Thursday, April 23, 2026

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਸੁਲਤਾਨਪੁਰ ਲੋਧੀ `ਚ ਔਰਤਾਂ ਦੀ ਸਿਹਤ ਸੰਭਾਲ ਲਈ ਅਹਿਮ ਉਪਰਾਲਾ

ਮਹਿਲਾ ਸ਼ਰਧਾਲੂਆਂ ਲਈ ਸੈਨੇਟਰੀ ਪੈਡਾਂ ਦੀਆਂ 60 ਮਸ਼ੀਨਾਂ ਅਹਿਮ ਥਾਵਾਂ ‘ਤੇ ਲਾਈਆਂ
ਸੁਲਤਾਨਪੁਰ ਲੋਧੀ, 10 ਨਵੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਜੀ ਦੇ 550ਵੇਂਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਜਲ PUNJ1011201905ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂਂ ਸੁਲਤਾਨਪੁਰ ਲੋਧੀ ਵਿਖੇ ਜਿਥੇ ਸ਼ਰਧਾਲੂਆਂ ਲਈ ਪਾਣੀ ਦੀ ਸਪਲਾਈ ਤੇ ਸਾਫ-ਸਫਾਈ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ, ਉਥੇ ਔਰਤਾਂ ਦੀ ਸਿਹਤ ਸੰਭਾਲ ਦੇ ਮੱਦੇਨਜ਼ਰ ਵੱਡਾ ਕਦਮ ਚੁੱਕਿਆ ਗਿਆ ।
            ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਐਸ.ਈ ਇੰਜਨੀਅਰ ਕੇ.ਐਸ ਸੈਣੀ ਨੇ ਦੱਸਿਆ ਕਿ ਵਿਭਾਗ ਵੱਲੋਂ ਭਾਰੀ ਗਿਣਤੀ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਸਵੱਛਤਾ ਸਬੰਧੀ ਵੱਡਾ ਐਕਸ਼ਨ ਪਲਾਨ ਤਿਆਰ ਕੀਤਾ ਹੈ। ਇਸੇ ਤਹਿਤ ਮਹਿਲਾ ਸ਼ਰਧਾਲੂਆਂ ਨੂੰ ਮਾਹਵਾਰੀ ਦੇ ਦਿਨਾਂ ਦੌਰਾਨ ਅੰਦਰੂਨੀ ਸਾਫ-ਸਫਾਈ ਰੱਖਣ ਬਾਰੇ ਜਾਗਰੂਕ ਕਰਨ ਤੇ ਉਨਾਂ ਦੀ ਸਿਹਤ ਸੰਭਾਲ ਦੇ ਮੱਦੇਨਜ਼ਰ ਸੈਨੇਟਰੀ ਪੈਡ ਵਾਲੀਆਂ ਲਗਭਗ 60 ਮਸ਼ੀਨਾਂ ਇਸ ਨਗਰੀ ਦੀਆਂ ਅਹਿਮ ਥਾਵਾਂ ‘ਤੇ ਲਾਈਆਂ ਗਈਆਂ ਹਨ ਤਾਂ ਜੋ ਔਰਤਾਂ ਨੂੰ ਮੁਫਤ ਸੈਨੇਟਰੀ ਪੈਡ ਮਿਲ ਸਕਣ।ਹੁਣ ਤੱਕ ਮਹਿਲਾ ਸ਼ਰਧਾਲੂਆਂ ਨੂੰ 15 ਹਜ਼ਾਰ ਤੋਂ ਵਧ ਸੈਨੇਟਰੀ ਪੈਡ ਵੰਡੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਮਹਿਲਾ ਸਟਾਫ ਤੇ ਵਲੰਟੀਅਰਾਂ ਨੂੰ ਔਰਤ ਸ਼ਰਧਾਲੂਆਂ ਦੀ ਸਿਹਤ ਸੰਭਾਲ ਨਾਲ ਸਬੰਧਤ ਇਹ ਨੇਕ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।
              ਇੰਜਨੀਅਰ ਸੈਣੀ ਨੇ ਦੱਸਿਆ ਕਿ ਸੈਨੇਟਰੀ ਪੈਡ ਇਕੱਠੇ ਕਰਨ ਲਈ ਦੋ ਵੈਨਾਂ ਲਾਈਆਂ ਗਈਆਂ ਹਨ ਤੇ ਵਰਤੇ ਸੈਨੇਟਰੀ ਪੈਡਜ਼ ਲਈ ਗੁਲਾਬੀ ਰੰਗ ਦੇ ਕੂੜੇਦਾਨ ਸ਼ਹਿਰ ਦੀਆਂ ਅਹਿਮ ਥਾਵਾਂ ‘ਤੇ ਰੱਖੇ ਗਏ ਹਨ।ਇਹ ਨਿਵੇਕਲਾ ਕਦਮ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਰਜ਼ੀਆ ਸੁਲਤਾਨਾ ਤੇ ਵਿਭਾਗ ਦੀ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੁੱਕਿਆ ਗਿਆ ਹੈ ਤੇ ਇਸ ਨੇਕ ਕਾਰਜ ‘ਚ ਐਚ.ਡੀ.ਐਫ.ਸੀ ਬੈਂਕ ਦਾ ਵਿਸ਼ੇਸ਼ ਯੋਗਦਾਨ ਹੈ।
 

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply