Friday, August 7, 2026

ਮੁਸ਼ਕਿਲ ਤੋਂ ਬਚਣ ਲਈ ਗੰਨੇ ਦੀ ਬਾਂਡਿੰਗ ਤੁਰੰਤ ਕਰਵਾਉਣ ਕਿਸਾਨ – ਜੀ.ਐਮ. ਸੰਧੂ

ਮਿੱਲ ਪ੍ਰਬੰਧਕਾਂ ਨੇ ਗੰਨਾਂ ਕਾਸ਼ਤਕਾਰਾਂ ਨੂੰ ਗੰਨੇ ਦੀ ਅਦਾਇਗੀ ਸਮੇਂ ਸਿਰ ਕਰਨ ਦਾ ਦਿੱਤਾ ਭਰੋਸਾ
ਧੂਰੀ, 10 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਗਵਾਨਪੁਰਾ ਸ਼ੂਗਰ ਮਿੱਲ ਧੂਰੀ ਵੱਲੋਂ ਨਵੇਂ ਸੀਜ਼ਨ ਦੌਰਾਨ ਗੰਨੇ ਦੀ ਪਿੜਾਈ ਦਾ ਕੰਮ PUNJ1011201910ਜ਼ਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੀ ਗੰਨੇ ਦੀ ਬਣਦੀ ਪੈਮੇਂਟ ਦੀ ਅਦਾਇਗੀ ਵੀ ਸਮੇਂ ਸਿਰ ਕਰਵਾ ਦਿੱਤੀ ਜਾਵੇਗੀ।
 ਇਹ ਜਾਣਕਾਰੀ ਦਿੰਦਿਆਂ ਸ਼ੂਗਰ ਮਿੱਲ ਧੂਰੀ ਦੇ ਜੀ.ਐਮ ਕੇਨ ਜਸਵੰਤ ਸਿੰਘ ਸੰਧੂ ਨੇ ਗੰਨਾ ਕਾਸ਼ਤਕਾਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਨਾਲ ਮਿਲ ਪ੍ਰਬੰਧਕਾਂ ਗੂੜੀ ਅਤੇ ਪੁਰਾਣੀ ਸਾਂਝ ਹੈ, ਜਿਸ ਨੂੰ ਹਮੇਸ਼ਾਂ ਬਰਕਰਾਰ ਰੱਖਿਆ ਜਾਵੇਗਾ।ਸੰਧੂ ਨੇ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਲੱਗਭਗ ਕਰਵਾ ਦਿੱਤੀ ਗਈ ਹੈ ਅਤੇ ਜੋ ਬਕਾਇਆ ਪੈਮੇਂਟ ਰਹਿੰਦੀ ਹੈ, ਉਹ ਵੀ ਥੋੜੇ ਦਿਨਾਂ ਅੰਦਰ ਪੂਰੀ ਤਰਾਂ੍ਹ ਅਦਾਇਗੀ ਕਰਵਾ ਦਿੱਤੀ ਜਾਵੇਗੀ।ਉਹਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨਾਂ ਗੰਨਾ ਕਾਸ਼ਤਕਾਰਾਂ ਨੇ ਅਜੇ ਤੱਕ ਗੰਨੇ ਦੀ ਬਾਂਡਿੰਗ ਨਹੀਂ ਕਰਵਾਈ, ਉਹ ਆਪਣੀ ਬਾਂਡਿੰਗ ਤੁਰੰਤ ਕਰਵਾ ਲੈਣ ਤਾਂ ਜੋ ਅਗਾਮੀ ਸੀਜ਼ਨ ਵਿੱਚ ਉਹਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
 

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply