Thursday, September 24, 2026

ਤਖਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 311ਵੇਂ ਗੁਰੁਤਾਗੱਦੀ ਸਮਾਗਮ ਅਰੰਭ

ਹਜ਼ੂਰ ਸਾਹਿਬ (ਨਾਂਦੇੜ), 30 ਅਕਤੂਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 311ਵੇਂ

ਫੋਟੋ - ਤਰਨਜੀਤ ਸਿੰਘ ਖੈਹਰਾ (ਨਾਂਦੇੜ)
ਫੋਟੋ – ਤਰਨਜੀਤ ਸਿੰਘ ਖੈਹਰਾ (ਨਾਂਦੇੜ)

ਗੁਰੁਤਾਗੱਦੀ ਦਿਵਸ ਸਬੰਧੀ ਵਿਸ਼ੇਸ਼ ਕੀਰਤਨ ਦਰਬਾਰ ਪ੍ਰਰੋਗਰਾਮ ਅਰੰਭ ਹੋ ਗਏ ਹਨ।ਇਸ ਵਿਸ਼ੇਸ਼ ਸਮਾਰੋਹ ਦੀ ਅਰੰਭਤਾ ਸਮੇਂ ਤਖਤ ਸਾਹਿਬ ਦੇ ਹੈਡ ਗਰੰਥੀ ਭਾਈ ਕਸ਼ਮੀਰ ਸਿੰਘ, ਮੀਤ ਗਰੰਥੀ ਭਾਈ ਅਵਤਾਰ ਸਿੰਘ ਸੀਤਲ, ਧੂਪੀਆ ਭਾਈ ਰਾਮ ਸਿੰਘ ਹਾਜ਼ਰ ਸਨ।ਇਸ ਸਮੇਂ ਗੁਰਦੁਆਰਾ ਬੋਰਡ ਦੇ ਸੈਕਟਰੀ ਰਵਿੰਦਰ ਸਿੰਘ ਬੁੰਗਾਈ, ਮੈਂਬਰ ਗੁਰਮੀਤ ਸਿੰਘ ਮਹਾਜਨ, ਮੈਂਬਰ ਭਾਗਿੰਦਰ ਸਿੰਘ ਘੜੀਸਾਜ਼, ਬੋਰਡ ਦੇ ਸੁਪਰਡੈਂਟ ਗੁਰਵਿੰਦਰ ਸਿੰਘ ਵਾਧਵਾ, ਸੀਨੀਅਰ ਸਹਾਇਕ ਸੁਪਰਡੈਂਟ ਰਣਜੀਤ ਸਿੰਘ ਚਿਰਾਗੀਆ, ਠਾਨ ਸਿੰਘ ਬੁੰਗਾਈ, ਹਰਜੀਤ ਸਿੰਘ ਕੜੇਵਾਲੇ, ਰਵਿੰਦਰ ਸਿੰਘ ਕਪੂਰ, ਕਥਾਕਾਰ ਵਿਜੇਂਦਰ ਸਿੰਘ ਕਪੂਰ ਅਤੇ ਹੋਰ ਪਤਵੰਤੇ ਨਾਗਰਿਕ ਤੇ ਸੰਗਤਾਂ ਮੌਜੂਦ ਸਨ।

ਫੋਟੋ - ਤਰਨਜੀਤ ਸਿੰਘ ਖੈਹਰਾ (ਨਾਂਦੇੜ)
ਫੋਟੋ – ਤਰਨਜੀਤ ਸਿੰਘ ਖੈਹਰਾ (ਨਾਂਦੇੜ)

ਬਾਬਾ ਰਾਮ ਸਿੰਘ ਨੇ ਅਰਦਾਸ ਕਰ ਕੇ ਪ੍ਰਰੋਗਰਾਮ ਦਾ ਸ਼ਰੂਆਤ ਕੀਤੀ।ਹੈਡ ਗਰੰਥੀ ਭਾਈ ਕਸ਼ਮੀਰ ਸਿੰਘ ਨੇ ਹੁਕੁਮਨਾਮਾ ਲੈ ਕੇ ਧਾਰਮਿਕ ਦੀਵਾਨ ਨੂੰ ਸ਼ੁਰੂ ਕਰਵਾਇਆ।ਭਾਈ ਕਿਸ਼ੋਰ ਸਿੰਘ ਹਜੂਰੀ ਰਾਗੀ ਨੇ ਸ਼ਬਦ ਗਾਇਨ ਕੀਤਾ।ਇਹ ਸਮਾਗਮ ਪੰਜ ਦਿਨਾਂ ਤੱਕ ਚੱਲੇਗਾ, ਜਿਸ ਵਿੱਚ ਦੇਸ਼ ਭਰ ਤੋਂ ਪੁੱਜੇ ਉਘੇ ਰਾਗੀ ਜਥੇ, ਕੀਰਤਨੀਏ,  ਕਥਾਵਾਚਕ ਅਤੇ ਵਿਆਖਿਕਾਰ ਸ਼ਾਮਿਲ ਹੋਣਗੇ।
 

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply