ਸੁਨਾਮ/ਲੌਂਗੋਵਾਲ, 15 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਤਹਿਸੀਲ ਕੰਪਲੈਕਸ ਵਿਖੇ ਵਿਜੀਲੈਂਸ ਵਿਭਾਗ ਵਲੋਂ ਇਕ ਕਾਨੂੰਗੋ ਨੂੰ ਉਸ ਦੇ
ਦਫਤਰ ਵਿੱਚ 5000/- ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥ ਫੜਣ ਦਾ ਮਾਮਲਾ ਦਰਜ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਦੇ ਐਸ.ਪੀ ਵਿਸਾਲ ਸਭਰਵਾਲ ਨੇ ਦੱਸਿਆ ਕਿ ਸੋਨੀ ਸਿੰਘ ਨਾਮ ਦੇ ਵਿਅਕਤੀ ਦੇ ਭਾਈ ਦੀ ਜਮੀਨ ਜੋਕਿ ਬਹੁਤ ਸਮੇਂ ਪਹਿਲਾਂ ਸਰਕਾਰ ਵਲੋਂ ਅਕਵਾਇਰ ਕਰ ਲਈ ਗਈ ਸੀ।ਪਰ ਉਸ ਜ਼ਮੀਨ ਦੇ ਮੁਆਵਜ਼ ਦੇ ਰੁਪਏ ਹੁਣ ਤੱਕ ਮਾਲਿਕ ਨੂੰ ਨਹੀ ਮਿਲੇ ਸੀ।ਇਸ ਦੀ ਰਿਪੋਰਟ ਕਾਨੂੰਗੋ ਨੇ ਬਣਾ ਕੇ ਫਾਈਲ ਤਹਿਸੀਲਦਾਰ ਅਤੇ ਐਸ.ਡੀ.ਐਮ ਕੋਲ ਭੇਜਣੀ ਸੀ।ਪਰ ਇਸ ਲਈ ਕਾਨੂੰਗੋ ਵਲੋਂ ਫਾਈਲ ਤਿਆਰ ਕਰਨ ਲਈ 10000 ਰੁਪਏ ਦੀ ਮੰਗ ਕੀਤੀ ਗਈ।ਦੋਨਾਂ ਵਿੱਚ ਸੌਦਾ 5000 ਰੁਪਏ ਵਿੱਚ ਤੈਅ ਹੋ ਗਿਆ।ਜਿਸ ਦੀ ਜਾਣਕਾਰੀ ਸੋਨੀ ਸਿੰਘ ਨੇ ਉਨਾਂ ਨੂੰ ਦਿੱਤੀ ਅਤੇ ਟ੍ਰੈਪ ਲਗਾ ਕੇ ਅੱਜ ਕਾਨੂੰਗੋ ਅਵਤਾਰ ਸਿੰਘ ਨੂੰ ਉਸ ਦੇ ਦਫਤਰ ਵਿੱਚ ਹੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਸਰਕਾਰੀ ਗਵਾਹ ਐਸ.ਡੀ.ਐਮ ਭਵਾਨੀਗੜ ਬਿਜਲੀ ਵਿਭਾਗ ਪਲਜਿੰਦਰ ਸਿੰਘ ਅਤੇ ਘਰਾਚੋ ਤੋਂ ਏ.ਏ.ਈ ਹਰਦੀਪ ਸਿੰਘ ਦੀ ਮੌਜੂਦਗੀ ਵਿੱਚ ਗ੍ਰਿਫਤਾਰ ਕੀਤਾ ਗਿਆ।
ਇਸ ਮੌਕੇ ਉਨਾਂ ਨਾਲ ਇੰਸ਼ਪੈਕਟਰ ਸੁਦਰਸ਼ਨ ਸੈਨੀ, ਇੰਜ. ਤਰਲੋਚਨ ਸਿੰਘ, ਏ.ਐਸ.ਆਈ ਬਲਵਿੰਦਰ ਸਿੰਘ, ਗੁਰਜੀਤ ਸਿੰਘ ਹੌਲਦਾਰ ਰਾਜਵਿੰਦਰ ਸਿੰਘ, ਸ਼ਾਮ ਸੁੰਦਰ ਅਤੇ ਗੁਰਜਿੰਦਰ ਕੌਰ ਮੌਜੂਦ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media