ਪੁਰਸ਼ ਵਰਗ ਵਿਚ ਪੰਜਾਬ ਦੀ ਬੱਲੇ ਬੱਲੇ, ਮਹਿਲਾ ਟੀਮ ਦੀ ਕਾਰਗੁਜਾਰੀ ਢਿੱਲੀ
ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਵਾਲੀਬਾਲ
ਫੈਡਰੇਸ਼ਨ ਆਫ ਇੰਡੀਆ ਦੇ ਵਲੋਂ ਪੰਜਾਬ ਖੇਡ ਵਿਭਾਗ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜਲਿਆਂ ਵਾਲਾ ਬਾਗ ਦੇ ਸ਼ਹੀਦਾਂ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਵਾਏ ਜਾ ਰਹੇ ਮਹਿਲਾ-ਪੁਰਸ਼ਾਂ ਦੇ ਵਾਲੀਬਾਲ ਫੈਡਰੇਸ਼ਨ ਕੱਪ ਦੇ ਦੂਜੇ ਦਿਨ ਬੜੇ ਹੀ ਰੋਚਕ ਤੇ ਸੰਘਰਸ਼ਪੂਰਣ ਮੁਕਾਬਲੇ ਸੰਪੰਨ ਹੋਏ।
ਮਹਿਲਾ ਵਰਗ ਦੇ ਮੁਕਾਬਲੇ ਵਿਚ ਰੇਲਵੇ ਦੀ ਟੀਮ ਨੇ ਪੰਜਾਬ ਦੀ ਟੀਮ ਦੀ ਖੂਬ ਰੇਲ ਬਣਾਉਂਦੇ ਹੋਏ ਇਕ ਦੇ ਮੁਕਾਬਲੇ ਤਿੰਨ ਅੰਕਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ।ਜਦੋਂ ਕਿ ਦੂਸਰੇ ਮੁਕਾਬਲੇ ਵਿਚ ਪੰਜਾਬ ਦੀ ਟੀਮ ਨੇ ਦਿੱਲੀ ਦੀ ਟੀਮ ਨੂੰ 0 ਦੇ ਮੁਕਾਬਲੇ 3 ਅੰਕਾਂ ਦੇ ਫਰਕ ਨਾਲ ਬਾਹਰ ਦਾ ਰਸਤਾ ਦਿਖਾਇਆ।ਕੇਰਲਾ ਦੀ ਟੀਮ ਨੇ ਮਹਾਂਰਾਸ਼ਟਰ ਦੀ ਟੀਮ ਨੂੰ 0 ਦੇ ਮੁਕਾਬਲੇ 3 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਪੁਰਸ਼ ਵਰਗ ਦੇ ਪਹਿਲੇ ਮੈਚ ਵਿਚ ਪੰਜਾਬ ਦੀ ਟੀਮ ਨੇ ਆਂਧਰਾ ਪ੍ਰਦੇਸ ਦੀ ਟੀਮ ਨੂੰ 0 ਦੇ ਮੁਕਾਬਲੇ 3 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਜਦੋਂ ਕਿ ਇੰਡੀਅਨ ਟੀਮ ਨੇ ਹਰਿਆਣਾ ਦੀ ਟੀਮ ਨੂੰ 2 ਦੇ ਮੁਕਾਬਲੇ 3 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ।ਇਸੇ ਤਰ੍ਹਾਂ ਪੰਜਾਬ ਦੀ ਟੀਮ ਨੇ ਸਰਵਸਿਜ਼ ਦੀ ਟੀਮ ਨੂੰ 1 ਦੇ ਮੁਕਾਬਲੇ 3 ਅੰਕਾਂ ਦੇ ਫਰਕ ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ।ਇੰਡੀਅਨ ਟੀਮ ਨੇ ਰੇਲਵੇ ਦੀ ਟੀਮ ਨੂੰ 0 ਦੇ ਮੁਕਾਬਲੇ 3 ਅੰਕਾਂ ਦੇ ਫਰਕ ਨਾਲ ਹਰਾਇਆ।
ਇਸ ਮੋਕੇ ਵਾਲੀਬਾਲ ਫੈਡਰੇਸ਼ਨ ਆਫ ਇੰਡੀਆ, ਵਾਲੀਬਾਲ ਐਸੋਸੀਏਸ਼ਨ ਆਫ ਪੰਜਾਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਜੀ.ਐਨ.ਡੀ.ਯੂ ਦੇ ਸਾਬਕਾ ਡਾਇਰੇਕਟਰ ਸਪੋਰਟਸ ਪ੍ਰੋਫ: ਡਾ: ਕੰਵਲਜੀਤ ਸਿੰਘ, ਇੰਚਾਰਜ ਕੌਚ ਜਗਦੀਪ ਸਿੰਘ, ਕੋਚ ਰਾਜਬੀਰ ਸਿੰਘ ਹੁੰਦਲ, ਕੋਚ ਹਰਮਿੰਦਰ ਸਿੰਘ, ਸਰਪੰਚ ਜੁਝਾਰ ਸਿੰਘ, ਕੁਲਬੀਰ ਸਿੰਘ, ਸ਼ੈਫੀ ਸੰਧੂ ਆਦਿ ਹਾਜਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media