ਗੁੜਥੜੀ, ਬਾਬਾ ਨਿਰਭੈ ਸਿੰਘ, ਭਾਈ ਸੁਖਪਾਲ ਸਿੰਘ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media