Thursday, July 30, 2026

ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ `ਤੇ ਉਪ ਚੋਣ 21 ਅਕਤੂਬਰ ਨੂੰ

ਚੰਡੀਗੜ੍ਹ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਮਹਾਰਾਸ਼ਟਰਾ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਵੱਖ-ਵੱਖ ਸੂਬਿਆਂ ਵਿੱਚ Sunil Arora Chief Elec Comm64 ਸੀਟਾਂ `ਤੇ ਉਪ ਚੋਣਾਂ ਦਾ ਵੀ ਭਾਰਤੀ ਚੋਣ ਕਮਿਸ਼ਨ ਵਲੋਂ ਐਲਾਨ ਕੀਤਾ ਗਿਆ ਹੈ।ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਵਲੋਂ ਕੀਤੇ ਗਏ ਐਲਾਨ ਮੁਤਾਬਿਕ ਅਰੁਣਾਚਲ ਪ੍ਰਦੇਸ਼ `ਚ ਇੱਕ ਸੀਟ, ਅਸਾਮ ਵਿੱਚ ਚਾਰ, ਬਿਹਾਰ `ਚ ਇੱਕ, ਛੱਤੀਸਗੜ੍ਹ `ਚ ਇੱਕ, ਗੁਜਰਾਤ `ਚ ਚਾਰ, ਹਿਮਾਚਲ `ਚ ਦੋ, ਕਰਨਾਟਕਾ `ਚ 15, ਮੱਧ ਪ੍ਰਦੇਸ਼ `ਚ  ਇੱਕ, ਮੇਘਾਲਿਆ `ਚ ਇੱਕ, ਓਡੀਸ਼ਾ `ਚ ਇੱਕ, ਪੁਡੀਚਰੀ `ਚ ਇੱਕ, ਪੰਜਾ `ਚ ਚਾਰ, ਰਾਜਸਥਾਨ `ਚ ਦੋ, ਸਿੱਕਮ `ਚ ਤਿੰਨ, ਤਾਮਿਲਨਾਡੂ `ਚ ਦੋ, ਤੇਲੰਗਾਨਾ ਇੱਕ, ਉਤਰ ਪ੍ਰਦੇਸ਼ `ਚ ਗਿਆਰਾਂ, ਸੀਟਾਂ `ਤੇ ਵੀ ਉਪ ਚੋਣ ਕਰਾਵਈ ਜਾਵੇਗੀ।ਪੰਜਾਬ ਵਿੱਚ ਫਗਵਾੜਾ, ਮੁਕੇਰੀਆਂ ਜਲਾਲਾਬਾਦ ਤੇ ਦਾਖਾ ਵਿਧਾਨ ਸਭਾ ਦੀਆਂ ਚਾਰ ਸੀਟਾਂ `ਤੇ ਵੋਟਾਂ 21 ਅਕਤੂਬਰ ਨੂੰ ਪੈਣਗੀਆਂ ਅਤੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।ਵੋਟਾਂ ਪੈਣ ਦਾ ਐਲਾਨ ਹੁੰਦਿਆਂ ਹੀ ਚੋਣ ਜਾਜ਼ਤਾ ਲਾਗੂ ਕਰ ਦਿੱਤਾ ਗਿਆ ਹੈ।ਚੋਣ ਕਮਿਸ਼ਨ ਅਰੋੜਾ ਅਨੁਸਾਰ ਦੁਰਗਾ ਪੂਜਾ ਤਿਓਹਾਰ ਦੇ ਮੱਦੇਨਜ਼ਰ ਪੱਛਮੀ ਬੰਗਾਲ ਵਿੱਚ ਉਪ ਚੋਣਾਂ ਫਿਲਹਾਲ ਨਹੀਂ ਕਰਵਾਈਆਂ ਜਾ ਰਹੀਆਂ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply