Wednesday, April 22, 2026

ਪੰਜਾਬ ਸਰਕਾਰ ਵਲੋਂ ਪੱਟੀ-ਮੱਖੂ ਰੇਲ ਲਿੰਕ ਲਈ 40 ਕਰੋੜ ਜਾਰੀ – ਸੋਨੀ

ਪੰਜਾਬ ਵਪਾਰ ਮੰਡਲ ਨੇ ਸੋਨੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) –     ਪੰਜਾਬ ਸਰਕਾਰ ਵੱਲੋਂ ਪੱਟੀ-ਮੱਖੂ ਰੇਲ ਲਾਈਨ ਨੂੰ ਮੁਕੰਮਲ ਕਰਨ ਲਈ ਜਮੀਨ ਐਕਵਾਇਰ PUNJ2509201906ਕਰਨ ਸਬੰਧੀ 40 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।ਇਸ ਰੇਲ ਲਿੰਕ ਬਣਨ ਨਾਲ ਅੰਮ੍ਰਿਤਸਰ-ਮੁੰਬਈ ਦਰਮਿਆਨ 240 ਕਿਲੋਮੀਟਰ ਦਾ ਸਫਰ ਘਟ ਜਾਵੇਗਾ, ਜਿਸ ਨਾਲ ਸਰਹੱਦੀ ਖੇਤਰ ਅਤੇ ਸਨਅਤ ਨੂੰ ਇਸ ਬਹੁਤ ਵੱਡਾ ਲਾਭ ਹੋਵੇਗਾ।
     ਮੈਡੀਕਲ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਪੰਜਾਬ ਨੇ ਆਪਣੇ ਗ੍ਰਹਿ ਨਿਵਾਸ ਵਿਖੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਨੁਮਾਇੰਦਿਆਂ ਵੱਲੋਂ ਕੀਤੇ ਗਏ ਧੰਨਵਾਦ ਕਰਨ ਸਮੇਂ ਸੋਨੀ ਨੇ ਦੱਸਿਆ ਕਿ ਇਸ ਰੇਲ ਲਿੰਕ ਦੇ ਪੂਰੇ ਹੋਣ ਨਾਲ ਮਾਝੇ ਅਤੇ ਮਾਲਵੇ ਦਾ ਸਿੱਧਾ ਸੰਪਰਕ ਹੋ ਜਾਵੇਗਾ ਅਤੇ ਦੇਸ਼ ਨੂੰ ਦੂਜੀ ਡਿਫੈਂਸ ਲਾਈਨ ਦਾ ਲਾਭ ਵੀ ਮਿਲੇਗਾ।ਸੋਨੀ ਨੇ ਦੱਸਿਆ ਕਿ ਜਦੋਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਉਹ ਵਪਾਰ ਮੰਡਲ ਨੂੰ ਲੈ ਕੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨੂੰ ਮਿਲੇ ਸਨ ਅਤੇ ਰੇਲਵੇ ਲਿੰਕ ਦੀ ਮੰਗ ਰੱਖੀ ਸੀ।ਜਿਸ ਨੂੰ ਉਨ੍ਹਾਂ ਦਿੱਤੇ ਤੱਥਾਂ ਦੇ ਅਧਾਰ ’ਤੇ  ਉਦੋਂ ਹੀ ਸਵੀਕਾਰ ਕਰ ਲਿਆ ਸੀ ਅਤੇ ਹੁਣ ਨੀਤੀ ਆਯੋਗ ਦੁਆਰਾ ਵੀ ਇਸ ਪ੍ਰਾਜਕੈਟ ਨੂੰ ਆਪਣੀ ਸਹਿਮਤੀ ਦੇ ਦਿੱਤੀ ਗਈ ਹੈ। ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਅਤੇ ਤਰਨਤਾਰਨ ਜਿਲੇ੍ਹ ਅੰਦਰ ਪੈਂਦੀ ਜਮੀਨ ਨੂੰ ਐਕਵਾਇਰ ਕਰਨ ਲਈ ਆਦੇਸ਼ ਦੇ ਦਿੱਤੇ ਗਏ ਹਨ।
     ਸੋਨੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਪੂਰੇ ਹੋਣ ਨਾਲ ਵਪਾਰਕ ਪੱਖੋਂ ਬਹੁਤ ਫਾਇਦਾ ਹੋਵੇਗਾ ਅਤੇ ਵਪਾਰਕ ਖਰਚਿਆਂ ਵਿੱਚ ਭਾਰੀ ਕਟੌਤੀ ਹੋਵੇਗੀ।ਸੋਨੀ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਵੀ ਕੀਤਾ, ਜਿੰਨ੍ਹਾਂ ਦੇ ਯਤਨਾਂ ਸਦਕਾ ਇਸ ਪ੍ਰਾਜੈਕਟ ਨੂੰ ਅਮਲੀਜਾਮਾ ਪਹਿਨਾਇਆ ਗਿਆ ਹੈ।ਸੋਨੀ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਨੁੰੂ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦੇਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਦਾ ਬਣਦਾ 100 ਕਰੋੜ ਰੁਪਏ ਵੈਟ ਰਿਫੰਡ ਜਾਰੀ ਕਰ ਦਿੱਤਾ ਗਿਆ ਹੈ।
      ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਨੇ ਪੱਟੀ-ਮੱਖੂ ਰੇਲ ਲਿੰਕ ਦਾ ਕੰਮ ਸ਼ੁਰੂ ਕਰਵਾਉਣ ਲਈ ਸੋਨੀ ਦਾ ਧੰਨਵਾਦ ਕਰਦਿਆਂ ਸੇਠ ਨੇ ਕਿਹਾ ਕਿ ਇਸ ਰੇਲ ਲਿੰਕ ਦੇ ਮੁਕੰਮਲ ਹੋਣ ਨਾਲ ਜਿਥੇ ਵਪਾਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ, ਉਥੇ ਆਰਥਿਕ ਪੱਖੋਂ ਵੀ ਕਾਫੀ ਲਾਭ ਮਿਲੇਗਾ।ਵਪਾਰੀਆਂ ਵੱਲੋਂ ਸੋਨੀ ਨੂੰ ਸਨਮਾਨਿਤ ਵੀ ਕੀਤਾ ਗਿਆ।  
     ਇਸ ਮੌਕੇ ਵਪਾਰ ਮੰਡਲ ਦੇ ਜਨ. ਸਕੱਤਰ ਸਮੀਰ ਜੈਨ, ਅਮਿਤ ਕਪੂਰ, ਬੀ.ਕੇ ਬਜਾਜ, ਨਰਿੰਦਰ ਸੂਰੀ, ਸੁਰੇਸ਼ ਸੂਰੀ, ਰੰਜਨ ਅਗਰਵਾਲ, ਐਸ.ਕੇ ਵਧਵਾ, ਰਜਿੰਦਰ ਗੋਇਲ, ਅਨਿਲ ਕਪੂਰ, ਅਸ਼ਵਨੀ ਸ਼ਰਮਾ, ਬਲਬੀਰ ਭਸੀਨ, ਰਾਕੇਸ਼ ਠੁਕਰਾਲ, ਭੂਪਿੰਦਰ ਖੋਸਲਾ ਤੋਂ ਇਲਾਵਾ ਵੱਡੀ ਗਿਣਤੀ `ਚ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਮੈਂਬਰ ਹਾਜਰ ਸਨ।
 

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply