Saturday, August 1, 2026

ਆਯੁਰਵੇਦ ਦੇ ਬਾਨੀ ਸ੍ਰੀ ਧਨਵੰਤਰੀ ਦਾ ਪ੍ਰਗਟ ਦਿਹਾੜਾ ਮਨਾਇਆ ਗਿਆ

 ਲੌਂਗੋਵਾਲ, 25 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਯੁਰਵੈਦਿਕ ਇਲਾਜ ਪ੍ਰਣਾਲੀ ਦੇ ਬਾਨੀ ਭਗਵਾਨ ਸ਼੍ਰੀ ਧਨਵੰਤਰੀ ਦਾ PUNJ2610201904ਪ੍ਰਗਟ ਦਿਵਸ ਸਥਾਨਕ ਦੁਰਗਾ ਮੰਦਿਰ ਵਿਖੇ ਵੈਦ ਮੰਡਲ ਲੌਂਗੋਵਾਲ ਵਲੋਂ  ਵੈਦ ਨੰਦ ਰਾਮ ਵਸ਼ਿਸ਼ਟ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਜਿਸ ਦੌਰਾਨ ਪੰਡਿਤ ਸੁਨੰਦਰ ਸ਼ਾਸਤਰੀ ਨੇ ਵਿਧੀ ਅਨੁਸਾਰ ਭਗਵਾਨ ਸ਼੍ਰੀ ਧਨਵੰਤਰੀ ਦੀ ਪੂਜਾ ਅਰਚਨਾ ਕਰਵਾਈ ਅਤੇ ਆਯੁਰਵੈਦਿਕ ਇਲਾਜ ਪ੍ਰਣਾਲੀ ਤੇ ਭਗਵਾਨ ਸ੍ਰੀ ਧਨਵੰਤਰੀ ਜੀ ਦੇ ਜੀਵਨ ਸਬੰਧੀ ਵੱਖ ਵੱਖ ਬੁਲਾਰਿਆਂ ਨੇ ਵਿਸਥਾਰ ਪੂਰਵਕ ਚਾਨਣਾ ਪਾਇਆ।ਮੰਡਲ ਦੇ ਪ੍ਰਧਾਨ ਵੈਦ ਨੰਦ ਰਾਮ ਵਸ਼ਿਸ਼ਟ, ਸੀਨੀਅਰ ਮੀਤ ਪ੍ਰਧਾਨ ਡਾ. ਕੇਵਲ ਕ੍ਰਿਸ਼ਨ ਗਰਗ, ਵੈਦ ਸਾਧੂ ਰਾਮ ਸ਼ਰਮਾ, ਮਹੰਤ ਪ੍ਰਸ਼ੋਤਮ ਦਾਸ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਅਮਨ ਭਾਰਤੀ, ਡਾ. ਗੁਰਪ੍ਰੀਤ ਸਿੰਘ, ਵੈਦ ਮਾਲਵਿੰਦਰ ਸਿੰਘ, ਡਾ. ਕੇਵਲ ਚੰਦ ਧੌਲਾ, ਡਾ. ਦਰਸ਼ਨ ਸਿੰਘ ਖੀਵਾ, ਵੈਦ ਸਿਕੰਦਰ ਸ਼ਰਮਾ, ਡਾ. ਸਵਰਨ ਸਿੰਘ ਸੈਂਡੀ, ਵੈਦ ਦਲਜੀਤ ਸਿੰਘ ਨੇ ਪੂਜਾ ਦੀ ਰਸਮ ‘ਚ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ ।
           ਆਯੁਰਵੈਦਿਕ ਮੈਡੀਕਲ ਅਧਿਕਾਰੀ ਡਾ. ਅਮਨ ਭਾਰਤੀ (ਐਮ.ਡੀ) ਨੇ ਕਿਹਾ ਕਿ ਅਜੋਕੇ ਸਮੇਂ ਧਨਤੇਰਸ ਦੇ ਮੌਕੇ ਵਿਸ਼ੇਸ਼ ਕਰਕੇ ਔਰਤਾਂ ਸੋਨੇ ਜਾਂ ਹੋਰ ਗਹਿਣਿਆਂ ਦੀ ਖਰੀਦਦਾਰੀ ਕਰਦੀਆਂ ਹਨ।ਪਰ ਉਨ੍ਹਾਂ ਨੂੰ ਸੋਨੇ ਨਾਲੋਂ ਵਧੇਰੇ ਲੋਹੇ ਦੀ ਲੋੜ ਹੈ।ਜਿਸ ਵੱਲ ਉਹ ਆਮ ਤੌਰ ‘ਤੇ ਵਧੇਰੇ ਧਿਆਨ ਨਹੀਂ ਦਿੰਦੀਆਂ।ਡਾਕਟਰ ਭਾਰਤੀ ਨੇ ਕਿਹਾ ਕਿ ਡਬਲਿਊ.ਐਚ.ਓ ਦੀਆਂ ਰਿਪੋਰਟਾਂ ਅਨੁਸਾਰ ਹਰ ਤੀਸਰੀ ਔਰਤ ਆਇਰਨ ਭਾਵ ਲੋਹੇ ਦੀ ਘਾਟ ਕਾਰਨ ਅਨੀਮੀਆ ਤੋਂ ਪੀੜਤ ਹੈ।ਲੋਹੇ ਦੀ ਘਾਟ ਕਾਰਨ ਹੀ ਔਰਤਾਂ ਨੂੰ ਕਈ ਬਿਮਾਰੀਆਂ ਘੇਰਦੀਆਂ ਹਨ।
         ਡਾ. ਭਾਰਤੀ ਨੇ ਅੱਗੇ ਕਿਹਾ ਕਿ ਧਨਵੰਤਰੀ ਦਿਵਸ ਮੌਕੇ ਆਯੁਰਵੇਦ ਵਿਭਾਗ ਨੇ ਇਸ ਬਾਰ ਦੀਰਘ ਆਯੂ (ਲੰਬੀ ਉਮਰ) ਦੇ ਥੀਮ ਨੂੰ ਚੁਣਿਆ ਹੈ।ਉਨ੍ਹਾਂ ਕਿਹਾ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਬਗੈਰ ਇਨਸਾਨ ਕੁੱਝ ਸਮਾਂ ਜੀਅ ਸਕਦਾ ਹੈ।ਪਰ ਸਵਾਸ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸ ਤੋਂ ਬਿਨਾਂ ਮਨੱਖ ਕੁੱਝ ਮਿੰਟ ਵੀ ਨਹੀਂ ਜੀਅ ਸਕਦਾ।ਇਸ ਮੌਕੇ ਵੈਦ ਮਾਲਵਿੰਦਰ ਸਿੰਘ ਅਤੇ ਦੇਵਿੰਦਰ ਵਸ਼ਿਸ਼ਟ ਨੇ ਵੀ ਅਯੂਰਵੈਦਿਕ ਇਲਾਜ ਪ੍ਰਣਾਲੀ ਦੀ ਵਿਲੱਖਣਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …

Leave a Reply