Sunday, September 20, 2026

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ 4 ਨਵੰਬਰ ਨੂੰ – ਏ.ਡੀ.ਸੀ

ਪਠਾਨਕੋਟ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਜਿਲ੍ਹਾ ਪ੍ਰਸਾਸਨ PUNJ1810201914ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ 4 ਨਵੰਬਰ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਇਸੇ ਹੀ ਦਿਨ ਡੀ.ਏ.ਸੀ ਵਿਖੇ ਪਲਾਸਟਿਕ ਖਿਲਾਫ ਮੂਹਿੰਮ ਵੀ ਚਲਾਈ ਜਾਵੇਗੀ।ਵਧੀਕ ਡਿਪਟੀ ਕਮਿਸ਼ਨਰ (ਜ) ਅਭਿਜੀਤ ਕਪਲਿਸ਼ ਨੇ ਵੱਖ ਕਾਲਜਾਂ ਦੇ ਨੁਮਾਇੰਦਿਆਂ ਅਤੇ ਡਾ. ਭੁਪਿੰਦਰ ਸਿੰਘ ਐਸ.ਐਮ.ਓ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ, ਪ੍ਰਵੀਨ ਜਗੋਤਰਾ ਤਵੀ ਇੰਜੀਨੀਰਿੰਗ ਕਾਲਜ, ਡਾ. ਐਚ.ਐਸ ਪਠਾਨਿਆ ਅਤੇ ਬੀ.ਡੀ ਸ਼ਰਮਾ ਐਸ.ਡੀ ਕਾਲਜ ਪਠਾਨਕੋਟ, ਡਾ. ਨਿਤਿਨ ਭਾਰਤੀ ਗੁਪਤਾ ਅਤੇ ਅਰੁਣ ਕੁਮਾਰ  ਸਾਂਈ ਕਾਲਜ ਆਫ ਫਾਰਮੈਸੀ, ਪਰਸ਼ੋਤਮ ਲਾਲ ਅਤੇ ਸੁਖਬੀਰ ਸਿੰਘ ਕਾਟਲ ਸਰਕਾਰੀ ਆਈ.ਟੀ.ਆਈ ਕਾਲਜ (ਲੜਕੇ) ਪਠਾਨਕੋਟ, ਮਨਦੀਪ ਕੁਮਾਰ ਅਤੇ ਜਸਵਿੰਦਰ ਕੋਰ ਏ.ਬੀ ਕਾਲਜ ਪਠਾਨਕੋਟ, ਰਮਨਦੀਪ ਸਿੰਘ ਸੁਖਜਿੰਦਰਾ ਕਾਲਜ ਦੁਨੇਰਾ ਨਾਲ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ।
    ਉਨ੍ਹਾਂ ਦੱਸਿਆ ਕਿ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਦਫਤਰ ਵੱਲੋਂ ਇੱਕ ਸੈਮੀਨਾਰ ਵੀ ਆਯੋਜਿਤ ਕੀਤਾ ਜਾਵੇਗਾ ਅਤੇ ਬੈਂਕਾਂ ਵੱਲੋਂ ਇੱਕ ਆਉਟਰੀਚ ਪ੍ਰੋਗਰਾਮ ਵੀ ਰੱਖਿਆ ਗਿਆ ਹੈ।ਪ੍ਰੋਗਰਾਮ ਦੇ ਦੋਰਾਨ ਅੰਗਦਾਨ ਬਾਰੇ ਜਾਗਰੂਕ ਕਰਨ ਵਿਸ਼ੇਸ ਵਕਤਾ ਹਾਜ਼ਰ ਰਹਿਣਗੇ ਅਤੇ ਅੰਗਦਾਨ ਦੇ ਫਾਰਮ ਵੀ ਭਰੇ ਜਾਣਗੇ।ਇਸ ਮੋਕੇ ਤੇ ਸੀਨੀਅਰ ਸਿਟੀਜਨ ਲਈ ਵੀ ਇੱਕ ਵਿਸ਼ੇਸ ਪੋ੍ਰਗਰਾਮ ਉਲੀਕਿਆ ਗਿਆ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply