Saturday, September 19, 2026

ਬੈਸਟ ਡੈਕੋਰੇਸ਼ਨ ‘ਚ ਗਲੇਡੀਏਟਰ ਹਾਊਸ ਨੇ ਮਾਰੀ ਬਾਜ਼ੀ

ਸੁਨਾਮ/ ਲੌਂਗੋਵਾਲ, 27 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਦੀਵਾਲੀ ਦੇ ਮੌਕੇ ਤੇ

??
??

ਵੱਖ-ਵੱਖ ਮੁਕਾਬਲੇ ਕਰਵਾਏ ਗਏ।ਜਿਸ ਵਿਚ ਪਹਿਲੀ ਤੋਂ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਡੈਕੋਰਸ਼ਨ, ਪੰਜਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਨੇ ਰੰਗੋਲੀ ਅਤੇ ਕਰਾਫਟ ਵਰਕ ਵਿੱਚ ਹਿੱਸਾ ਲਿਆ।ਇਨ੍ਹਾਂ ਮੁਕਾਬਲਿਆਂ ਵਿੱਚ ਜਜ਼ਮੈਂਟ ਦੀ ਭੂਮਿਕਾ ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਅਤੇ ਅਧਿਆਪਕਾ ਮਿਸ ਗੁਰਦੀਪ ਕੌਰ, ਤਮੰਨਾ ਰਾਣੀ ਨੇ ਬਾਖੂਬੀ ਨਿਭਾਈ।ਇਹ ਸਾਰੇ ਹੀ ਮੁਕਾਬਲੇ ਇੰਟਰ ਹਾਊਸ ਹੋਏ ਸਨ।ਦੀਵਾ ਡੈਕੋਰੇਸ਼ਨ ਵਿੱਚ ਤੀਜੀ ਜਮਾਤ ਦੀ ਜੈਪ੍ਰੀਤ ਕੌਰ ਨੇ ਪਹਿਲਾ, ਜਸਕਰਨ ਸਿੰਘ ਨੇ ਦੂਜਾ, ਪਹਿਲੀ ਜਮਾਤ ਦੀ ਤਹਿਜਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਰੰਗੋਲੀ ਵਿੱਚ ਪਹਿਲਾ ਸਥਾਨ ਸਿਮਰਨਜੀਤ ਕੌਰ (ਅੱਠਵੀਂ) ਹਰਨੂਰ ਕੌਰ (ਅੱਠਵੀਂ) ਨੇ, ਦੂਜਾ ਸਥਾਨ ਕਿ੍ਸ਼ਪਾਲ, ਵਿਸ਼ਾਲ (ਅੱਠਵੀਂ), ਅਤਿੰਦਰ (ਸੱਤਵੀਂ), ਦਿਲਜਾਨ ਸਿੰਘ (ਛੇਵੀਂ) ਨੇ ਅਤੇ ਤੀਜਾ ਸਥਾਨ ਪ੍ਰੇਰਕ, ਵਰਿੰਦਰ (ਅੱਠਵੀਂ) ਨੇ ਹਾਸਲ ਕੀਤਾ।ਬੈਸਟ ਡੈਕੋਰੇਸ਼ਨ ਦਾ ਖਿਤਾਬ ਗਲੇਡੀਏਟਰ ਹਾਊਸ ਦੇ ਹਿੱਸੇ ਪਿਆ।ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ।ਮੁਕਾਬਲਿਆਂ ਦੌਰਾਨ ਅਧਿਆਪਕ ਸੁਖਵੀਰ ਸਿੰਘ, ਮਨਪ੍ਰੀਤ ਕੌਰ, ਸਪਨਾ ਰਾਣੀ ਵੀ ਮੌਜੂਦ ਸਨ।
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply