Saturday, October 31, 2026

ਸ.ਕੰ.ਸ.ਸ ਸਕੂਲ ਮੰਡੀ ਹਰਜੀ ਰਾਮ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਨਮਾਨ

ਮਲੋਟ, 1 ਅਕਤੂਬਰ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਅਧਿਆਪਕ ਅਤੇ ਵਿਦਿਆਰਥੀ PUNJ0110201907ਸਨਮਾਨ ਸਮਾਰੋਹ ਕੀਤਾ ਗਿਆ, ਜਿਸ ਵਿੱਚ ਉਘੇ ਸਮਾਜ ਸੇਵਕ ਸਿਲਵੀਆ ਪਲਾਈ ਮਲੋਟ ਦੇ ਐਮ.ਡੀ ਭੂਸ਼ਨ ਅਗਰਵਾਲ ਅਤੇ ਸ੍ਰੀਮਤੀ ਸੋਨੀਆ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਇਸ ਮੌਕੇ ਸਟੇਜ ਦੀ ਕਾਰਵਾਈ ਪੰਜਾਬੀ ਅਧਿਆਪਕਾਂ ਸ੍ਰੀ ਮਤੀ ਸੰਤੋਸ਼ ਕੁਮਾਰੀ ਨੇ ਬਾਖੂਬੀ ਨਿਭਾਈ।    ਇੰਗਲਿਸ਼ ਅਤੇ ਪੰਜਾਬੀ ਦੇ ਸ਼ਬਦ ਦਾ ਆਨਲਾਈਨ ਕੁਇਜ਼ ਟੈਸਟ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ  50 ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।ੇ ਸਕੂਲ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਯੈਲੋ ਹਾਊਸ ਦੀ ਵਧੀਆ ਕਾਰਗੁਜ਼ਾਰੀ ਹੋਣ `ਤੇ ਹਾਊਸ ਇੰਚਾਰਜ ਮੈਡਮ ਰੇਨੂੰ ਬਾਲਾ, ਸਕੂਲ ਦੀਆਂ ਗਤੀਵਿਧੀਆਂ `ਚ ਚੰਗੀ ਕਾਰਗੁਜ਼ਾਰੀ ਦਿਖਾਉਣ `ਤੇ ਸੁਰੇਸ਼ ਕੁਮਾਰ ਸ਼ਰਮਾ ਸ.ਸ ਅਧਿਆਪਕ, ਸੰਦੀਪ ਮੱਕੜ ਮੈਥ ਮਾਸਟਰ, ਜਸਵਿੰਦਰ ਸਿੰਘ ਡੀ.ਪੀ.ਈ ਨੂੰ ਵਿਸ਼ੇਸ਼ ਐਵਾਰਡ ਨਾਲ ਸਨਮਾਨਿਆ ਗਿਆ।
           ਪ੍ਰਿੰਸੀਪਲ ਵਿਜੈ ਗਰਗ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਸਕੂਲ ਲਈ ਕੀਤੇ ਕੰਮਾਂ ਲਈ ਵੀ ਧੰਨਵਾਦ ਕੀਤਾ ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …

Leave a Reply