ਜਲੰਧਰ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਲੈਫਟੀਨੈਂਟ ਜਨਰਲ ਸੰਜੀਵ ਸ਼ਰਮਾ ਨੇ ਅੱਜ ਉਘੀ ਵਜਰਾ ਕੋਰ ਦੇ ਅਫਸਰ ਕਮਾਂਡਿੰਗ ਦੇ ਤੌਰ ‘ਤੇ ਕਮਾਨ
ਸੰਭਾਲੀ।ਉਨ੍ਹਾਂ ਨੇ ਦਸੰਬਰ 1983 ਵਿਚ ਰਾਜਪੁਤਾਨਾ ਰਾਈਫ਼ਲਜ਼ ਵਿੱਚ ਕਮਿਸ਼ਨ ਪ੍ਰਾਪਤ ਕੀਤਾ।ਉਹ ਰੱਖਿਆ ਸੇਵਾ ਸਟਾਫ ਕਾਲਜ, ਕਾਲਜ ਆਫ ਡਿਫੈਂਸ ਮੈਨਜਮੈਂਟ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ ਹਨ।
ਜਨਰਲ ਅਫਸਰ ਨੇ ਉਤਰ-ਪੂਰਬ ‘ਚ ਸਰਗਰਮ ਕਾਊਂਟਰ ਇੰਸਰਜੈਂਸੀ ਦੇ ਹਾਲਾਤ ਵਿੱਚ ਇਨਫੈਂਟਰੀ ਬਟਾਲੀਅਨ ਦੀ ਅਗਵਾਈ ਕੀਤੀ ਅਤੇ ਕੰਟਰੋਲ ਰੇਖਾ ‘ਤੇ ਇਨਫੈਂਟਰੀ ਬ੍ਰਿਗੇਡ ਅਤੇ ਜੰਮੂ ਕਸ਼ਮੀਰ ਵਿਚ ਇਨਫੈਂਟਰੀ ਡਵੀਜ਼ਨ ਦੀ ਅਗਵਾਈ ਵੀ ਕੀਤੀ।ਜਨਰਲ ਅਫਸਰ ਨੇ ਵੱਖ-ਵੱਖ ਉਘੀ ਰੱਖਿਆ ਸੰਸਥਾਵਾਂ-ਹੈਡਕੁਆਰਟਰ ਥਲ ਸੈਨਾ ਸਿਖਲਾਈ ਕਮਾਂਡ, ਹੈਡਕੁਆਰਟਰ ਮਹਾ ਨਿਦੇਸ਼ਆਲਿਆ ਅਸਾਮ ਰਾਈਫ਼ਲਜ਼ ਅਤੇ ਥਲ ਸੈਨਾ ਹੈਡਕੁਆਰਟਰ ਵਿੱਚ ਮਿਲਿਟਰੀ ਆਪਰੇਸ਼ਨ ਅਤੇ ਮਿਲਟਰੀ ਖੁਫੀਆ ਮਹਾ ਨਿਦੇਸ਼ਆਲਿਆ ਵਿੱਚ ਵੱਖ-ਵੱਖ ਅਹੁਦਿਆਂ ਅਤੇ ਸੇਵਾਵਾਂ ਨਿਭਾਈਆਂ।
ਜਨਰਲ ਅਫਸਰ ਰਾਸ਼ਟਰੀ ਸੈਨਿਕ ਅਕਾਦਮੀ ਵਿੱਚ ਇੰਸਟਰੱਕਟਰ ਦੇ ਅਹੁਦੇ ‘ਤੇ ਵੀ ਰਹਿ ਚੁੱਕੇ ਹਨ।35 ਸਾਲਾਂ ਦੀ ਸੇਵਾ ਦੌਰਾਨ ਉਨਾਂ ਨੂੰ ਯੁੱਧ ਸੇਵਾ ਮੈਡਲ ਅਤੇ ਆਰਮੀ ਕਮਾਂਡਰ ਥਲ ਸੈਨਾ ਸਿਖਲਾਈ ਕਮਾਨ ਦੇ ਪ੍ਰਸ਼ਸਤੀ ਪੱਤਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਵਜਰਾ ਕੋਰ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਲੈਫਟੀਨੈਂਟ ਜਨਰਲ ਸੰਜੀਵ ਸ਼ਰਮਾ ਹੈਡਕੁਆਰਟਰ ਉਤਰੀ ਕਮਾਂਡ ਵਿੱਚ ਚੀਫ ਆਫ ਸਟਾਫ ਦੇ ਅਹੁਦੇ ‘ਤੇ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media