ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਪੇਟਿੰਗ ਅਤੇ ਗ੍ਰਾਫਿਕਸ ਪ੍ਰਿੰਟ ਦੀ ਪ੍ਰਦਰਸ਼ਨੀ
ਲਗਾਈ ਗਈ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁਹੰਚੇ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।ਇਹ ਡਿਊਟ ਪ੍ਰਦਰਸ਼ਨੀ ਲਗਾਉਣ ਵਾਲੇ ਕਲਾਕਾਰ ਸ੍ਰੀਮਤੀ ਬਿਨੀਤਾ ਬੰਦਯੋਪਾਦਿਆਏ ਝਾਰਖੰਡ ਅਤੇ ਸ੍ਰੀ ਗੌਤਮ ਸਾਹਾ ਪੱਛਮੀ ਬੰਗਾਲ ਤੋਂ ਹਨ। ਜੋ ਇਸ ਤੋਂ ਪਹਿਲਾਂ ਵੀ ਕਈ ਗਰੁੱਪ ਅਤੇ ਸੋਲੋ ਸ਼ੋਅ ਲਗਾ ਚੁੱਕੇ ਹਨ।ਆਰਟ ਗੈਲਰੀ ਦੇ ਆਨ. ਜਨਰਲ ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਹੈ ਕਿ ਸ਼ੋਅ ਵਿੱਚ ਬਿਨੀਤਾ ਬੰਦਯੋਪਾਦਿਆਏ ਦੀਆਂ 13 ਪੇਟਿੰਗਾਂ ਤੇ 4 ਗ੍ਰਾਫਿਕਸ ਪ੍ਰਿੰਟ ਪ੍ਰਦਰਸ਼ਿਤ ਕੀਤੇ ਗਏ ਹਨ ਜੋ ਸਮੇਂ ਦੀ ਚਾਲ (ਲਗਾਤਾਰ ਅੱਗੇ ਵਧਣਾ) ਤੇ ਇਨਸਾਨ ਦੇ ਇਕੱਲੇਪਨ ਨੂੰ ਦਰਸਾਉੁਂਦੇ ਹਨ।ਗੌਤਮ ਸਾਹਾ ਵਲੋਂ ਪ੍ਰਦਰਸ਼ਿਤ ਕੀਤੀਆਂ ਗਈਆਂ 16 ਪੇਟਿੰਗਾਂ ਦੀਆਂ ਵਿਚੋਂ ਕੁੱਝ ਤਸਵੀਰਾਂ ਮਰਦ ਤੇ ਔਰਤ ਦੇ ਪਿਆਰ ਦੇ ਸਬੰਧਾਂ ਨੂੰ ਦਰਸਾਉਂਦੀਆਂ ਹਨ ਅਤੇ ਇੱਕ ਪੁਤਲੀਆਂ ਦੀ ਲੜੀ (ਪੱਪੇਟ ਸੀਰੀਜ਼) ਦੱਸਦੀ ਹੈ ਕਿ ਮਨੁੱਖ ਨੂੰ ਕਿਸ ਤਰਾਂ ਕੰਟਰੋਲ `ਚ ਕੀਤਾ ਜਾਂਦਾ ਹੈ।ਚੇਅਰਮੈਨ ਛੀਨਾ ਨੇ ਕਲਾਕਾਰਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ।ਸੰਸਥਾ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਹਾਜ਼ਰ ਕਲਾਕਾਰਾਂ ਤੇ ਸ਼ਹਿਰੀਆਂ ਵਿੱਚ ਨਰਿੰਦਰ ਸਿੰਘ ਮੂਰਤੀਕਾਰ,ਮਹਿੰਦਰਜੀਤ ਸਿੰਘ ਆਰਕੀਟੈਕਟ ਤੇ ਡਾ. ਹਰਜੀਤ ਸਿੰਘ ਗਰੋਵਰ ਵੀ ਸ਼ਾਮਲ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media