Wednesday, April 15, 2026

ਧੂਰੀ ਵਿਖੇ ਦੂਸਰਾ ਰਾਧਾ ਰਾਣੀ ਸਤਸੰਗ ਕਰਵਾਇਆ

PPNJ1511201905ਧੂਰੀ, 15 ਨਵੰਬਰ (ਪੰਜਾਬ ਪੋਸਟ -ਪ੍ਰਵੀਨ ਗਰਗ) – ਸਥਾਨਕ ਮਹਾਂਵੀਰ ਮੰਦਰ ਧੂਰੀ ਵਿਖੇ ਸ੍ਰੀ ਰਾਧੇ ਸ਼ਾਮ ਸੇਵਾ ਪਰਿਵਾਰ ਧੂਰੀ ਵੱਲੋਂ ਦੂਸਰਾ ਰਾਧਾ ਰਾਣੀ ਸਤਸੰਗ ਕਰਵਾਇਆ ਗਿਆ।ਜਿਸ ਵਿੱਚ ਰਸਿਕ ਸ੍ਰੀ ਚਿੱਤਰ ਬਚਿੱਤਰ ਮਹਾਰਾਜ ਨੇ ਭਜਨ ਸੁਣਾ ਕੇ ਭਗਤਾਂ ਨੂੰ ਨਿਹਾਲ ਕੀਤਾ।ਰਾਧਾ ਰਾਣੀ ਦਾ ਗੁਣਗਾਣ ਕਰਦਿਆਂ ਸੰਗਤਾਂ ਨੇ ਨੱਚ-ਗਾ ਕੇ ਸਤਸੰਗ ਦਾ ਆਨੰਦ ਮਾਣਿਆ।ਰਾਜੀਵ ਬਾਂਸਲ ਨੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਅਤੇ ਆਲੀ ਬਾਂਸਲ ਝੰਡੇ ਦੀ ਰਸਮ ਅਦਾ ਕੀਤੀ।
ਇਸ ਮੌਕੇ ਏ.ਸੀ.ਪੀ ਕਰਾਈਮ ਚੰਦਰ ਮੋਹਨ, ਰਾਈਸੀਲਾ ਹੈਲਥ ਦੇ ਡਾਇਰੈਕਟਰ ਪ੍ਰਸ਼ੋਤਮ ਗਰਗ, ਸਿਮਰਤ ਕੌਰ ਖੰਗੂੜਾ, ਆਲੀ ਬਾਂਸਲ, ਰਾਕੇਸ਼ ਮਿੱਤਲ, ਅਸ਼ੋਕ ਕੁਮਾਰ ਲੱਖਾ ਅਤੇ ਵੱਡੀ ਗਿਣਤੀ ‘ਚ ਸ਼ਰਧਾਲੂ ਹਾਜ਼ਰ ਸਨ। 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply