Friday, July 24, 2026

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿੱਤਿਆ ਸਕੇਟਿੰਗ ਟੂਰਨਾਮੈਂਟ

ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ -ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਜਿਲਾ ਰੋਲਰ ਸਕੇਟਿੰਗ PUNJ1110201917ਐਸੋਸੀਏਸ਼ਨ “ਐਟ ਦ ਵੀਲ੍ਹ ਸਕੇਟਿੰਗ ਟਰੈਕ“ ਵਲੋਂ ਆਯੋਜਿਤ 23ਵੀਂ ਓਪਨ ਜਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦਾ ਅਯੋਜਨ ਲੋਹਾਰਕਾ ਰੋਡ `ਤੇ ਆਪਣੀ ਬਿਹਤਰੀਨ ਕਲਾਾ ਦਾ ਪ੍ਰਦਰਸ਼ਨ ਕੀਤਾ। ਇਸ ਵਿੱਚ ਭਾਗ ਲੈਣ ਵਾਲੇ
ਜੈਵਿਕ ਮਹਾਜਨ ਜਮਾਤ ਯੂ.ਕੇ.ਜੀ ਨੇ ਇੱਕ ਚਾਂਦੀ ਅਤੇ ਇੱਕ ਕਾਂਸੀ, ਲਕਸ਼ਿਤ ਬਾਂਸਲ ਜਮਾਤ ਪੰਜਵੀਂ ਨੇ ਦੋ ਸੋਨੇ, ਘਨਿਕਾ ਸਨਨ ਜਮਾਤ ਪੰਜਵੀਂ ਨੇ ਤਿੰਨ ਸੋਨੇ, ਮਹਿਕ ਗੁਪਤਾ ਜਮਾਤ ਗਿਆਰ੍ਹਵੀਂ ਨੇ ਤਿੰਨ ਸੋਨੇ ਤੇ ਇੱਕ ਚਾਂਦੀ ਅਤੇ ਰਾਹੁਲ ਰਾਇ ਜਮਾਤ ਗਿਆਰ੍ਹਵੀਂ ਨੇ ਇੱਕ ਸੋਨੇ ਤੇ ਦੋ ਚਾਂਦੀ ਦੇ ਮੈਡਲ ਜਿੱਤੇ।
    ਉਪਰੋਕਤ ਸਾਰੇ ਵਿਦਿਆਰਥੀਆਂ ਨੂੰ ਓਪਨ ਸਟੇਟ ਸਕੇਟਿੰਗ ਚੈਂਪੀਅਨਸਿ਼ਪ ਲਈ ਚੁਣਿਆ ਗਿਆ ਜੋ ਕਿ 21 ਤੋਂ 23 ਅਕਤੂਬਰ ਤੱਕ `ਦ ਲਇਅਰ ਵੈਲੀ ਸਕੇਟਿੰਗ ਟਰੈਕ` ਲੁਧਿਆਣਾ ਵਿਖੇ ਕਰਵਾਈ ਜਾਵੇਗੀ ।
    ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਲਈ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਪੱਧਰ ਦੇ ਲਈ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ।
    ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀਆਂ ਇੰਨ੍ਹਾਂ ਕਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਸਿਖਰਾਂ ਛੂਹਣ ਲਈ ਕਿਹਾ ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply