ਭੀਖੀ/ਮਾਨਸਾ, 25 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਬੀਤੇ ਦਿਨੀਂ ਗਰੀਬ ਦਲਿਤ ਸੰਨੀ ਸਿੰਘ (30) ਪੁੱਤਰ ਭੋਲਾ ਸਿੰਘ ਪਿੰਡ ਜਵਾਹਰਕੇ ਦੀ ਫਿਰਨੀ `ਤੇ
ਅਵਾਰਾ ਪਸ਼ੂਆਂ ਦੀ ਟੱਕਰ ਵਿੱਚ ਆਉਣ ਕਰਕੇ ਗੰਭੀਰ ਜ਼ਖਮੀ ਹੋ ਗਿਆ ਜਿਸ ਦੀ ਹਾਲਤ ਦੇਖਦਿਆਂ ਪਟਿਆਲਾ ਰੈਫਰ ਜਿਥੇ ਉਸ ਦੀ ਮੌਤ ਹੋ ਗਈ।ਪਰਿਵਾਰ ਦਾ ਪਾਲਣ ਪੋਸ਼ਣ ਵੀ ਸੰਨੀ ਦੇ `ਤੇ ਹੀ ਨਿਰਭਰ ਸੀ।ਪਿਛੇ ਪਰਿਵਾਰ ਵਿੱਚ ਬਜ਼ੁਰਗ ਮਾਤਾ ਤੋਂ ਇਲਾਵਾ ਪਤਨੀ ਵੀਰਪਾਲ ਕੌਰ, 5 ਸਾਲ ਦੀ ਧੀ ਅਤੇ 4 ਸਾਲ ਦਾ ਪੁੱਤਰ ਰਹਿ ਗਏ ਹਨ।ਹੁਣ ਪਰਿਵਾਰ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ।
ਬੀਤੀ ਰਾਤ ਤੋਂ ਪਿੰਡ ਦੇ ਰਜਵਾਹੇ ਦੇ ਪੁੱਲ ਲਾਸ਼ ਰੱਖ ਕੇ ਪਰਿਵਾਰ, ਸਮੂਹ ਪਿੰਡ ਵਾਸੀ, ਜਨਤਕ ਜਥੇਬੰਦੀਆਂ ਅਤੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੇ ਆਗੂ ਰੋਸ ਧਰਨਾ ਦੇ ਰਹੇ ਹਨ।ਜਨਤਕ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ, ਰਾਜਿੰਦਰ ਸਿੰਘ ਜਵਾਹਰਕੇ ਅਤੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਬਲਵਿੰਦਰ ਸਿੰਘ ਕਾਕਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਜਰਨਲ ਸਕੱਤਰ ਬੋਘ ਸਿੰਘ, ਸੀ.ਪੀ.ਆਈ ਦੇ ਕਾਮਰੇਡ ਕ੍ਰਿਸ਼ਨ ਚੌਹਾਨ, ਪ੍ਰਗਤੀਸ਼ੀਲ ਇਸਤਰੀ ਸਭਾ ਜਸਵੀਰ ਕੌਰ ਨੱਤ ਆਦਿ
ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ 25 ਲੱਖ ਰੂਪੈ ਮੁਆਵਜ਼ਾ ਤੇ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media