Saturday, September 19, 2026

ਵਾਤਾਵਰਨ ਦੀ ਸੰਭਾਲ ਲਈ ਬਾਬਾ ਮਨਜੋਤ ਸਿੰਘ ਨੇ ਵੰਡਿਆ ਬੂਟਿਆਂ ਦਾ ਪ੍ਰਸ਼ਾਦਿ

ਸਮਰਾਲਾ, 2 ਅਕਤੂਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਦਾ ਪੌਣਪਾਣੀ ਖਾਸ ਕਰਕੇ ਸਾਡਾ ਆਲਾ ਦੁਆਲਾ ਕਾਫੀ ਪਲੀਤ ਹੋ ਗਿਆ ਹੈ।ਵਾਤਾਵਰਨ PUNJ0210201911ਦੀ ਸੰਭਾਲ ਲਈ ਕਈ ਸੰਸਥਾਵਾਂ ਅਤੇ ਧਾਰਮਿਕ ਆਗੂ ਅੱਗੇ ਆ ਰਹੇ ਹਨ, ਜੋ ਵਾਤਾਵਰਨ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਵਚਨਬੱਧ ਹਨ।ਬੀਤੇ ਦਿਨੀਂ ਨੀਲੋਂ ਪੁੱਲ `ਤੇ ਕਰਵਾਏ ਧਾਰਮਿਕ ਪ੍ਰੋਗਰਾਮ ਦੌਰਾਨ ਬਾਬਾ ਮਨਜੋਤ ਸਿੰਘ ਨੀਲੋਂ ਪੁੱਲ ਵਾਲਿਆਂ ਨੇ ਵਾਤਾਵਰਨ ਦੀ ਸੰਭਾਲ ਲਈ ਆਮ ਸੰਗਤ ਵਿੱਚ ਬੂਟਿਆਂ ਦਾ ਪ੍ਰਸ਼ਾਦਿ ਵੰਡਿਆ।ਬੂਟੇ ਵੰਡਣ ਵੇਲੇ ਹਰੇਕ ਪ੍ਰਾਣੀ ਤੋਂ ਇਹ ਵੀ ਵਾਅਦਾ ਲਿਆ ਕਿ ਉਹ ਬੂਟਾ ਲਾਉਣ ਦੇ ਨਾਲ ਨਾਲ ਉਸ ਦੀ ਦੇਖਭਾਲ ਦੀ ਜਿੰਮੇਵਾਰੀ ਵੀ ਨਿਭਾਵੇਗਾ।ਬਾਬਾ ਮਨਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਵ ਵਾਤਾਵਰਨ ਦੀ ਸੰਭਾਲ ਸਬੰਧੀ ਬੀੜਾ ਚੁੱਕਣਾ ਹੈ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਫ ਅਤੇ ਸ਼ੁੱਧ ਹਵਾ ਗ੍ਰਹਿਣ ਕਰ ਸਕਣ।ਇਸ ਕੰਮ ਲਈ ਉਹ ਪੂਰੀ ਤਰ੍ਹਾਂ ਸਮਰਪਿਤ ਭਾਵਨਾ ਨਾਲ ਜੁੜ ਕੇ ਸੇਵਾ ਨਿਭਾਉਣਗੇ।
               ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਹਰੇਕ ਮਨੁੱਖ ਇੱਕ ਬੂਟਾ ਲਾਉਣ ਦੇ ਨਾਲ ਨਾਲ ਉਸ ਦੀ ਸਾਂਭ ਸੰਭਾਲ ਦੀ ਵੀ ਜਿੰਮੇਵਾਰੀ ਚੁੱਕੇ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply