Tuesday, October 27, 2026

ਸਰਬ ਸਾਂਝਾ ਯੂਥ ਕਲੱਬ ਧੂਰੀ ਨੇ 5ਵਾਂ ਵਿਸ਼ਾਲ ਜਾਗਰਣ ਕਰਵਾਇਆ

ਧੂਰੀ, 2 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਬ ਸਾਂਝਾ ਯੂਥ ਕਲੱਬ ਧੂਰੀ ਵੱਲੋਂ ਮਾਤਾ ਦਾ 5ਵਾਂ ਵਿਸ਼ਾਲ ਜਾਗਰਣ ਸਥਾਨਕ ਧਰਮਪੁਰਾ ਮੁਹੱਲਾ ਵਿਖੇ PUNJ0210201902ਬਾਬਾ ਜੀ ਦੀ ਸਮਾਧ `ਤੇ ਕਰਵਾਇਆ ਗਿਆ।ਜਿਸ ਦੌਰਾਨ ਝੰਡੇ ਦੀ ਰਸਮ ਅੰਮ੍ਰਿਤ ਗਰਗ ਰਿੰਕੂ, ਗਣੇਸ਼ ਪੂਜਨ ਰਾਜੂ ਬਾਂਗਰੂ, ਜੋਤੀ ਪ੍ਰਚੰਡ ਦੀ ਰਸਮ ਕਾਕਾ ਤੂਰ ਘਨੌਰ, ਚੁੰਨਰੀ ਦੀ ਰਸਮ ਪੁਸ਼ਪਿੰਦਰ ਸ਼ਰਮਾਂ ਕੌਂਸਲਰ, ਰੀਬਨ ਦੀ ਰਸਮ ਸੁਖਦੇਵ ਸਿੰਘ ਗਿਆਨੀ ਅਤੇ ਹਾਰ ਦੀ ਰਸਮ ਲਖਪਤ ਰਾਏ ਵੱਲੋਂ ਨਿਭਾਈ ਗਈ। ਇਸ ਜਾਗਰਣ `ਚ ਮੋਹਿਤ ਐਂਡ ਪਾਰਟੀ ਨਾਭਾ ਵਾਲੇ ਨੇ ਮਾਤਾ ਦਾ ਗੁਣਗਾਣ ਕੀਤਾ।ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੰਦੀਪ ਤਾਇਲ ਪੱਪੂ ਜੌਲੀ, ਐਸ.ਐਚ.ਓ ਸਿਟੀ ਦਰਸ਼ਨ ਸਿੰਘ ਆਦਿ ਤੋਂ ਇਲਾਵਾ ਬਿੱਕਰ ਸਿੰਘ ਭੋਜੋਵਾਲੀ, ਸੁਮੇਰ ਚੰਦ, ਅਸ਼ਵਨੀ ਕੁਮਾਰ ਮਿੱਠੂ ਕੌਂਸਲਰ, ਸੱਤਪਾਲ ਮਿੱਤਲ ਅਤੇ ਮਨਜੀਤ ਸਿੰਘ ਬਖਸ਼ੀ ਸਾਬਕਾ ਡੀ.ਪੀ.ਆਰ.ਓ ਆਦਿ ਵੀ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …

Leave a Reply