Friday, August 14, 2026

ਆਜ਼ਾਦ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਵਲੋਂ ਅੰਗਹੀਣਾਂ ਲਈ ਵਿਸ਼ੇਸ਼ ਕੈਂਪ

219 ਅੰਗਹੀਣ ਵਿਅਕਤੀਆਂ ਨੂੰ ਕੀਤਾ ਗਿਆ ਰਜਿਸਟਰਡ

PPNJ1611201908

ਲੌਂਗੋਵਾਲ, 16 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਮਦਨ ਮੋਹਨ ਸਲਾਇਟ ਦੀ ਯਾਦ ਵਿਚ ਮਨਿਸਟਰੀ ਆਫ ਸੋਸ਼ਲ ਜਸਟਿਸ, ਭਾਰਤ ਸਰਕਾਰ, ਅਰਟੀਫਿਸ਼ਲ ਲਿੰਬਜ਼ ਮੈਨੂਫੈਕਚੁਰਿੰਗ ਕਾਰਪੋਰੇਸ਼ਨ ਆਫ ਇੰਡੀਆ, ਕਾਨਪੁਰ ਅਤੇ ਜਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ (ਰੈਡ ਕਰਾਸ) ਸੰਗਰੂਰ ਦੇ ਸਹਿਯੋਗ ਨਾਲ ਆਜ਼ਾਦ ਹੈਂਡੀਕੈਪਡ ਐਸੋਸ਼ੀਏਸ਼ਨ, ਪੰਜਾਬ ਵਲੋਂ ਸਥਾਨਕ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ, ਲੌਂਗੋਵਾਲ ਵਿਖੇ ਅੰਗਹੀਣ ਵਿਅਕਤੀਆਂ ਲਈ ਇਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਅੰਗਹੀਣ ਵਿਅਕਤੀਆਂ ਲਈ ਟਰਾਈ ਸਾਇਕਲ, ਵੀਲ੍ਹ ਚੇਅਰ, ਫੌਹੜੀਆਂ, ਕੈਲੀਪਰ, ਨਕਲੀ ਅੰਗ, ਸੁਨਣ ਵਾਲੀਆਂ ਮਸ਼ੀਨਾਂ ਆਦਿ ਦੀ ਰਜਿਸਟਰੇਸ਼ਨ ਕੀਤੀ ਗਈ।
 ਇਸ ਕੈਂਪ ਵਿਚ ਹਲਕਾ ਵਿਧਾਇਕ ਅਮਨ ਅਰੋੜਾ ਅਤੇ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਸ਼ਿਰਕਤ ਕੀਤੀ।ਅਮਨ ਅਰੋੜਾ ਨੇ ਲੜਕੀਆਂ ਲਈ ਬਾਥਰੂਮ ਬਣਾਉਣ ਲਈ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ।ਪ੍ਰੋਗਰਾਮ ਵਿੱਚ ਡਾ. ਸ਼ੈਲੈਦਰ ਜੈਨ, ਡਾਇਰੈਕਟਰ, ਸਲਾਇਟ, ਲੌਂਗੋਵਾਲ, ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ, ਕਨੇਡਾ ਵੱਲੋਂ ਲਖਵੀਰ ਸਿੰਘ ਰਤਨਪਾਲ, ਪਾਸ਼ ਕੋਮਾਂਤਰੀ ਮੈਮੋਰੀਅਲ ਸੁਸਾਇਟੀ ਦੇ ਕਨਵੀਨਰ ਪ੍ਰੋ: ਡਾ: ਸੁਰਿਦਰ ਸਿੰਘ ਧੰਜਲ, ਕਨੇਡਾ, ਆਪਣਾ ਪੰਜਾਬੀ ਗਰੁੱਪ, ਕੈਲੀਫੋਰਨੀਆ, ਅਮਰੀਕਾ ਵੱਲੋਂ ਡਾ. ਦਿਨੇਸ਼ ਕੁਮਾਰ ਦੇ ਪਿਤਾ ਕਾਕਾ ਸ਼ਰਮਾ, ਸਰਬੱ ਦਾ ਭਲਾ ਚੈਰੀਟੇਬਲ ਟਰੱਸਟ, ਪਟਿਆਲਾ ਵਲੋਂ ਕੁਲਦੀਪ ਸਿੰਘ ਗਰੇਵਾਲ ਅਤੇ ਡਾ. ਮੰਗਤ ਰਾਮ ਗੋਇਲ ਚੀਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਡੀ.ਡੀ.ਆਰ.ਸੀ (ਰੈਡ ਕਰਾਸ) ਸੰਗਰੂਰ ਵਲੋਂ ਆਏ ਮਿੰਟੂ ਬਾਂਸਲ ਨੇ ਦੱਸਿਆ ਕਿ ਇਸ ਕੈਂਪ ਵਿਚ ਲਗਭਗ 219 ਲੋੜਵੰਦ ਅੰਗਹੀਣ ਵਿਅਕਤੀਆਂ ਦੀ ਰਜਿਸਟਰੇਸ਼ਨ ਕੀਤੀ ਗਈ।ਪ੍ਰੋਗਰਾਮ ਵਿੱਚ ਲੰਗਰ ਦੀ ਸੇਵਾ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਆਲਾ ਸਿੰਘ ਦੀ ਢਾਬ ਨੇ ਨਿਭਾਈ। ਸੰਤ ਅਤਰ ਸਿੰਘ ਐਜੁਕੇਸ਼ਨ ਵੈਲਫ਼ੇਅਰ ਸੋਸਾਇਟੀ ਵੱਲੋਂ ਸਤਨਾਮ ਸਿੰਘ, ਡਾ. ਬੀ.ਐਸ.ਕੇ ਸਰਸਵਤੀ ਐਜੂਕੇਸ਼ਨ ਰਿਸਰਚ ਐਂਡ ਵੈਲਫੇਅਰ ਸੁਸਾਇਟੀ ਵਲੋਂ ਰਾਕੇਸ਼ ਕੁਮਾਰ ਗੋਇਲ, ਵਣ ਵਿਸਥਾਰ ਮੰਡਲ, ਬਠਿੰਡਾ ਵਲੋਂ ਨੈਬ ਸਿੰਘ ਬਲਾਕ ਅਫਸਰ, ਗੁਰਦੀਪ ਸਿੰਘ, ਕੁਲਵੀਰ ਸਿੰਘ, ਸਥਾਨਕ ਬੀਬੀ ਭਾਨੀ ਐਨ.ਜੀ.ਓ ਵਲੋਂ ਮੈਡਮ ਕਿਰਨ ਕੌਰ, ਸੰਤ ਅਤਰ ਸਿੰਘ ਜੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਹਰਿਆਉ ਵਲੋਂ ਸਤਨਾਮ ਸਿੰਘ ਬਾਵਾ, ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ, ਸੁਨਾਮ ਵਲੋਂ ਗੁਰਇੰਦਰਪਾਲ ਸਿੰਘ ਬਿੱਟੂ, ਸਲਾਇਟ ਤੋਂ ਮਨੋਜ ਗੋਇਲ, ਦੇਸ਼ ਭਗਤ ਯਾਦਗਾਰ ਲੌਂਗੋਵਾਲ ਵਲੋਂ ਮਾਸਟਰ ਬਲਵੀਰ ਸਿੰਘ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਵਲੋਂ ਜੁਝਾਰ ਲੌਂਗੋਵਾਲ, ਦੇਵਿੰਦਰਪਾਲ ਸਿੰਘ ਪਟਵਾਰੀ ਸ਼ੇਰੋਂ ਅਤੇ ਸੁਖਪਾਲ ਚੀਮਾ ਮਹਿਮਾਨ ਦੇ ਤੌਰ `ਤੇ ਸ਼ਾਮਿਲ ਹੋਏ।ਮਹਿਮਾਨਾਂ ਦਾ ਧੰਨਵਾਦ ਸੰਸਥਾ ਦੇ ਪ੍ਰਧਾਨ ਚਮਕੌਰ ਸਿੰਘ ਸ਼ਾਹਪੁਰ ਅਤੇ ਕਮਲਜੀਤ ਸਿੰਘ ਵਿੱਕੀ ਨੇ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਕੁਲਦੀਪ ਸਿੰਘ ਲੌਂਗੋਵਾਲ ਨੇ ਬਾਖੂਬੀ ਨਿਭਾਈ।ਮਦਨ ਮੋਹਨ ਸਲਾਈਟ ਦੇ ਪਰਿਵਾਰ ਦੀ ਹਾਜ਼ਰੀ ਵਿੱਚ ਸਾਰਿਆਂ ਵਲੋਂ ਮਦਨ ਮੋਹਨ ਨੂੰ ਯਾਦ ਕੀਤਾ ਗਿਆ ਅਤੇ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਇਸ ਤੋਂ ਇਲਾਵਾ ਰੋਹਿਤ ਗਰਗ, ਗੋਬਿੰਦ ਸਿੰਘ ਦੁੱਲਟ, ਭਵਨਦੀਪ ਕੌਰ, ਪ੍ਰੀਤਪਾਲ ਸਿੰਘ, ਰਜਨੀ ਗਰਗ, ਸ਼ਰਨਜੀਤ ਕੌਰ, ਮੈਡਮ ਮੋਨਾ, ਜਸਵਿੰਦਰ ਸਰਮਾਂ, ਪਰਦੀਪ ਬਿੱਟੂ, ਮੈਡਮ ਗੀਤਾ, ਮੋਨਿਕਾ ਰਾਣੀ, ਅੰਮ੍ਰਿਤਪਾਲ ਸਿੰਘ, ਨਵਜੋਤ ਸਿੰਘ, ਨਿਰਪਾਲ ਸਿੰਘ, ਗੁਰਸੇਵਕ ਸਿੰਘ ਬਿਗੜਵਾਲ, ਕੁਲਦੀਪ ਸਿੰਘ, ਰਾਮਪਾਲ ਸਿੰਘ ਅਤੇ ਮੁਕੰਦ ਸਿੰਘ ਆਦਿ ਹਾਜ਼ਰ ਸਨ।
 

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply