Sunday, April 19, 2026

ਹਜੂਰ ਸਾਹਿਬ ਵਿਖੇ ਨੇਜ਼ਾਬਾਜੀ ਦੇ ਕਰਤਬ ਵੇਖ ਕੇ ਦਰਸ਼ਕ ਹੋਏ ਮੰਤਰਮੁਗਧ

ਨਾਂਦੇੜ/ ਹਜ਼ੂਰ ਸਾਹਿਬ, 11 ਅਕਤੂਬਰ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ `ਤੇ ਦਸ਼ਹਿਰਾ ਹੱਲਾ ਮਹੱਲਾ ਤਿਉਹਾਰ ਮਨਾਉਣ PUNJ1110201902ਪੰਜਾਬ ਤੋਂ ਇੱਥੇ ਪੰਹੁਚੇ ਨਿਹੰਗ ਸਿੰਘਾਂ ਦਲਾਂ ਵਲੋਂ ਨੇਜਾਬਾਜ਼ੀ  ਦੇ ਕਰਤਬ ਦਿਖਾਏ ਗਏ ।ਪੰਜ ਦਲਾਂ ਦੇ 60 ਤੋਂ ਜਿਆਦਾ ਘੋੜਸਵਾਰਾਂ ਨੇ ਜਦੋਂ ਤੇਜ਼ ਰਫਤਾਰ ਘੋੜਿਆਂ `ਤੇ ਸਵਾਰੀ ਕਰਦੇ ਹੋਏ ਘਾਹ ਦੀਆਂ ਗੁਛੀਆਂ ਨੂੰ ਆਪਣੇ ਬਰਛੇ ਨਾਲ ਚੁੱਕਿਆ ਤਾਂ ਹਜਾਰਾਂ ਦਰਸ਼ਕ ਨੇ ਤਾਲੀਆਂ ਵਜਾ ਕੇ ਸਵਾਗਤ ਕੀਤਾ।
           ਗੁਰਦੁਆਰਾ ਤਖਤ ਸਚਖੰਡ ਕੰਪਲੈਕਸ ਵਿਚ ਨਿਹੰਗ ਸਿੰਘਾਂ ਦੇ ਪੰਜ ਦਲ ਇਕੱਤਰ ਹੋਏ ਅਤੇ ਤਖਤ ਸਾਹਿਬ ਵਿਖੇ ਅਰਦਾਸ ਕਰ ਕਰੇ ਇਹ ਦਲ ਨੇਜਾਬਾਜ਼ੀ ਲਈ ਮੈਦਾਨ ਵੱਲ ਚਲੇ ਗਏ।ਇਹਨਾਂ ਦਲਾਂ ਵਿੱਚ ਤਰਨਾ ਦਲ ਦੇ ਮੁੱਖੀ  ਸੰਤ ਬਾਬਾ ਗੁਰਦੇਵ ਸਿੰਘ, ਬਾਬਾ ਬਿਧੀਚੰਦ ਦਲ ਦੇ ਉਪ ਮੁੱਖੀ ਚਰਨਜੀਤ ਸਿੰਘ, ਤਰਨਾ ਦਲ ਦੇ ਬਾਬਾ ਗੱਜਣ ਸਿੰਘ,  ਅਤੇ ਬੱਢਾ ਦਾਲ  ਦੇ ਨੁਮਾਇੰਦੇ ਸ਼ਾਮਲ ਸਨ।ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਬਾਬਾ ਨਰਿੰਦਰ ਸਿੰਘ ਕਾਰਸੇਵਾ ਵਾਲੇ, ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲੇ, ਗੁਰਦੁਆਰਾ ਬੋਰਡ ਦੇ ਸੈਕਟਰੀ ਰਵਿੰਦਰ ਸਿੰਘ ਬੁੰਗਾਈ, ਮੈਂਬਰ ਮਨਪ੍ਰੀਤ ਸਿੰਘ ਕੁੰਜੀਵਾਲੇ, ਬੋਰਡ  ਦੇ ਸਪਰਡੈਂਟ ਗੁਰਵਿੰਦਰ ਸਿੰਘ ਵਧਵਾ, ਉਚ ਸਹਾਇਕ ਸੁਪਰਡੈਂਟ ਰਣਜੀਤ ਸਿੰਘ ਚਿਰਾਗੀਆ, ਹਰਜੀਤ ਸਿੰਘ ਕੜੇਵਾਲੇ ਆਦਿ ਵੀ ਮੌਜੂਦ ਸਨ।ਦਲਾਂ  ਦੇ ਘੋੜ ਸਵਾਰਾਂ ਨੇ ਹਵਾ ਨਾਲ ਗੱਲ ਕਰਨ ਵਾਲੇ ਤੇਜ਼ ਰਫ਼ਤਾਰ ਘੋੜੇ ਦੌੜਾਏ ਤਾਂ ਵੇਖਣਵਾਲ਼ਿਆਂ ਦੇ ਸਾਹ ਰੁਕ ਗਏ।PUNJ1110201903ਨੇਜਾਬਾਜ਼ੀ ਦੇ ਇਹ ਕਰਤਬ ਵੇਖ ਕੇ ਹਜਾਰਾਂ ਦਰਸ਼ਕ ਮੰਤਰਮੁਗਧ ਹੋ ਉਠੇ। ਜੇਤੂ ਘੋੜ ਸਵਾਰਾਂ ਨੂੰ ਨਗਦ ਇਨਾਮ ਦਿੱਤੇ ਗਏ।ਨੇਜਾਬਾਜ਼ੀ ਦੇਖਣ ਪੁੱਜੇ ਹਜਾਰਾਂ ਦਰਸ਼ਕਾਂ ਲਈ ਗੁਰਦੁਆਰਾ ਤਖਤ ਸਚਖੰਡ ਬੋਰਡ ਵਲੋਂ ਮਿੱਠੇ ਜਦ ਦੀ ਛਬੀਲ ਲਗਾਈ।ਨੇਜਾਬਾਜ਼ੀ ਦੇ ਬਾਅਦ ਹੁਣ ਇਹ ਦਲ  ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਵਿਖੇ ਆਜੋਜਿਤ ਤਿੰਨ ਦਿਨਾਂ ਜਨਮ ਉਤਸਵ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ।  ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਦੇ ਜਥੇਦਾਰ ਸੰਤ ਬਾਬਾ ਪ੍ਰੇਮ ਸਿੰਘ ਦੀ ਮੇਜਬਾਨੀ ਵਿੱਚ ਇਹ ਸਾਰੇ ਦਲ ਵੀ ਨੇਜਾਬਾਜ਼ੀ ਮੁਕਾਬਲੇ ਹੋਣਗੇ।
 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply