390 ਅਰਜ਼ੀਆਂ ਵਿਚੋਂ ਪਾਰਦਰਸ਼ੀ ਢੰਗ ਨਾਲ ਕੱਢੇ ਡਰਾਅ
ਕਪੂਰਥਲਾ, 15 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਵਿਚ ਪਟਾਕਿਆਂ ਦੀ ਵਿਕਰੀ ਲਈ 17 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ।ਡਿਪਟੀ ਕਮਿਸ਼ਨਰ ਇੰਜ: ਡੀ.ਪੀ ਐਸ ਖਰਬੰਦਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ.ਡੀ.ਐਮ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਸ਼ਿਖਾ ਭਗਤ ਦੀ ਮੌਜੂਦਗੀ ਵਿਚ ਬਿਲਕੁੱਲ ਪਾਰਦਰਸ਼ੀ ਢੰਗ ਨਾਲ ਕੱਢੇ ਗਏ ਡਰਾਅ ਦੌਰਾਨ ਜ਼ਿਲ੍ਹੇ ਭਰ ਵਿਚੋਂ ਆਏ ਅਰਜ਼ੀਕਰਤਾ ਵੀ ਹਾਜ਼ਰ ਸਨ।ਵਰਿੰਦਰ ਪਾਲ ਸਿੰਘ ਬਾਜਵਾ ਅਤੇ ਡਾ. ਸ਼ਿਖਾ ਭਗਤ ਨੇ ਦੱਸਿਆ ਕਿ ਅਰਜ਼ੀਆਂ ਲੈਣ ਲਈ ਨਿਰਧਾਰਤ ਕੀਤੇ ਸਮੇਂ ਮੁਤਾਬਿਕ ਪ੍ਰਾਪਤ ਹੋਈਆਂ 390 ਅਰਜ਼ੀਆਂ ਵਿਚੋਂ 17 ਨੂੰ ਲਾਇਸੰਸ ਜਾਰੀ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਡਰਾਅ ਰਾਹੀਂ ਕੱਢੇ ਗਏ ਆਰਜ਼ੀ ਲਾਇਸੰਸ ਹੋਲਡਰਾਂ ਵਿਚ ਸੁਨੀਲ ਕੁਮਾਰ ਪੁੱਤਰ ਅਜੇ ਕੁਮਾਰ ਵਾਸੀ ਸ਼ਕਤੀ ਨਗਰ ਕਪੂਰਥਲਾ, ਅਜੇ ਸੱਭਰਵਾਲ ਪੁੱਤਰ ਰਜਿੰਦਰ ਪ੍ਰਕਾਸ਼ ਸੱਭਰਵਾਲ ਵਾਸੀ ਮੁਹੱਲਾ ਬਾਵਿਆਂ ਕਪੂਰਥਲਾ, ਤੇਜਨੀਤ ਸਿੰਘ ਪੁੱਤਰ ਤਜਿੰਦਰ ਸਿੰਘ ਮੁਹੱਲਾ ਕਸਾਬਾਂ ਕਪੂਰਥਲਾ, ਬਲਦੇਵ ਕਲੂਚਾ ਪੁੱਤਰ ਚਰਨ ਦਾਸ ਵਾਸੀ ਨਿਊ ਮਾਡਲ ਟਾਊਨ ਫਗਵਾੜਾ, ਅਵਤਾਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸ਼ੇਰਗੜ੍ਹ ਕਪੂਰਥਲਾ, ਵਿਨੇ ਕੁਮਾਰ ਪੁੱਤਰ ਕੇਵਲ ਕਿਸ਼ਨ ਵਾਸੀ ਮੁਹੱਲਾ ਬਾਵਿਆਂ ਕਪੂਰਥਲਾ, ਗੁਰਸ਼ਰਨ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਹਿਮਦਪੁਰ ਕਪੂਰਥਲਾ, ਹਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਜੀ.ਟੀ.ਬੀ ਨਗਰ ਕਪੂਰਥਲਾ, ਪਰਦੀਪ ਕੁਮਾਰ ਪੁੱਤਰ ਰਤਨ ਕੁਮਾਰ ਵਾਸੀ ਵਾਰਡ 13 ਬੇਗੋਵਾਲ ਤਹਿਸੀਲ ਭੁਲੱਥ, ਹਰੀ ਕ੍ਰਿਸ਼ਨ ਪੁੱਤਰ ਟੇਕ ਚੰਦ ਵਾਸੀ ਸ਼ਕਤੀ ਨਗਰ ਕਪੂਰਥਲਾ, ਅਵਤਾਰ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਨੰਗਲ ਲੁਬਾਣਾ, ਨਿਰਮਲ ਸਿੰਘ ਪੁੱਤਰ ਇੰਦਰ ਦਾਸ ਵਾਸੀ ਸ਼ੇਰਗੜ੍ਹ ਕਪੂਰਥਲਾ, ਰਜਨੀਸ਼ ਚੌਧਰੀ ਪੁੱਤਰ ਹਰਬਲਾਸ ਵਾਸੀ ਮਨਸੂਰਵਾਲ ਦੋਨਾ ਕਪੂਰਥਲਾ, ਹਰਮਿੰਦਰ ਪਾਲ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪ੍ਰੀਤ ਨਗਰ ਕਪੂਰਥਲਾ, ਸੋਨੂੰ ਪੂੱਤਰ ਸੁਦੇਸ਼ ਕੁਮਾਰ ਵਾਸੀ ਨੇੜੇ ਬਾਂਸਾਂ ਵਾਲਾ ਬਜ਼ਾਰ ਮੁਹੱਲਾ ਪੂਰਬੀਆਂ ਫਗਵਾੜਾ, ਸੁਖਜਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਨੰਗਲ ਲੁਬਾਣਾ ਅਤੇ ਰਮਨ ਕੁਮਾਰ ਪੁੱਤਰ ਪ੍ਰੇਮ ਲਾਲ ਵਾਰਡ 22 ਮੁਹੱਲਾ ਸ਼ਹਿਰੀਆਂ ਕਪੂਰਥਲਾ ਸ਼ਾਮਿਲ ਹਨ।
ਇਸ ਮੌਕੇ ਨਾਇਬ ਤਹਿਸੀਲਦਾਰ ਕਪੂਰਥਲਾ ਸ੍ਰੀ ਪਵਨ ਕੁਮਾਰ, ਸੁਪਰਡੈਂਟ ਬਿੰਦਰਪਾਲ, ਐਮ.ਏ ਰਾਜੇਸ਼ ਕੁਮਾਰ, ਮੈਡਮ ਅੰਜੂ ਬਾਲਾ ਆਦਿ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media