ਸੰਗਰੂਰ/ ਲੌਂਗੋਵਾਲ, 28 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਉੱਭਾਵਾਲ ਦੇ ਐਸ.ਡੀ.ਓ ਇੰਜ.
ਬਲਜੀਤ ਸਿੰਘ ਸਿੱਧੂ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪਾਵਰਕਾਮ ਦੇ ਐਕਸੀਅਨ ਮਨੋਜ ਗਰਗ, ਐਕਸੀਅਨ ਸੁਖਵੰਤ ਸਿੰਘ ਧੀਮਾਨ, ਐਕਸੀਅਨ ਤਰਸੇਮ ਚੰਦ ਜਿੰਦਲ, ਐਕਸੀਅਨ ਬਲਰਾਮ ਸਿੰਘ, ਐਸ.ਡੀ.ਓ ਲੌਂਗੋਵਾਲ ਸੁਭਾਸ਼ ਚੰਦ ਅਤੇ ਐਸ.ਡੀ.ਓ ਚੀਮਾ ਬਹਾਦਰ ਸਿੰਘ ਨੇ ਇੰਜੀਨੀਅਰਜ਼ ਐਸੋਸੀਏਸ਼ਨ ਸਮੇਤ ਪਾਵਰਕਾਮ ਨਾਲ ਸੰਬੰਧਿਤ ਸਾਰੀਆਂ ਜਥੇਬੰਦੀਆਂ, ਪੰਚਾਇਤਾਂ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਇੰਜ. ਸਿੱਧੂ ਦੇ ਬੇਦਾਗ਼ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਸਨਮਾਨ ਕੀਤਾ ਗਿਆ।
ਇਸ ਮੌਕੇ ਹਰਿੰਦਰ ਸਿੰਘ ਚੱਠਾ, ਪੂਰਨ ਸਿੰਘ ਖਾਈ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਅਵਤਾਰ ਸਿੰਘ ਸ਼ੇਰੋਂ, ਡਾ. ਰੂਪ ਸਿੰਘ, ਬਿੰਦਰਪਾਲ ਸ਼ਰਮਾ, ਰਾਮ ਸਿੰਘ ਸਿੱਧੂ, ਦਰਸ਼ਨ ਸਿੰਘ ਸੰਗਤੀ ਵਾਲਾ, ਕੇਵਲ ਸਿੰਘ ਸ਼ੇਰੋਂ, ਸਨਮੁੱਖ ਸਿੰਘ ਮੋਖਾ, ਨਿਰਮਲ ਸਿੰਘ ਗੱਡੇਵਾਲਾ ਸਮੇਤ ਇਲਾਕੇ ਦੇ ਪਤਵੰਤੇ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media