ਮਲੋਟ, 19 ਅਕਤੂਬਰ (ਪੰਜਾਬ ਪੋਸਟ – ਗਰਗ) – ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ 100 ਫੀਸਦ ਨਤੀਜੇ ਦੇਣ ਵਾਲੇ ਅਧਿਆਪਕਾਂ
ਦਾ ਸਨਮਾਨ ਕੀਤੇ ਜਾਣ ਦੀ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।ਜਿਸ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦੇ 29 ਅਧਿਆਪਕ ਵੀ ਸ਼ਾਮਲ ਸਨ।ਇਸਤੋਂ ਇਲਾਵਾ ਸਕੂਲ ਦੀਆਂ ਵਿਸ਼ੇਸ਼ ਪ੍ਰਾਪਤੀਆਂ ਕਰਕੇ ਪ੍ਰਿੰਸੀਪਲ ਵਿਜੈ ਗਰਗ ਦਾ ਸਨਮਾਨ ਵੀ ਕੀਤਾ ਗਿਆ।ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿੱਚ ਅਮਰਜੀਤ ਸਿੰਘ ਲੈਕਚਰਾਰ, ਮੈਡਮ ਸਰੇਸ਼ਟਾ ਲੈਕਚਰਾਰ, ਅਜ਼ਲੀ ਮੈਡਮ ਲੈਕਚਰਾਰ, ਰਾਜ ਕੁਮਾਰ ਲੈਕਚਰਾਰ, ਧਰਮਵੀਰ ਲੈਕਚਰਾਰ, ਕੇਵਲ ਕ੍ਰਿਸ਼ਨ ਲੈਕਚਰਾਰ, ਸੰਦੀਪ ਮੱਕੜ, ਜਸਵਿੰਦਰ ਕੌਰ, ਮੈਡਮ ਸੁਮਨ ਲਤਾ, ਮੈਡਮ ਸੋਨੀਆ, ਮੈਡਮ ਪ੍ਰਿਅੰਕਾ ਗੁਪਤਾ, ਜਸਵੀਰ ਸਿੰਘ, ਮੈਡਮ ਰਵਿੰਦਰ ਪਾਲ, ਮੈਡਮ ਨਿਧਾ ਨਾਰੰਗ, ਮੈਡਮ ਰੇਨੂੰ ਬਾਲਾ, ਮੈਡਮ ਰੇਖਾ ਰਾਣੀ, ਮੈਡਮ ਸੀਮਾ ਅਰੋੜਾ, ਸੁਰੇਸ਼ ਕੁਮਾਰ, ਮੈਡਮ ਰਮਨਦੀਪ ਕੌਰ, ਮੈਡਮ ਕਰਮਜੀਤ ਕੌਰ, ਮੈਡਮ ਇੰਦਰਜੀਤ ਕੌਰ, ਮੈਡਮ ਸੁਨੀਤਾ ਸੇਠੀ, ਮੈਡਮ ਸੁਨੀਤਾ ਰਾਣੀ, ਮੈਡਮ ਅਨੁਪਮ ਜੱਗਾ ਲੈਕਚਰਾਰ, ਮੈਡਮ ਪੂਨਮ ਲੈਕਚਰਾਰ, ਮੈਡਮ ਸੰਤੋਸ਼ ਕੁਮਾਰੀ, ਸੁਰੇਸ਼ ਕੁਮਾਰ ਸ਼ਾਮਲ ਸਨ।
ਜਸਵਿੰਦਰ ਸਿੰਘ ਡੀ.ਪੀ.ਈ ਨੇ ਦੱਸਿਆ ਕਿ ਪ੍ਰਿੰਸੀਪਲ ਵਿਜੈ ਗਰਗ ਨੂੰ ਪੰਜਾਬ ਦੇ ਵਧੀਆ ਸਕੂਲਾਂ ਵਿੱਚ ਸਕੂਲ ਦਾ ਨਾਮ ਦਰਜ਼ ਕਰਵਾਉਣ, 100% ਨਤੀਜਾ ਆਉਣ ਅਤੇ ਸਕੂਲ ਵਿੱਚ ਸਮਰ ਕੈਂਪ ਲਗਾਉਣ ਲਈ ਤਿੰਨ ਸਨਮਾਨ ਪੱਤਰ ਮਿਲੇ।ਕੰਪਿਊਟਰ ਟੀਚਰ ਸੁਰੇਸ਼ ਕੁਮਾਰ ਅਤੇ ਜਸਵਿੰਦਰ ਕੌਰ ਨੂੰ ਵੀ ਦੋ ਸਨਮਾਨ ਪੱਤਰ ਪ੍ਰਾਪਤ ਹੋਏ। ਇਸ ਮੌਕੇ ਪ੍ਰਿੰਸੀਪਲ ਵਿਜੈ ਗਰਗ ਨੇ ਸਮੂਹ ਸਟਾਫ ਨੂੰ ਵਧਾਈ ਦਿੱਤੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media