Tuesday, April 28, 2026

ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਉਚ ਤਾਕਤੀ ਕਮੇਟੀ ਵੱਲੋਂ ਵਾਤਾਵਰਣ ਬਾਰੇ ਅਧਿਕਾਰੀਆਂ ਨਾਲ ਮੀਟਿੰਗ

ਹਵਾ-ਪਾਣੀ `ਚ ਮਿਲਾਵਟ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ-ਜਸਟਿਸ ਪ੍ਰੀਤਮ ਪਾਲ
ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) –  ਸ਼ਹਿਰ ਦੇ ਕੂੜਾ ਪ੍ਰਬੰਧਨ ਅਤੇ ਵਾਤਵਰਣ ਦੇ ਹੋਰ ਮੁੱਦਿਆਂ `ਤੇ ਰਾਸ਼ਟਰੀ PUNJ1310201914ਗਰੀਨ ਟ੍ਰਿਬਿਊਨਲ ਵੱਲੋਂ ਜਸਟਿਸ ਪ੍ਰੀਤਮ ਪਾਲ ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਅਗਵਾਈ ਹੇਠ ਬਣਾਈ ਗਈ ਉਚ ਤਾਕਤੀ ਕਮੇਟੀ ਵੱਲੋਂ ਬੀਤੇ ਦਿਨ ਸ਼ਹਿਰ ਦਾ ਦੌਰਾ ਕਰਨ ਮਗਰੋਂ ਅੱਜ ਨਗਰ ਕਾਰਪੋਰੇਸ਼ਨ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਪ੍ਰਦੂਸ਼ਣ ਕੰਟਰੋਲ ਬੋਰਡ, ਸਥਾਨਕ ਸਰਕਾਰਾਂ ਵਿਭਾਗ, ਸਨਅਤ ਵਿਭਾਗ ਦੇ ਅਧਿਕਾਰੀਆਂ ਨਾਲ ਸ਼ਹਿਰ ਦੇ ਕੂੜਾ ਪ੍ਰਬੰਧਨ, ਸਾਫ-ਸਫਾਈ, ਸੀਵਰੇਜ ਅਤੇ ਵਾਤਾਵਰਣ ਸਬੰਧੀ ਹੋਰ ਮੁੱਦਿਆਂ ਉਤੇ ਵਿਸਥਾਰਤ ਮੀਟਿੰਗ ਕੀਤੀ ਗਈ।ਉਨਾਂ ਹਵਾ-ਪਾਣੀ ਵਿਚ ਮਿਲਾਵਟ ਨੂੰ ਮਨੁੱਖਤਾ ਦਾ ਕਾਤਲ ਦੱਸਦੇ ਅਜਿਹਾ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਸ਼ਿਫਰਾਸ਼ ਵੀ ਕੀਤੀ।
         ਮੀਟਿੰਗ ਵਿਚ ਕਮੇਟੀ ਮੈਂਬਰ ਵਜੋਂ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਜਸਬੀਰ ਸਿੰਘ, ਸਾਬਕਾ ਮੁੱਖ ਸਕੱਤਰ ਹਰਿਆਣਾ ਮੈਡਮ ਉਰਵਸ਼ੀ ਗੁਲਾਟੀ, ਪੰਜਾਬ ਦੇ ਸਾਬਕਾ ਮੁੱਖ ਸਕੱਤਰ ਐਸ.ਸੀ ਅਗਰਵਾਲ ਪੰਜਾਬ ਪ੍ਰਦੂਸ਼ਣ ਕੰਟਰੋਲ  ਬੋਰਡ ਦੇ ਸਾਬਕਾ ਸਕੱਤਰ ਡਾ. ਬਾਬੂ ਰਾਮ ਹਾਜ਼ਰ ਸਨ, ਜਦਕਿ ਜਿਲ੍ਹੇ ਵੱਲੋਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ ਤੇ ਸਹਾਇਕ ਕਮਿਸ਼ਨਰ ਸੰਦੀਪ ਰਿਸ਼ੀ, ਸੀ.ਜੇ.ਐਮ ਸੁਮਿਤ ਮੱਕੜ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਮਜੀਠੀਆ,  ਐਕਸੀਅਨ ਕੁਲਦੀਪ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
         ਗਰੀਨ ਟ੍ਰਿਬਿਊਨਲ ਦੀ ਟੀਮ ਨੇ ਸ਼ਹਿਰ ਵਿਚ ਪਲਾਸਟਿਕ ਦੀ ਵਰਤੋਂ, ਸੜਕਾਂ ਦੀ ਸਫਾਈ, ਕੂੜਾ ਪ੍ਰਬੰਧਨ, ਸਾਲਿਡ ਵੇਸਟ ਮੈਨਜਮੈਂਟ ਪ੍ਰਾਜੈਕਟ, ਕੂੜਾ ਡੰਪ ਦੀ ਹਾਲਤ, ਸੀਵਰੇਜ ਅਤੇ ਸੀਵਰੇਜ ਟਰੀਟਮੈਂਟ ਪਲਾਂਟ, ਬਾਇਓ ਮੈਡੀਕਲ ਵੇਸਟ ਆਦਿ ਉਤੇ ਸਬੰਧਤ ਅਧਿਕਾਰੀਆਂ ਕੋਲੋਂ ਰਿਪੋਰਟ ਲਈ ਅਤੇ ਜ਼ਰੂਰੀ ਸੁਝਾਅ ਦਿੱਤੇ।
          ਜਸਟਿਸ ਪ੍ਰੀਤਮ ਪਾਲ ਨੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਤੁਹਾਡੇ ਵੱਲੋਂ ਸਕਰੀਨ `ਤੇ ਵਿਖਾਈ ਗਈ ਪੇਸ਼ਕਾਰੀ ਅਤੇ ਸੁਝਾਏ ਗਏ ਢੰਗ-ਤਰੀਕੇ ਬਹੁਤ ਵਧੀਆ ਹਨ, ਪਰ ਇੰਨਾਂ ਨੂੰ ਧਰਾਤਲ ਉਤੇ ਲਾਗੂ ਕਰਨ ਦੀ ਲੋੜ ਹੈ।ਉਨਾਂ ਸੁਝਾਅ ਦਿੱਤਾ ਕਿ ਸ਼ਹਿਰ ਦੀ ਸਾਫ-ਸਫਾਈ ਲਈ ਲੋਕਾਂ ਨੂੰ ਨਾਲ ਲਵੋ ਅਤੇ ਇਸ ਲਈ ਹਰੇਕ ਗਲੀ ਤੱਕ ਕਮੇਟੀ ਮੈਂਬਰ ਹੋਵੇ, ਜੋ ਕਿ ਗੰਦਗੀ ਫੈਲਾਉਣ ਵਾਲੇ ਨੂੰ ਰੋਕ-ਟੋਕ ਸਕੇ। ਉਨਾਂ ਹਦਾਇਤ ਕੀਤੀ ਕਿ ਹਵਾ-ਪਾਣੀ ਵਿਚ ਗੰਦਗੀ ਘੋਲਣ ਵਾਲੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਅਤੇ ਇਸ ਵਿਚ ਕੋਈ ਢਿੱਲ ਨਾ ਦਿੱਤੀ ਜਾਵੇ, ਕਿਉਂਕਿ ਇਹ ਇਕ ਆਦਮੀ ਦਾ ਨਹੀਂ, ਬਲਕਿ ਮਨੁੱਖਤਾ ਦੇ ਕਤਲ ਸਮਾਨ ਹੈ। ਜਸਟਿਸ ਜਸਬੀਰ ਸਿੰਘ ਨੇ ਵੀ ਇਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਚੌਗਿਰਦੇ ਦੀ ਸਾਫ-ਸਫਾਈ ਲਈ ਉਤਸ਼ਾਹਿਤ ਕਰਦੇ ਕੂੜਾ ਫੈਲਾਉਣ ਵਾਲੇ ਮੈਰਿਜ ਪੈਲਸਾਂ ਤੇ ਹੋਟਲਾਂ ਆਦਿ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਕੀਤੀ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਸਮੁੱਚੀ ਟੀਮ ਨੂੰ `ਜੀ ਆਇਆਂ` ਕਹਿੰਦੇ ਟ੍ਰਿਬਿੳੂਨਲ ਵੱਲੋਂ ਦਿੱਤੇ ਨਿਰਦੇਸ਼ਾਂ ਉਤੇ ਅਮਲ ਕਰਨ ਦਾ ਭਰੋਸਾ ਦਿੱਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply