Wednesday, September 23, 2026

ਪੀ.ਸੀ.ਆਰ ਇੰਚਾਰਜ ਗੁਰਮੁੱਖ ਸਿੰਘ ਲੱਡੀ ਨੂੰ ਕੀਤਾ ਸਨਮਾਨਿਤ

ਧੂਰੀ, 25 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਐਸ.ਐਸ.ਪੀ ਸੰਗਰੂਰ ਡਾ. ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀ.ਐਸ.ਪੀ ਧੂਰੀ ਰਸ਼ਪਾਲ Punjab-Policeਸਿੰਘ ਢੀਂਡਸਾ ਦੀ ਅਗਵਾਈ ਹੇਠ ਦਰਸ਼ਨ ਸਿੰਘ ਐਸ.ਐਚ.ਓ ਸਿਟੀ ਧੂਰੀ ਨਾਲ ਪੂਰਨ ਤਾਲਮੇਲ ਰੱਖਦਿਆਂ ਪੀ.ਸੀ.ਆਰ ਧੂਰੀ ਦੇ ਇੰਚਾਰਜ ਏ.ਐਸ.ਆਈ ਗੁਰਮੁੱਖ ਸਿੰਘ ਲੱਡੀ ਵਲੋਂ ਲਗਭਗ ਇੱਕ ਸਾਲ ਤੋਂ ਵਧੀਆ ਸੇਵਾਵਾਂ ਨਿਭਾਉਣ ਬਦਲੇ ਮਹਾਰਾਜਾ ਅਗਰਸੈਨ ਕਲੱਬ ਧੂਰੀ ਦੇ ਪ੍ਰਧਾਨ ਯੋਗੇਸ਼਼ ਗੋਇਲ, ਸਰਪ੍ਰਸਤ ਤਰਸੇਮ ਮਿੱਤਲ, ਜਨਰਲ ਸਕੱਤਰ ਮਹਿੰਦਰਪਾਲ ਮਿੰਦਾ, ਕੈਸ਼ੀਅਰ ਵਿਜੇ ਕੁਮਾਰ ਜੈਨ ਅਤੇ ਅਸ਼ਵਨੀ ਕੁਮਾਰ ਬਿੱਟੂ ਐਮ.ਸੀ ਵਲੋਂ ਸਨਮਾਨ ਚਿੰਨ੍ਹ ਅਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।ਸੇਵਾਮੁਕਤ ਡੀ.ਪੀਆਰ.ਓ ਮਨਜੀਤ ਸਿੰਘ ਬਖਸ਼ੀ ਨੇ ਵੀ ਅਜਿਹੇ ਹੀ ਵਿਚਾਰ ਪ੍ਰਗਟ ਕੀਤੇ।
                 ਗੁਰਮੁੱਖ ਸਿੰਘ ਲੱਡੀ ਨੇ ਕਲੱਬ ਦਾ ਧੰਨਵਾਦ ਕਰਦਿਆਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਹੀਕਲਾਂ ਨੂੰ ਸ਼ਹਿਰ ਵਿੱਚ ਨਿਸ਼ਚਿਤ ਸਥਾਨ `ਤੇ ਹੀ ਖੜ੍ਹੇ ਕਰਨ ਅਤੇ ਨਗਰ ਪਾਲਿਕਾ ਵਲੋਂ ਰਜਿਸਟਰਡ ਰੇਹੜੀਆਂ ਵਾਲੇ ਮੰਡੀਆਂ ਰਹਿਣ ਅਤੇ ਦੁਕਾਨਦਾਰ ਵੀਰ ਵੀ ਆਪਣੇ ਸਮਾਨ ਨੂੰ ਆਪਣੀ ਦੁਕਾਨ ਦੀ ਹੱਦ `ਚ ਰੱਖਣ ਤਾਂ ਜੋ ਆਵਾਜਾਈ ਵਿੱਚ ਕਿਸੇ ਵੀ ਪ੍ਰਕਾਰ ਦਾ ਵਿਘਣ ਨਾ ਪਵੇ।ਇਸ ਮੌਕੇ ਹਵਾਲਦਾਰ ਜਗਦੀਪ ਸਿੰਘ ਆਦਿ ਵੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply