ਸ਼ੂਗਰ ਮਿੱਲਾਂ ਦੇ ਸਤਾਏ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਦਾ ਦਿੱਤਾ ਸੁਨੇਹਾ
ਧੂਰੀ, 23 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਨੇੜਲੇ ਪਿੰਡ ਬੱਬਨਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਕਿਸਾਨ ਨੇ ਸ਼ੂਗਰ ਮਿੱਲਾਂ
ਵੱਲੋਂ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਸਮੇਂ ਸਿਰ ਨਾ ਕਰਨ ਦੇ ਰੋਸ ਵਜੋਂ ਗੁੜ ਬਣਾਉਣ ਦਾ ਸਹਾਇਕ ਧੰਦਾ ਅਪਣਾ ਕੇ ਆਪਣਾ ਕਾਰੋਬਾਰ ਸ਼ੁਰੂ ਕਰਕੇ ਇਲਾਕੇ ਵਿੱਚ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ ਅਤੇ ਦੂਸਰੇ ਕਿਸਾਨਾਂ ਨੂੰ ਵੀ ਸਹਾਇਕ ਧੰਦੇ ਅਪਨਾਉਣ ਦਾ ਸੁਨੇਹਾ ਦਿੱਤਾ ਹੈ।
ਧੂਰੀ-ਮਾਲੇਰਕੋਟਲਾ ਮੁੱਖ ਮਾਰਗ `ਤੇ ਗੰਨੇ ਦਾ ਘੁਲ੍ਹਾੜ ਲਗਾ ਕੇ ਕਾਰੋਬਾਰ ਵਿੱਚ ਸਫਲਤਾ ਦੀਆਂ ਪੌੜੀਆਂ ਚੜਣ ਵਾਲੇ ਨੌਜਵਾਨ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ 15 ਏਕੜ ਜ਼ਮੀਨ ਵਿੱਚ ਝੋਨਾ ਲਗਾਉਣ ਦੀ ਬਜਾਏ ਗੰਨਾ ਬੀਜਦਾ ਹੈ ਅਤੇ ਉਸ ਗੰਨੇ ਨੂੰ ਉਹ ਸ਼ੂਗਰ ਮਿੱਲਾਂ ਜਾਂ ਹੋਰ ਵਪਾਰੀਆਂ ਨੂੰ ਵੇਚਣ ਦੀ ਬਜਾਏ ਆਪਣੇ ਘੁਲਾੜ `ਤੇ ਹੀ ਗੁੜ੍ਹ ਅਤੇ ਸ਼ੱਕਰ ਬਣਾ ਕੇ ਵੇਚਦਾ ਹੈ ਅਤੇ ਹਰ ਸੀਜ਼ਨ ਵਿੱਚ ਲੱਖਾਂ ਰੁਪਏ ਕਮਾਉਂਦਾ ਹੈ।ਉਸ ਨੇ ਕਿਹਾ ਕਿ ਜੇਕਰ ਖੇਤੀਬਾੜੀ ਕਰਨ ਵਾਲੇ ਕਿਸਾਨ ਫਲ, ਸਬਜ਼ੀਆਂ ਆਦਿ ਬੀਜ਼ ਕੇ ਸਹਾਇਕ ਧੰਦੇ ਅਪਣਾ ਲੈਣ ਤਾਂ ਉਹ ਵੀ ਲੱਖਾਂ ਰੂਪੈ ਕਮਾ ਸਕਦੇ ਹਨ।
ਆਪਣੇ ਸਾਥੀ ਚਮਕੌਰ ਸਿੰਘ ਨਾਲ ਘੁਲ੍ਹਾੜ ਚਲਾਉਣ ਵਾਲੇ ਕਰਮਜੀਤ ਸਿੰਘ ਨੂੰ ਯੂਨੀਵਰਸਿਟੀਆਂ ਵੱਲੋਂ ਲਗਾਏ ਕਿਸਾਨ ਮੇਲਿਆਂ ਵਿੱਚ ਕਈ ਵਾਰ ਮਾਣ-ਸਨਮਾਨ ਵੀ ਮਿਲ ਚੁੱਕਾ ਹੈ ਅਤੇ ਦੂਜੇ ਨੌਜਵਾਨ ਕਿਸਾਨਾਂ ਲਈ ਮਿਸਾਲ ਬਣਿਆ ਕਰਮਜੀਤ ਸਿੰਘ ਕਹਿੰਦਾ ਹੈ ਕਿ ਪੰਜਾਬ ਸਰਕਾਰ ਨੂੰ ਅਜਿਹੇ ਅਗਾਂਹਵਧੂ ਨੌਜਵਾਨਾਂ ਨੂੰ ਕਾਰੋਬਾਰ ਚਲਾਉਣ ਲਈ ਬਿਨਾਂ ਵਿਆਜ਼ `ਤੇ ਸਰਲ ਪ੍ਰਣਾਲੀ ਰਾਹੀਂ ਕਰਜ਼ ਮੁਹੱਈਆ ਕਰਵਾਉਣਾ ਚਾਹੀਦਾ ਹੈ ਤਾਂ ਜੋ ਨਵੀਂ ਪੀੜੀ ਦੇ ਵਿਹਲੇ ਨੌਜਵਾਨ ਨਸ਼ਿਆਂ ਆਦਿ ਦੀ ਦਲਦਲ ਵਿੱਚੋਂ ਨਿਕਲ ਕੇ ਸਹਾਇਕ ਧੰਦੇ ਅਪਨਾ ਕੇ ਸਵੈ-ਰੁਜਗਾਰ ਵਿੱਚ ਲੱਗ ਸਕਣ।
Check Also
ਅਸੀਂ ਮਹਾਰਿਸ਼ੀ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰ ਰਹੇ ਹਾਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ …
Punjab Post Daily Online Newspaper & Print Media