Friday, February 27, 2026

ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਸਨਮਾਨ ਦਿੱਤਾ ਜਾਵੇ – ਹਰਚੰਦਪੁਰੀ

ਧੂਰੀ, 1 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸਮਾਗਮ ਸਮੇਂ Shaheed Bhagat Sਸਾਹਿਤ ਸਭਾ ਧੂਰੀ (ਰਜਿ:) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਕਾਰਜਾਂ ਅਤੇ ਸ਼ਹਾਦਤ `ਤੇ ਚਾਨਣਾ ਪਾਉਂਦਿਆਂ ਮੰਗ ਕੀਤੀ ਕਿ ਕੌਮੀ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਦੁਆਰਾ ਅਜ਼ਾਦੀ ਸੰਗਰਾਮ ਵਿੱਚ ਪਾਏ ਯੋਗਦਾਨ ਲਈ ਉਹਨਾਂ ਨੂੰ ਭਾਰਤ ਦਾ ਸਰਬ ਉਚ ਸਨਮਾਨ `ਭਾਰਤ ਰਤਨ` ਪ੍ਰਦਾਨ ਕੀਤਾ ਜਾਵੇ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਪਾਰਲੀਮੈਂਟ ਹਾਊਸ ਵਿੱਚ ਲਾਈਆਂ ਜਾਣ।
              ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕਿਹਾ ਕਿ ਇੱਕ ਰਾਸ਼ਟਰ ਇੱਕ ਭਾਸ਼ਾ ਦੇ ਮੁੱਦੇ `ਤੇ ਭਰਪੂਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵਿਚਾਰ ਭਾਰਤ ਦੀਆਂ ਹਾਲਤਾਂ ਅਨੁਸਾਰ ਢੁੱਕਵਾਂ ਨਹੀਂ, ਕਿਉਂਕਿ ਭਾਰਤ ਬਹੁ ਭਾਸ਼ੀ, ਬਹੁ ਕੌਮੀ, ਬਹੁਧਰਮੀ ਅਤੇ ਬਹੁ ਸੱਭਿਆਚਾਰਾਂ ਵਾਲ਼ਾ ਮੁਲਕ ਹੈ।ਇਸ ਦੀਆਂ ਸੰਵਿਧਾਨ ਅਨੁਸਾਰ 22 ਰਾਸ਼ਟਰੀ ਭਾਸ਼ਾਵਾਂ ਹਨ।ਬਹੁਲਤਾਬਾਦ, ਧਰਮ ਨਿਰਪੱਖਤਾ ਅਤੇ ਸਾਂਝੀਵਾਲਤਾ ਇਸਦੇ ਗਹਿਣੇ ਹਨ।ਡਾ. ਮਾਨ ਨੇ ਕੇਂਦਰੀ ਸਭਾ ਵੱਲੋਂ ਕੀਤੀਆਂ ਜਾ ਰਹੀਆਂ ਪੰਜਾਬੀ ਭਾਸ਼ਾ ਬਚਾਓ ਕਾਨਫਰੰਸਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਅਕਤੂਬਰ ਨੂੰ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਵਿਖੇ ਕੀਤੀ ਜਾ ਰਹੀ ਕਾਨਫਰੰਸ ਵਿੱਚ ਵਧ ਚੜ੍ਹ ਕੇ ਸਭਾਵਾਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ।ਗੁਲਜ਼ਾਰ ਸਿੰਘ ਸ਼ੌਂਕੀ ਨੇ ਆਪਣੇ ਸੰਬੋਧਨ ਸਮੇਂ ਦੱਸਿਆ ਕਿ ਭਾਰਤ ਅੰਦਰ ਭਾਸ਼ਾਵਾਂ ਅਤੇ ਸੱਭਿਆਚਾਰਾਂ ਦੇ ਟਕਰਾਓ ਦੇਸ਼ ਲਈ ਖਤਰਨਾਕ ਹਾਲਤਾਂ ਪੈਦਾ ਕਰ ਸਕਦੇ ਹਨ।ਪ੍ਰਿੰ: ਕਮਲਜੀਤ ਟਿੱਬਾ ਨੇ ਕੇਂਦਰੀ ਸਭਾ ਵੱਲੋਂ ਕਰਵਾਈਆਂ ਜਾ ਰਹੀਆਂ ਪੰਜਾਬੀ ਭਾਸ਼ਾ ਬਚਾਓ ਕਾਨਫਰੰਸਾਂ ਸਮੇਂ ਅਨੁਸਾਰ ਢੁੱਕਵਾਂ ਤੇ ਦਲੇਰਆਨਾ ਫੈਸਲਾ ਹੈ।ਅਮਰ ਗਰਗ ਕਲਮਦਾਨ ਨੇ ਕਿਹਾ ਕਿ ਪੰਜਾਬੀ ਬੋਲੀ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਦੀ ਮਾਂ ਬੋਲੀ ਹੈ, ਇਸ ਖਿਲਾਫ ਚੁੱਕੇ ਹਰ ਕਦਮ ਦਾ ਸਭ ਨੂੰ ਵਿਰੋਧ ਕਰਨਾ ਚਾਹੀਦਾ ਹੈ।ਇਸ ਸਮੇਂ ਇਹ ਜਾਣਕਾਰੀ ਦਿੱਤੀ ਗਈ ਕਿ 13-10-2019 ਦਿਨ ਐਤਵਾਰ ਨੂੰ ਆਦਿ ਕਵੀ ਮਹਾਂਰਿਸ਼ੀ ਬਾਲਮੀਕਿ ਜੀ ਦਾ ਜਨਮ ਦਿਨ ਕੇਂਦਰੀ ਸਭਾ ਵੱਲੋਂ ਧੂਰੀ ਵਿਖੇ ਮਨਾਇਆ ਜਾਵੇਗਾ।
            ਇਸ ਤੋਂ ਉਪਰੰਤ ਹੋਏ ਕਵੀ ਦਰਬਾਰ ਵਿੱਚ ਉਪਰੋਕਤਾਂ ਤੋਂ ਇਲਾਵਾ ਡਾ. ਜੈ ਗੋਪਾਲ ਗੋਇਲ, ਜਗਦੇਵ ਸ਼ਰਮਾ, ਸੰਤ ਸਿੰਘ ਬੀਲਾ੍ਹ, ਗੁਰਜੀਤ ਸਿੰਘ ਜਹਾਂਗੀਰ, ਅਮਰਜੀਤ ਅਮਨ, ਸਤਪਾਲ ਪਰਾਸ਼ਰ, ਜੀਵਨ ਬੜੀ, ਗਿ: ਰਾਮ ਲਾਲ ਰਾਜੋਮਾਜਰਾ, ਗੁਰਦੀਪ ਸਿੰਘ ਕੈਂਥ, ਨਾਹਰ ਸਿੰਘ ਮੁਬਾਰਿਕਪੁਰੀ, ਪੇਂਟਰ ਸੁਖਦੇਵ ਧੂਰੀ, ਕਾਮਰੇਡ ਬਲਦੇਵ ਸਿੰਘ ਧਾਂਦਰਾ, ਕਾਮਰੇਡ ਰਮੇਸ਼ ਜੈਨ, ਸੁਰਿੰਦਰ ਸ਼ਰਮਾਂ, ਕਰਤਾਰ ਠੁੱਲੀਵਾਲ, ਵਿਜੈ ਸੌਫਤ ਬਿੱਟੂ, ਬੇਟਾ ਸ਼ਾਰ ਅੰਸ਼, ਸੁਖਬੀਰ ਸਿੰਘ ਧੀਮਾਨ, ਵੈਦ ਬੰਤ ਸਿੰਘ ਸਾਰੋਂ, ਪਰਸ਼ਨ ਸਿੰਘ ਬੀਲ੍ਹਾ, ਹਰਦਿਆਲ ਸਿੰਘ ਭਾਰਦਵਾਜ਼, ਮਾਸਟਰ ਨਿਰਮਲ ਸਿੰਘ ਧਾਂਦਰਾ ਅਤੇ ਸੁਰਿੰਦਰ ਸ਼ਰਮਾਂ ਹਰਚੰਦਪੁਰਾ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨ੍ਹਿਆ।
       ਅੰਤ `ਚ ਸੁਰਿੰਦਰ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਸਾਹਿੱਤ ਸਭਾ ਧੂਰੀ (ਰਜਿ:) ਨੇ ਆਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply