ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਦੌਰਾਨ ਜਮਾਤ ਇੰਚਾਰਜਾਂ
ਵਲੋਂ ਮਾਪਿਆਂ ਨਾਲ ਬੱਚਿਆਂ ਦੇ ਉੱਜਵਲ ਭੱਵਿਖ ਸੰਬੰਧੀ ਅਤੇ ਬੱਚੇ ਘਰ ਬੈਠੇ ਕਿਸ ਤਰਾਂ ਵਧੀਆ ਮਾਹੌਲ ਵਿਚ ਪੜ੍ਹਾਈ ਕਰ ਸਕਦੇ ਹਨ ਬਾਰੇ ਗੱਲ ਕੀਤੀ ਗਈ ।
ਜਿਲ੍ਹੇ ਦੇ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ, ਪ੍ਰਿੰਸੀਪਲ ਸ੍ਰੀਮਤੀ ਗੁਲਸ਼ਨ ਕੌਰ ਬੇਦੀ, ਜਿਲ੍ਹਾ ਗਾਈਡੈਂਸ ਅਫਸਰ ਜਸਬੀਰ ਸਿੰਘ ਅਤੇ ਸਾਰੇ ਸਕੂਲ ਦੇ ਅਧਿਆਪਕਾਂ ਦੁਆਰਾ ਬੱਚਿਆਂ ਦੇ ਭਵਿੱਖ ਸੰਬੰਧੀ ਅਤੇ ਬਾਰ੍ਹਵੀ ਜਮਾਤ ਤੋ ਬਾਅਦ ਕੋਰਸ ਬਾਰੇ ਦੱਸਿਆ ਗਿਆ।
ਸਕੂਲ ਵਿਚ ਰੋਜਾਨਾ ਦੀ ਪੜਾਈ ਤੋਂ ਇਲਾਵਾ, ਵਾਧੂ ਜਮਾਤਾਂ ਲਗਾਈਆਂ ਜਾਂਦੀਆਂ ਹਨ ਤਾਂ ਕਿ ਬੱਚੇ ਪ੍ਰੀੀਖਆਵਾਂ ਵਿੱਚ ਵਧੀਆ ਅੰਕ ਪ੍ਰਾਪਤ ਕਰ ਸਕਣ।
ਬੱਚਿਆਂ ਅਤੇ ਮਾਪਿਆ ਨੂੰ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਜਿਵੇ ਲਾਅ, ਮੈਡੀਕਲ, ਇੰਜੀਅਰਿੰਗ, ਚਾਰਟਰਡ ਅਕਾਉਂਟੈਂਟ, ਅਕਾਉਂਟੈਂਸੀ, ਬੀ.ਕਾਮ, ਬੀ.ਐਸ.ਸੀ ਬੀ.ਬੀ.ਏ ਕੋਰਸਾਂ ਬਾਰੇ ਮੈਡੀਕਲ ਅਤੇ ਨਾਨ-ਮੈਡੀਕਲ ਦੀਆਂ ਵੱਖਰੀਆਂ ਜਮਾਤਾਂ ਵੀ ਲਗਾਈਆ ਜਾਂਦੀਆਂ ਹਨ।
ਸਮਾਰਟ ਜਮਾਤਾਂ, ਪ੍ਰੋਜੈਕਟਰ ਅਤੇ ਸਾਫ-ਪਾਣੀ ਦਾ ਪ੍ਰਬੰਧ ਸਕੂਲ ਵਿੱਚ ਕਰਵਾਇਆ ਗਿਆ ਹੈ। ਬੱਚਿਆ ਨੂੰ ਮੁਫਤ ਕਿਤਾਬਾਂ, ਵਰਦੀਆਂ ਆਦਿ ਮੁਹਈਆ ਕਰਵਾਈਆ ਜਾਂਦੀਆਂ ਹਨ।ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਬੱਚਿਆਂ ਨੂੰ ਬਾਹਰ ਟਿਊਸ਼ਨਾਂ ਤੇ ਭੇਜਣ ਦੀ ਜਰੂਰਤ ਨਹੀਂ ਹੈ ਕਿਉਂਕਿ ਸਕੂਲ ਵਿੱਚ ਹੀ ਬੱਚਿਆਂ ਦੀਆਂ ਸਾਰੀਆਂ ਜਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ।
ਕੁੱਝ ਮਾਪੇ ਇਹ ਕਹਿੰਦੇ ਹਨ ਕਿ ਸਾਇੰਸ ਦੀਆਂ ਕਿਤਾਬਾਂ ਉਹ ਬੱਚਿਆਂ ਨੂੰ ਖਰੀਦ ਕੇ ਨਹੀਂ ਦੇ ਸਕਦੇ ਜਦਕਿ ਉਹਨਾਂ ਨੂੰ ਯਕੀਨ ਦਵਾਇਆ ਗਿਆ ਕਿ ਅਧਿਆਪਕ ਨਿੱਜੀ ਤੋਰ `ਤੇ ਬੱਚਿਆਂ ਦੀਆਂ ਇਹਨਾਂ ਮੁਸ਼ਕਲਾ ਨੂੰ ਹੱਲ ਕਰਦੇ ਹਨ।
ਸਕੂਲ ਦਾ ਨਤੀਜਾ ਸਾਲ 2018-19 ਦੌਰਾਨ 100% ਰਿਹਾ।ਵਿਦਿਆਰਥੀਆਂ ਦੁਆਰਾ ਕੁਇਜ ਮੁਕਾਬਲਿਆਂ ਵਿੱਚ ਉੱਚ ਦਰਜਾ ਜਿਲ੍ਹੇ ਅਤੇ ਸਟੇਟ ਪੱਧਰ ਤੇ,ਹੋਰ ਗਤੀਵਿਧੀਆਂ ਜਿਵੇਂ ਐਨ.ਸੀ.ਸੀ ਅਤੇ ਐਨ.ਐਸ.ਐਸ ਵਿੱਚ ਭਾਗ ਲਿਆ ਜਾਂਦਾ ਹੈ।
ਪ੍ਰਿੰਸੀਪਲ, ਸ੍ਰੀਮਤੀ ਗੁਲਸ਼ਨ ਕੌਰ ਬੇਦੀ ਜੀ ਨੇ ਕਿਹਾ ਕਿ ਮਾਪੇ ਅਧਿਆਪਕ ਮਿਲਣੀ ਸਫੳਲਤਾ ਪ੍ਰਾਪਤ ਕਰਨ ਅਤੇ ਬੱਚਿਆਂ ਦੀ ਸਖਸ਼ੀਅਤ ਨੂੰ ਮੁਕੰਮਲ ਕਰਨ ਦਾ ਅਹਿਮ ਜਰੀਆ ਹੈ।
ਸਕੂਲ ਵਲੋਂ ਮਾਪੇ ਅਧਿਆਪਕ ਮਿਲਣੀ ਦੋਰਾਨ ਚਾਹ ਆਦਿ ਦੀ ਸੇਵਾ ਕੀਤੀ ਗਈ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media