Thursday, February 26, 2026

ਕਾਰਗਿਲ ਤੋਂ ਕੋਹਿਮਾ ਤੱਕ ਮਹਾਂ ਮੈਰਾਥਨ ਦੇ ਦੌੜਾਕ 2 ਅਕਤੂਬਰ ਨੂੰ ਪੁੱਜਣਗੇ ਅੰਮ੍ਰਿਤਸਰ

ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਵਾਈ ਫੌਜ ਦੇ ਜਵਾਨਾਂ ਵੱਲੋਂ ਕਾਰਗਿਲ ਤੋਂ ਕੋਹਿਮਾ ਤੱਕ ਸ਼ੁਰੂ ਕੀਤੀ ਗਈ ਮਹਾਂ ਮੈਰਾਥਨ-ਗੌਰਵ PUNJ0110201905ਦੌੜ 2 ਅਕਤੂਬਰ ਸ਼ਾਮ ਨੂੰ ਏਅਰ ਫੋਰਸ ਸਟੇਸ਼ਨ ਅੰਮ੍ਰਿਤਸਰ ਕੈਂਟ ਪਹੁੰਚ ਰਹੀ ਹੈ, ਜਿਸ ਨੂੰ 3 ਅਕਤੂਬਰ ਸਵੇਰੇ ਸਟੇਸ਼ਨ ਕਮਾਂਡਰ ਗਰੁੱਪ ਕਪਤਾਨ ਅਸ਼ੋਕ ਕੁਮਾਰ ਝੰਡੀ ਦੇ ਕੇ ਅੱਗੇ ਦੀ ਯਾਤਰਾ ਲਈ ਰਵਾਨਾ ਕਰਨਗੇ।
           ਹਵਾਈ ਫੌਜ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਗੌਰਵ ਦੌੜ ਨੂੰ ਦਿੱਲੀ ਤੋਂ ਮੁੱਖ ਹਵਾਈ ਸੈਨਾ ਅਧਿਕਾਰੀ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸੀ।ਉਨਾਂ ਦੱਸਿਆ ਕਿ ਕਾਰਗਿਲ ਜਿੱਤ ਦੇ 20 ਸਾਲ ਪੂਰੇ ਹੋਣ ਦੀ ਯਾਦ ਵਿਚ ਭਾਰਤੀ ਹਵਾਈ ਸੈਨਾ ਦੀ ਪ੍ਰਥਾ ਅਨੁਸਾਰ ਕਾਰਗਿਲ ਤੋਂ ਕੋਹਿਮਾ ਦੀ ਲੰਬੀ ਮਹਾਦੌੜ ਸ਼ੁਰੂ ਕੀਤੀ ਗਈ ਹੈ, ਜੋ ਕਿ ਕਾਰਗਿਲ ਜੰਗ ਸਮਰਾਕ ਤੋ ਦਰਾਮ (ਜੰਮੂ ਅਤੇ ਕਸ਼ਮੀਰ) ਤੋਂ ਕੋਹਿਮਾ ਸ਼ਹੀਦੀ ਜਗ੍ਹਾ, ਕੋਹਿਮਾ (ਨਾਗਾਲੈਂਡ) ਤੱਕ ਜਾਵੇਗੀ।1944 ਅਤੇ 1999 ਭਾਰਤ ਦੇ ਉੱਤਰ ਅਤੇ ਪੂਰਵੀ ਵਿੱਚ ਕੋਹਿਮਾ ਅਤੇ ਕਾਰਗਿਲ ਦੋਵੇਂ ਮੁੱਖ ਖੇਤਰ ਹਨ, ਜਿਥੇ ਭਾਰਤ ਨੇ ਦੋ ਜੰਗਾਂ ਲੜੀਆਂ। ਇਹ ਮਹਾ ਮੈਰਾਥਨ 21 ਸਤੰਬਰ 2019 ਤੋਂ ਸ਼ੁਰੂ ਹੋਈ ਅਤੇ 6 ਨਵੰਬਰ 2019 ਨੂੰ ਸਮਾਪਤ ਹੋਵੇਗੀ।25 ਹਵਾਈ ਸੈਨਾ ਦਾ ਇਕ ਦਲ ਰੋਜ਼ਾਨਾ ਕਰੀਬ 100 ਕਿਲੋਮੀਟਰ ਦੀ ਦੌੜ ਕਰਦੇ ਹੋਏ 4500 ਕਿਲੋਮੀਟਰ ਦੀ ਦੂਰੀ ਪੂਰੀ ਕਰਨਗੇ।
            ਇਸ ਟੀਮ ਦੀ ਚੋਣ ਸਖਤ ਅਭਿਆਸ ਸੈਸ਼ਨਾਂ ਤੋਂ ਬਾਅਦ ਕੀਤੀ ਗਈ ਹੈ। ਇਸ ਟੀਮ ਵਿਚ ਅਧਿਕਾਰੀਆਂ, ਹਵਾਈ ਸੈਨਾ ਦੇ ਨਾਲ ਇਕ ਮਹਿਲਾ ਅਧਿਕਾਰੀ ਫਲਾਇਟ ਲੈਫਟੀਨੈਂਟ ਰਿਸ਼ਭਜੀਤ ਕੌਰ ਅਤੇ ਵਾਰੰਟ ਅਧਿਕਾਰੀ ਇੰਦਰਪਾਲ ਸਿੰਘ ਜੋ ਕਿ 51 ਸਾਲ ਦੇ ਹਨ, ਇਸ ਮੈਰਾਥਨ ਵਿਚ ਦੌੜ ਰਹੇ ਹਨ।ਇਸ ਮੁਹਿੰਮ ਦੇ ਆਗੂ ਸਕੁਵਾਰਡਨ ਲੀਡਰ ਸੁਰੇਸ਼ ਰਜ਼ਦਾਨ ਹਨ, ਜੋ ਇਕ ਐਸ.ਯੂ-30 ਜਹਾਜ਼ ਦੇ ਪਾਇਲਟ ਹਨ।ਇਸ ਵਿੱਚ ਸਾਹਸੀ ਗਤੀਵਿਧੀਆਂ ਦੇ ਤਹਿਤ ਡੇਰੇ ਲਾਉਣਾ ਅਤੇ ਖੁੱਲੇ ਵਿੱਚ ਰਹਿਣਾ ਅਤੇ ਲੱਦਾਖ, ਹਿਮਾਚਲ ਪ੍ਰਦੇਸ਼, ਪੰਜਾਬ, ਉਤਰਾਖੰਡ, ਉਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਅਸਾਮ ਅਤੇ ਨਾਗਾਲੈਂਡ ਵਰਗੇ ਵੱਖ-ਵੱਖ ਬਰਫੀਲੇ ਖੇਤਰ, ਵਰਖਾ ਵਾਲੇ ਖੇਤਰਾਂ ਵਿੱਚ ਆਪਣੇ ਜੀਵਨ ਦੇ ਕੁੱਝ ਪੱਲ ਨੂੰ ਗੁਜਾਰਨਾ ਵੀ ਸ਼ਾਮਲ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply