ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ -ਸੁਖਬੀਰ ਸਿੰਘ) – ਗੁਰੂ ਨਗਰੀ ਅੰਮਿ੍ਰਤਸਰ ਦੇ ਦਰਸ਼ਨਾਂ ਲਈ ਆਉਂਦੇ ਲੱਖਾਂ ਸੈਲਾਨੀ, ਜੋ ਕਿ
ਹੁਣ ਇਕ ਸਨਅਤ ਦਾ ਰੂਪ ਧਾਰ ਗਏ ਹਨ ਅਤੇ ਇਸ ਨਾਲ ਸ਼ਹਿਰ ਵਿਚ ਰੋਜ਼ਗਾਰ ਦੇ ਅਥਾਹ ਮੌਕੇ ਪੈਦਾ ਹੋਏ ਹਨ, ਨੂੰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਟੈਕਸੀ ਯੂਨੀਅਨ ਵੱਲੋਂ ਕਰਵਾਏ ਗਏ ਇਕ ਵਿਸ਼ੇਸ ਸਮਾਗਮ ਮੌਕੇ ਕਿਹਾ ਕਿ ਅੰਮ੍ਰਿਤਸਰ ਦੀ ਆਰਥਿਕਤਾ ਵੱਡੀ ਪੱਧਰ `ਤੇ ਸੈਰ ਸਪਾਟੇ ਉਤੇ ਹੀ ਨਿਰਭਰ ਕਰਦੀ ਹੈ ਅਤੇ ਸੈਲਾਨੀਆਂ ਆਮਦ ਵਧਣ `ਚ ਟਰਾਂਸਪੋਰਟ ਦਾ ਵੱਡਾ ਯੋਗਦਾਨ ਹੈ।ਇਸ ਲਈ ਚਾਹੇ ਉਹ ਹਵਾਈ ਜਹਾਜ਼ ਅੱਡੇ ਦਾ ਮੁੱਦਾ ਹੋਵੇ, ਰੇਲਵੇ ਸਟੇਸ਼ਨ ਦਾ ਜਾਂ ਟੈਕਸੀ ਵਾਲਿਆਂ ਦਾ, ਉਹ ਸਾਰੇ ਇਕੋ ਜਿੰਨੀ ਮਹੱਤਤਾ ਰੱਖਦੇ ਹਨ।ਉਨਾਂ ਦੱਸਿਆ ਕਿ ਹਵਾਈ ਅੱਡੇ ਦਾ ਮੁੱਦਾ ਉਹ ਲੋਕ ਸਭਾ ਵਿਚ ਚੁੱਕਦੇ ਰਹੇ ਹਨ ਅਤੇ ਇਸ ਨਾਲ ਕੁੱਝ ਉਡਾਨਾਂ ਵਿਚ ਵਾਧਾ ਵੀ ਹੋਇਆ ਹੈ ਅਤੇ ਇਸ ਦੇ ਹੋਰ ਵਿਸਥਾਰ ਦੀ ਆਸ ਵੀ ਬੱਝੀ ਹੈ। ਉਨਾਂ ਕਿਹਾ ਕਿ ਹਾਲ ਹੀ ਵਿਚ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਟਰਾਂਸਪੋਰਟ ਨਿਯਮ, ਜਿਸ ਤਹਿਤ ਲੱਖਾਂ ਰੁਪਏ ਦੇ ਚਲਾਨ ਕੱਟੇ ਜਾ ਰਹੇ ਹਨ, ਦਾ ਮੁੱਦਾ ਵੀ ਉਹ ਲੋਕ ਸਭਾ ਵਿਚ ਰੱਖਣਗੇ।
ਉਨਾਂ ਟੈਕਸੀ ਡਰਾਇਵਰਾਂ ਨੂੰ ਕਿਹਾ ਕਿ ਉਹਨਾਂ ਦੀ ਮੁਸ਼ਕਲ ਈ-ਮੇਲ `ਤੇ ਸੰਪਰਕ ਕਰਨ ਨਾਲ ਵੀ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ।ਔਜਲਾ ਨੇ ਕਿਹਾ ਕਿ ਟਰੈਫਿਕ ਦਾ ਮੁੱਦਾ ਕਮਿਸ਼ਨਰ ਸਾਹਿਬ ਦੇ ਧਿਆਨ ਵਿਚ ਲਿਆ ਕੇ ਇਸ ਨੂੰ ਹੱਲ ਕਰਨਗੇ।ਟੈਕਸੀ ਯੂਨੀਅਨ ਵੱਲੋਂ ਸਥਾਨਕ ਹਵਾਈ ਅੱਡੇ ਦੇ ਵਿਸਥਾਰ ਲਈ ਔਜਲਾ ਵੱਲੋਂ ਕੀਤੇ ਗਏ ਯਤਨਾਂ ਲਈ ਉਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਟੈਕਸੀ ਯੂਨੀਅਨ ਦੇ ਪ੍ਰਧਾਨ ਹਰਨਰਾਇਣ ਸਿੰਘ ਮਾਨ, ਰਮਨਦੀਪ ਸਿੰਘ ਸੰਧੂ, ਜਵਾਹਰ ਸਿੰਘ ਮੱਲੀ, ਸ਼ਰਨਜੀਤ ਸਿੰਘ ਕਲਸੀ, ਸੁਖਜੀਤ ਸਿੰਘ ਬੈਨੀਪਾਲ, ਰਜਿੰਦਰ ਸਿੰਘ ਰਾਜੂ ਆਦਿ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media