Wednesday, March 18, 2026

ਦਮਦਮੀ ਟਕਸਾਲ ਵਲੋਂ ਮਟੂੰਗਾ ਮੁੰਬਈ `ਚ ਕਰਾਇਆ ਗਿਆ ਚੌਥਾ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ/ ਮੁੰਬਈ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਵਲੋਂ ਮੁੰਬਈ ਵਿਖੇ ਕਰਾਏ ਗਏ ਅੰਤਰਾਸ਼ਟਰੀ ਸੈਮੀਨਾਰ ਦੀ ਸਫਲਤਾ ਪੰਜਾਬ PUNJ1610201901ਤੋਂ ਬਾਹਰਲੇ ਸੂਬਿਆਂ ਵਿਚ ਟਕਸਾਲ ਦੀ ਲੋਕਪ੍ਰੀਅਤਾ ਦੀ ਵਿਲੱਖਣ ਪਛਾਣ ਹੈ।ਮੰੁਬਈ ਦੇ ਗੁਰੂ ਨਾਨਕ ਖ਼ਾਲਸਾ ਕਾਲਜ ਮਟੂੰਗਾ ਵਿਖੇ ਦਮਦਮੀ ਟਕਸਾਲ ਦੇ ਹੈਡ ਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ 50 ਸਾਲਾ ਸਥਾਪਨਾ ਨੂੰ ਸਮਰਪਿਤ ਚੌਥਾ ਇਕ ਰੋਜਾ ਅੰਤਰਰਾਸ਼ਟਰੀ ਸੈਮੀਨਾਰ `ਚ ਭਾਰੀ ਗਿਣਤੀ ਇਸਤਰੀਆਂ ਅਤੇ ਨੌਜਵਾਨ ਵਰਗ ਨੇ ਵੀ ਉਤਸ਼ਾਹ ਪੂਰਵਕ ਹਿੱਸਾ ਲਿਆ।ਇਸ ਤੋਂ ਪਹਿਲਾਂ ਅੰਮ੍ਰਿਤਸਰ, ਨਵੀਂ ਦਿੱਲੀ ਅਤੇ ਪਟਿਆਲਾ ਵਿਖੇ ਸੈਮੀਨਾਰ ਕਰਾਏ ਗਏ।
              ਪ੍ਰੋ: ਸਰਚਾਂਦ ਸਿੰਘ ਵੱਲੋਂ ਦਿਤੀ ਜਾਣਕਾਰੀ ਮੁਤਾਬਕ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਆਪਣੇ ਸੰਬੋਧਨ `ਚ ਸਿੱਖਾਂ `ਚ ਸੇਵਾ ਸਿਮਰਨ ਅਤੇ ਸਤਿਸੰਗ ਤੋਂ ਦੂਰ ਜਾਣ ਦੀ ਪਿਰਤ `ਤੇ ਚਿੰਤਾ ਪ੍ਰਗਟ ਕੀਤੀ । ਉਨ੍ਹਾਂ ਪੰਜਾਬ ਤੋਂ ਬਾਹਰ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਮੁਹਿੰਮ ਨੂੰ ਤੇਜ ਕਰਨ ਅਤੇ ਸਿੱਖੀ ਦੀ ਫੁਲਵਾੜੀ `ਚੋਂ ਬਾਹਰ ਰਹਿ ਰਹੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਿੱਖ ਕੌਮ ਦੀ ਮੁਖਧਾਰਾ ਨਾਲ ਜੋੜਨ ਲਈ ਠੋਸ ਉਪਰਾਲੇ ਕਰਨ ਦਾ ਵੀ ਐਲਾਨ ਕੀਤਾ।ਉਨ੍ਹਾਂ ਦਸਿਆ ਕਿ  ਉਨ੍ਹਾਂ ਕਿਹਾ ਕਿ ਅੱਜ ਦਾ ਸੈਮੀਨਾਰ ਦਮਦਮੀ ਟਕਸਾਲ ਦੇ ਜਿਨ੍ਹਾਂ ਮਹਾਂਪੁਰਸ਼ਾਂ ਨੂੰ ਸਮਰਪਿਤ ਕੀਤਾ ਗਿਆ ਹੈ ਉਨ੍ਹਾਂ `ਚੋਂ ਟਕਸਾਲ ਦੇ ਗਿਆਰ੍ਹਵੇਂ ਮੁਖੀ ਪੰਥ ਰਤਨ ਸੰਤ ਗਿਆਨੀ ਸੰੁਦਰ ਸਿੰਘ ਜੀ ਭਿੰਡਰਾਂਵਾਲੇ ਨੇ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਅਤੇ ਸਿੱਖੀ ਪ੍ਰਚਾਰ ਪ੍ਰਸਾਰ ਲਈ ਅਹਿਮ ਯੋਗਦਾਨ ਪਾਉਣ ਤੋਂ ਇਲਾਵਾ ਹਜ਼ਾਰਾਂ ਹਿੰਦੂ, ਮੁਸਲਮਾਨ ਅਤੇ ਇਸਾਈ ਭਾਈਚਾਰੇ ਨੂੰ ਵੀ ਅੰਮ੍ਰਿਤ ਛਕਾਇਆ।ਇਸੇ ਤਰਾਂ ਬਾਰ੍ਹਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਸ਼ਾਸਤਰ ਅਤੇ ਸ਼ਸਤਰ ਦੀ ਟਕਸਾਲ ਦੀ ਅਭਿੰਨ ਨੀਤੀ ਸਿਧਾਂਤ `ਤੇ ਸਖ਼ਤ ਪਹਿਰਾ ਦਿੱਤਾ।ਨਿਰਭੈਤਾ ਦੇ ਸਰੂਪ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਨੇ ਐਮਰਜੈਂਸੀ ਦੌਰਾਨ ਦੇਸ਼ ਭਰ `ਚ 37 ਜਲੂਸ ਕੱਢਦਿਆਂ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸਬਕ ਦਿੱਤਾ।
                ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਖ਼ਾਲਸਾ ਕਾਲਜ ਮੁੰਬਈ ਦੇ ਚੇਅਰਮੈਨ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਬਾਵਾ ਨੇ ਦਮਦਮੀ ਟਕਸਾਲ ਵੱਲੋਂ ਨਿਰਸਵਾਰਥ ਕੀਤੇ ਜਾ ਰਹੇ ਪੰਥਕ ਕਾਰਜਾਂ ਦੇ ਲਈ ਬਾਬਾ ਹਰਨਾਮ ਸਿੰਘ ਖ਼ਾਲਸਾ  ਦੀ ਸ਼ਲਾਘਾ ਕੀਤੀ।ਸੰਤ ਬਾਬਾ ਪ੍ਰਦੀਪ ਸਿੰਘ ਬੋਰੇਵਾਲ ਬੱਧਨੀ ਕਲਾਂ ਨੇ ਸਿੱਖਾਂ ਦਾ ਪਦਾਰਥਵਾਦੀ ਹੋ ਕੇ ਅਧਿਆਤਮਵਾਦ ਤੋਂ ਦੂਰ ਜਾ ਰਹੇ ਹੋਣ `ਤੇ ਚਿੰਤਾ ਪ੍ਰਗਟ ਕੀਤੀ।ਉਨ੍ਹਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਦਮਦਮੀ ਟਕਸਾਲ ਨੂੰ ਨਵੀਂ ਦਿੱਖ ਤੇ ਨਵਾਂ ਰੂਪ ਦਿੱਤਾ ਹੈ।
             ਸੈਮੀਨਾਰ ਦੇ ਕੋਆਰਡੀਨੇਟਰ ਡਾ: ਹਰਭਜਨ ਸਿੰਘ ਨੇ ਟਕਸਾਲ ਦੀ ਵਿਲੱਖਣਤਾ ਬਾਰੇ ਕਿਹਾ ਕਿ ਟਕਸਾਲ ਨੇ ਮਰਿਆਦਾ ਅਤੇ ਗੁਰਬਾਣੀ ਧਰਮ-ਸ਼ਾਸਤਰ ਦੀਆਂ ਹਰ ਇਕ ਬਰੀਕੀਆਂ-ਯੁਕਤੀਆਂ ਦਾ ਮੰਥਨ ਕਰ ਕੇ ਸਮਝਾਉਣਾ ਕੀਤਾ ਹੈ। ਮੰਚ ਸੰਚਾਲਕ ਅਤੇ ਬੁਲਾਰੇ ਡਾ: ਇੰਦਰਜੀਤ ਸਿੰਘ ਗੋਗੋਆਣੀ ਨੇ ਗ੍ਰੰਥ, ਮਰਿਆਦਾ ਅਤੇ ਪਰੰਪਰਾ ਨੂੰ ਸਮਝਣ ਦੀ ਲੋੜ `ਤੇ ਦਿੱਤਾ ਅਤੇ ਕਿਹਾ ਕਿ ਦੇਸ਼ ਜਾਂ ਪੰਥ ਨੂੰ ਸੰਕਟ ਪੇਸ਼ ਆਉਣ `ਤੇ ਦਮਦਮੀ ਟਕਸਾਲ ਲਈ ਗਿਣਤੀ ਨਹੀਂ ਸਗੋਂ ਫ਼ਰਜ਼ਾਂ ਦੀ ਪਾਲਣਾ ਅਤੇ ਭਾਵਨਾ ਅਹਿਮ ਰਹੀ।ਸਿੱਖ ਚਿੰਤਕ ਡਾ: ਸੁਖਦਿਆਲ ਸਿੰਘ ਨੇ ਸਿੱਖ ਧਰਮ ਨੂੰ ਆਪਣੇ ਆਪ `ਚ ਵਿਸ਼ਵ ਦਾ ਇਕ ਵਿਲੱਖਣ ਇਨਕਲਾਬ ਦਸਿਆ।ਪ੍ਰੋ: ਜਸਬੀਰ ਸਿੰਘ ਸਾਬਰ ਨੇ ਦਮਦਮੀ ਟਕਸਾਲ ਦੀ ਅੰਤਰ ਧਰਮ ਸੰਵਾਦ ਬਾਰੇ ਗੱਲ ਕਰਦਿਆਂ ਕਿਹਾ ਕਿ ਗਿਆਨ ਵੰਡਣਾ ਅਤੇ ਸਭ ਦੇ ਨਾਲ ਤੇ ਸਭ ਨੂੰ ਨਾਲ ਲੈ ਕੇ ਚੱਲਣਾ ਟਕਸਾਲ ਦੀ ਧਾਰਮਿਕ ਸਮਾਜਿਕ ਸਰੋਕਾਰ ਰਿਹਾ।ਡਾ: ਅਮਰਜੀਤ ਸਿੰਘ ਨੇ ਕਿਹਾ ਕਿ ਧਰਮ ਸ਼ਾਸਤਰੀ ਵਿਆਖਿਆ ਦਾ ਮੁੱਢ ਦਮਦਮੀ ਟਕਸਾਲ ਨੇ ਹੀ ਬੰਨ੍ਹਿਆ।ਦਮਦਮੀ ਟਕਸਾਲ ਦੇ ਮੌਜੂਦਾ ਹੈਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ ਮਹਿਤਾ ਚੌਕ ਵਿਖੇ 23-24-25 ਅਕਤੂਬਰ 2019 ਨੂੰ ਬਹੁਤ ਵੱਡੀ ਪੱਧਰ `ਤੇ ਮਨਾਈ ਜਾ ਰਹੀ ਹੈ।
              ਇਸ ਮੌਕੇ ਸ੍ਰੀ ਪੰਚਾਇਤੀ ਅਖਾੜਾ ਉਦਾਸੀਨ ਕੁਰੂਕਸ਼ੇਤਰ ਦੇ ਮਹੰਤ ਮਹੇਸ਼ ਮੁਨੀ, ਜਸਪਾਲ ਸਿੰਘ ਸਿੱਧੂ ਚੇਅਰਮੈਨ ਸੁਪਰੀਮ ਕੌਂਸਲ ਗੁਰਦਵਾਰਾ ਨਵੀਂ ਮੁੰਬਈ, ਭਾਈ ਅਜੈਬ ਸਿੰਘ ਅਭਿਆਸੀ, ਸੰਤ ਬਾਬਾ ਘੋਲਾ ਸਿੰਘ ਕਾਰਸੇਵਾ ਸਰਹਾਲੀ, ਮਹੰਤ ਦਮੋਦਰ ਦਾਸ ਉਦਾਸੀਨ ਹਰਿਦਵਾਰ, ਸੰਤ ਬਾਬਾ ਪਾਲ ਸਿੰਘ ਪਟਿਆਲੇ ਵਾਲੇ, ਅਮਰਬੀਰ ਸਿੰਘ ਢੋਟ ਫੈਡਰੇਸ਼ਨ ਪ੍ਰਧਾਨ, ਜਸਬੀਰ ਸਿੰਘ ਧਾਮ, ਗੁਰਿੰਦਰ ਸਿੰਘ, ਗਿਆਨੀ ਤੇਜਪਾਲ ਸਿੰਘ ਕੁਰਕਸ਼ੇਤਰ, ਬਾਬਾ ਗੁਰਵਿੰਦਰ ਸਿੰਘ, ਬੀਬੀ ਰਣਜੀਤ ਕੌਰ, ਗਗਨਦੀਪ ਸਿੰਘ ਠੇਕੇਦਾਰ, ਅਵਤਾਰ ਸਿੰਘ ਬੁੱਟਰ, ਹਰਸ਼ਦੀਪ ਸਿੰਘ ਮਹਿਤਾ, ਮਲਕੀਤ ਸਿੰਘ ਬੱਲ, ਗਿਆਨ ਸਿੰਘ ਨਰੂਲਾ, ਬਾਬਾ ਦਲੀਪ ਸਿੰਘ ਚੰਬੂਰ, ਤਰਲੋਕ ਸਿੰਘ ਕਾਲੰਮਬੋਲੀ, ਹਰਵਿੰਦਰ ਸਿੰਘ ਪਨ੍ਹਵੇਲ, ਚਰਨਦੀਪ ਸਿੰਘ ਕਾਮੋਠੇ, ਅਮਰਪਾਲ ਸਿੰਘ ਐਰੋਲੀ, ਅਮਰੀਕ ਸਿੰਘ ਸਾਹੰਸ, ਅਮਰੀਕ ਸਿੰਘ ਚੰਬੂਰ ਕੈਪ, ਜਸਮੀਤ ਸਿੰਘ ਲਛਮੀ ਕਲੌਨੀ, ਗੁਰਮੀਤ ਸਿੰਘ ਬੱਲ, ਹਰਪ੍ਰੀਤ ਸਿੰਘ ਪੱਲ੍ਹਾ, ਅਵਤਾਰ ਸਿੰਘ ਮੂਲੰੁਡ, ਸੁਰਿੰਦਰ ਸਿੰਘ ਮਿਨਹਾਸ, ਸਤਨਾਮ ਸਿੰਘ ਮਾਨ, ਕੁੰਦਨ ਸਿੰਘ ਸਾਨਪਾੜਾ, ਬੀਬੀ ਦਵਿੰਦਰ ਕੌਰ ਪਾੜਾ, ਪ੍ਰਤਾਪ ਸਿੰਘ ਪਵਾਰ, ਹੀਰਾ ਸਿੰਘ ਪੱਡਾ, ਇੰਦਰਜੀਤ ਸਿੰਘ ਭਾਟੀਆ ਅਤੇ ਪ੍ਰੋ: ਸਰਚਾਂਦ ਸਿੰਘ ਮੌਜੂਦ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply