ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ
ਸ਼ਹਿਰੀ ਜਗਮੋਹਨ ਸਿੰਘ ਪੀ.ਪੀ.ਐਸ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਇਲਾਕਿਆਂ `ਚ ਜੁਰਮਾਂ ਦੀ ਰੋਕਥਾਮ ਲਈ ਹੋਟਲ/ਸਰਾਵਾਂ/ਧਰਮਸ਼ਾਲਾਵਾਂ/ਗੈਸਟ ਹਾਊਸ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿਸੇ ਵਿਅਕਤੀ ਨੂੰ ਰਿਹਾਇਸ਼ ਦੇਣ ਸਮੇਂ ਉਹ ਉਸ ਵਿਅਕਤੀ ਅਤੇ ਉਸ ਦੇ ਨਾਲ ਆਏ ਹੋਰ ਵੀ ਸਾਥੀਆਂ ਦਾ ਨਾਮ, ਪਤਾ, ਥਾਣਾ ਆਦਿ ਸਬੰਧੀ ਤਸਦੀਕਸ਼ੁਦਾ ਕਾਗਜ਼ਾਤ ਲੈ ਕੇ ਆਪਣੇ ਹੋਟਲ/ਸਰਾਵਾਂ/ਧਰਮਸ਼ਾਲਾਵਾਂ/ ਗੈਸਟ ਹਾਊਸ ਦੇ ਰਜਿਸਟਰ ਵਿੱਚ ਇੰਦਰਾਜ਼ ਕਰੇਗਾ।ਇਹ ਹੁਕਮ ਇੱਕ ਤਰਫਾ ਪਾਸ ਕੀਤਾ ਜਾਂਦਾ ਹੈ, ਜੋ 10 ਦਸੰਬਰ 2019 ਤੱਕ ਲਾਗੂ ਰਹੇਗਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media