Monday, September 21, 2026

ਸੇਕਰਡ ਇੰਟਰਨੈਸ਼ਨਲ ਸਕੂਲ ਖਿਲਚੀਆਂ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ

ਜੰਡਿਆਲਾ/ ਖਿਲਚੀਆਂ, 26 ਅਕਤੂਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸੇਕਰਡ ਇੰਟਰਨੈਸ਼ਨਲ ਸਕੂਲ ਖਿਲਚੀਆਂ ਵਲੋਂ PUNJ2610201912ਦੀਵਾਲੀ ਦਾ ਤਿਉਹਾਰ ਮਨਾਇਆ ਗਿਆ।ਵਿਦਿਆਰਥੀਆਂ ਨੇ ਬੜੇ ਹੀ ਮਨਮੋਹਕ ਅਤੇ ਸੁੰਦਰ ਢੰਗ ਨਾਲ ਦੀਵੇ, ਮੋਮਬੱਤੀਆਂ ਅਤੇ ਥਾਲੀਆਂ ਸਜਾਈਆਂ।ਸਕੂਲ ਪ੍ਰਿੰਸੀਪਲ ਨੇ ਮੁੱਖ ਅਧਿਆਪਕਾ ਸ਼੍ਰੀਮਤੀ ਜਸਜੀਨ ਕੌਰ ਸਿੱਧੂ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਪ੍ਰਦੁਸ਼ਣ ਰਹਿਤ ਦੀਵਾਲੀ ਮਨਾਉਣ ਲਈ ਇਕ ਰੈਲੀ ਦਾ ਆਯੋਜਨ ਕੀਤਾ ਗਿਆ।ਵਿਦਿਆਰਥੀਆਂ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਨਾਲ ਸੰਬੰਧਤ ਨਾਅਰੇ ਲਾਉਂਦੇ ਹੋਏ ਸਭ ਨੂੰ ਪਟਾਕੇ ਨਾ ਚਲਾਉਣ ਅਤੇ ਵਾਤਾਵਰਨ ਸਵੱਛ ਰੱਖਣ ਦਾ ਸੰਦੇਸ਼ ਦਿੱਤਾ।ਵਿਦਿਆਰਥੀਆਂ ਨੂੰ ਪ੍ਰਦੁਸ਼ਣ ਰਹਿਤ ਦੀਵਾਲੀ ਮਨਾਉਣ ਦੀ ਸੰਹੁ ਵੀ ਚੁਕਾਈ ਗਈ।ਇਸ ਪ੍ਰੋਗਰਾਮ ਵਿੱਚ ਸਕੂਲ ਸੁਪਰਵਾਈਜਰ ਸ਼੍ਰੀਮਤੀ ਮਨਦੀਪ ਕੌਰ, ਹੈੱ ਕੋਆਰਡੀਨੇਟਰ ਸ੍ਰੀਮਤੀ ਅਮਨਦੀਪ ਕੌਰ ਹਾਂਡਾ ਅਤੇ ਸਕੂਲ ਦੇ ਸਮੂਹ ਸਟਾਫ ਮੈਂਬਰ ਹਾਜਰ ਸਨ ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply