ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਰਾਸ਼ਟਰੀ ਸੋਇਮ ਸੇਵਕ ਸੰਘ ਦੇ ਹੈਡਕੁਆਟਰ ਨਾਗਪੁਰ ਵਿਖੇ ਇੱਕ ਸਮਾਗਮ ਦੌਰਾਨ ਸੰਘ ਦੇ ਮੁਖੀ ਮੋਹਨ
ਭਾਗਵਤ ਵੱਲੋ ਕਹਿਣਾ ਕੇ ਭਾਰਤ ਇੱਕ ਹਿੰਦੂ ਰਾਸ਼ਟਰ ਹੈ।ਉਸ ਵਿਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ ਦੇ ਸੰਬੰਧੀ ਸਖਤ ਪ੍ਰਤੀਕਰਮ ਦੇਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਹੈ ਕਿ ਸੰਘ ਦੇ ਮੁਖੀ ਵਲੋਂ ਅਜਿਹੇ ਬਿਆਨ ਦੇਸ਼ ਦੇ ਅੰਦਰੂਨੀ ਢਾਂਚੇ ਵਿੱਚ ਘੱਟ ਗਿਣਤੀਆਂ ਲਈ ਵੱਡਾ ਖਤਰਾ ਹਨ।
ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਹਿੰਦੂ ਧਰਮ ਰਾਸ਼ਟਰ ਨਹੀਂ ਹੈ। ਭਾਰਤੀ ਸੰਵਿਧਾਨ ਦੀ ਅਸਲ ਭੂਮਿਕਾ ਹੀ ਪ੍ਰਭੂਸੱਤਾ ਸੰਪਨ, ਸਮਾਜਵਾਦੀ, ਧਰਮ ਨਿਰਪੱਖ, ਜਮਹੂਰੀ ਗਣਰਾਜ ਹੈ।ਇਸ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਧਰਮਾਂ, ਜਾਤਾਂ, ਬਰਾਦਰੀਆਂ ਅਤੇ ਲਿੰਗ ਦੇ ਭਿੰਨ ਭੇਦ ਤੋਂ ਉਪਰ ਉਠ ਕੇ ਬਰਾਬਰਤਾ ਦੇ ਅਧਿਕਾਰ ਹਨ।ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਨੂੰ ਕਿਸੇ ਇੱਕ ਵਿਸਵਾਸ਼ ਜਾਂ ਸਭਿਆਚਾਰ ਨਾਲ ਜੋੜਿਆ ਨਹੀਂ ਜਾ ਸਕਦਾ।ਸੰਘ ਦੇ ਇਸ ਤਰਾਂ ਦੇ ਬਿਆਨ ਦੇਸ਼ ਦੇ ਵੱਡੇ ਕੱਦ ਬੁੱਤ ਨੂੰ ਬੌਣਾ ਕਰਨ ਵਾਲੇ ਹਨ।ਅਜਿਹੇ ਬਿਆਨ ਦੇਸ਼ ਅੰਦਰ ਨਵੇਂ-ਨਵੇਂ ਵਿਵਾਦ ਛੇੜਣਗੇ ਅਤੇ ਦੇਸ਼ ਦੀ ਆਨ ਸ਼ਾਨ ਨੂੰ ਵੀ ਧੱਕਾ ਲੱਗੇਗਾ।ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸੰਘ ਮੁਖੀ ਦੇ ਅਜਿਹੇ ਬੇਸਿਰੇ ਬਿਆਨ ਦੇਸ਼ ਦਾ ਕੁੱਝ ਸੰਵਾਰਨ ਦੀ ਬਜ਼ਾਏ ਇਸ ਦੀਆਂ ਮੂਲ ਪਰੰਪਰਾਵਾਂ ਦੀ ਖਿਲ਼ੀ ਉਡਾ ਰਹੇ ਹਨ ਅਤੇ ਦੇਸ਼ ਦੀ ਤਰੱਕੀ ਤੇ ਅਗਲੀਆਂ ਸਦੀਆਂ ਵੱਲ ਉਠਦੇ ਕਦਮਾਂ ਨੂੰ ਵੀ ਜੰਜ਼ੀਰਾਂ ਪਵਾਉਣ ਵਾਲੇ ਹਨ।ਉਨ੍ਹਾਂ ਕਿਹਾ ਕਿ ਅਜਿਹੇ ਨਾਂਹ ਪੱਖੀ ਬਿਆਨ ਦੇਣ ਵਾਲੇ ਨੇਤਾਵਾਂ ਤੇ ਵੀ ਲਗਾਮ ਕੱਸਣੀ ਚਾਹੀਦੀ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media