Thursday, June 11, 2026

ਸਰਕਾਰੀ ਹਾਈ ਸਕੂਲ ਉਟਾਲਾਂ ਵਿਖੇ ਐਥਲੈਟਿਕਸ ਮੀਟ ਕਰਵਾਈ ਗਈ

PPNJ1611201919 ਸਮਰਾਲਾ, 16 ਨਵੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਰਕਾਰੀ ਹਾਈ ਸਕੂਲ ਉਟਾਲਾਂ ਵਿਖੇ ਮੁੱਖ ਅਧਿਆਪਕ ਮੇਘ ਸਿੰਘ ਜਵੰਦਾ ਦੀ ਅਗਵਾਈ ਅਤੇ ਸ੍ਰੀਮਤੀ ਅਰਮਿੰਦਰ ਕੌਰ ਡੀ.ਪੀ.ਈ ਦੀ ਨਿਗਰਾਨੀ ਹੇਠ ਪਲੇਠੀ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦਘਾਟਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੇਜਰ ਸਿੰਘ ਮੇਜੀ ਉਟਾਲਾਂ ਨੇ ਕੀਤਾ।ਐਥਲੈਟਿਕਸ ਮੀਟ ਵਿੱਚ ਵਿਦਿਆਰਥੀਆਂ ਦੇ ਚਾਰ ਹਾਊਸ ਪਹਿਲਾ ਰਵਿੰਦਰ ਨਾਥ ਟੈਗੋਰ, ਦੂਜਾ ਡਾ. ਬੀ.ਆਰ ਅੰਬੇਦਕਰ, ਤੀਜਾ  ਏ.ਪੀ.ਜੇ ਅਬਦੁਲ ਕਲਾਮ ਅਤੇ ਚੌਥਾ ਕਲਪਨਾ ਚਾਵਲਾ ਹਾਊਸ ਵਿਚਕਾਰ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ।
ਅੰਡਰ 14 ਲੜਕੇ, ਲੜਕੀਆਂ ਅਤੇ ਅੰਡਰ 17  ਲੜਕੇ, ਲੜਕੀਆਂ ਦੇ ਵੱਖ-ਵੱਖ ਮੁੁਕਾਬਲੇ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ ਅਤੇ ਰਿਲੇਅ ਰੇਸ ਵਿੱਚ ਭਾਗ ਲਿਆ।ਸ਼ਾਟਪੁੱਟ, ਜੈਵਲਿਨ ਥਰੋ, ਲੌਂਗ ਜੰਪ, ਟ੍ਰਿਪਲ ਜੰਪ ਦੇ ਮੁਕਾਬਲੇ ਹੋਏ।ਮਨੋਰੰਜਨ ਖੇਡਾਂ ਜਿਵੇਂ ਬੋਰੀ ਰੇਸ, ਚਾਟੀ ਰੇਸ, ਨਿੰਬੂ ਰੇਸ, ਸਲੋ ਸੈਇਕਲਿੰਗ ਰੇਸ, ਤਿੰਨ ਟੰਗੀ ਰੇਸ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ।ਰੱਸਾਕਸ਼ੀ ਦੇ ਮੁਕਾਬਲੇ ਇਸ ਐਥਲੈਟਿਕਸ ਮੀਟ ਦਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।ਰੱਸਾਕਸ਼ੀ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਰਵਿੰਦਰ ਨਾਥ ਟੈਗੋਰ ਨੇ ਪ੍ਰਾਪਤ ਕੀਤਾ। ਦੂਜਾ ਸਥਾਨ ਏ.ਪੀ.ਜੇ ਅਬਦੁਲ ਕਲਾਮ ਅਤੇ ਤੀਜਾ ਸਥਾਨ ਕਲਪਨਾ ਚਾਵਲਾ ਹਾਊਸ ਨੇ ਪ੍ਰਾਪਤ ਕੀਤਾ। ਅੰਡਰ 14 ਲੜਕੀਆਂ ਵਰਗ ਵਿੱਚ ਕਰਮਜੀਤ ਕੌਰ ਸੱਤਵੀਂ ਜਮਾਤ ਅਤੇ ਅੰਡਰ 14 ਲੜਕੇ ਵਰਗ ਵਿੱਚ ਵਿਕਾਸ ਜਮਾਤ ਅੱਠਵੀਂ ਦੇ ਵਿਦਿਆਰਥੀ ਬੈਸਟ ਐਥਲੀਟ ਐਲਾਨੇ ਗਏ।ਅੰਡਰ 17 ਵਰਗ ਲੜਕੀਆਂ ਵਿੱਚ ਪਵਨਦੀਪ ਕੌਰ ਜਮਾਤ ਨੌਵੀਂ ਅਤੇ ਲੜਕਿਆਂ ਵਿੱਚ ਸਰਵਪ੍ਰੀਤ ਸਿੰਘ ਦਸਵੀਂ ਜਮਾਤ  ਦਾ ਵਿਦਿਆਰਥੀ ਬੈਸਟ ਅਥਲੀਟ ਐਲਾਨਿਆ ਗਿਆ। PPNJ1611201920
ਸਮਾਗਮ ਦੇ ਮੁੱਖ ਮਹਿਮਾਨ ਕਰਨਵੀਰ ਸਿੰਘ ਢਿੱਲੋਂ ਪ੍ਰਧਾਨ ਯੂਥ ਕਾਂਗਰਸ ਸਮਰਾਲਾ ਨੇ ਕਿਹਾ ਕਿ ਖੇਡਾਂ ਸਾਨੂੰ ਆਪਸੀ ਮਿਲਵਰਤਨ, ਸਹਿਯੋਗ ਅਤੇ ਸਵੈ ਅਨੁਸਾਸ਼ਨ  ਜਿਹੇ ਗੁਣ ਸਖਾਉਂਦੀਆਂ ਹਨ।ਮਹਿਮਾਨਾਂ ਨੇ ਸਾਂਝੇ ਤੌਰ ‘ਤੇ ਇਨਾਮਾਂ ਦੀ ਵੰਡ ਕੀਤੀ। ਓਵਰ ਆਲ ਟਰਾਫੀ ਰਵਿੰਦਰ ਨਾਥ ਟੈਗੋਰ ਹਾਊਸ ਨੇ ਜਿੱਤੀ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਰਜਿੰਦਰ ਸਿੰਘ ਢਿੱਲੋਂ ਬਹਿਲੋਲਪੁਰ, ਜੋਗਿੰਦਰ ਸਿੰਘ ਬਿੱਲੂ, ਕਰਮ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ, ਅਵਤਾਰ ਸਿੰਘ ਤਾਰੀ, ਅਮਰਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਮੈਂਬਰ ਪੰਚਾਇਤ ਰਣਜੀਤ ਸਿੰਘ, ਸੰਦੀਪ ਕੌਰ ਚੇਅਰ ਪਰਸਨ ਐਸ.ਐਮ.ਸੀ, ਜਥੇਦਾਰ ਮੁਖਤਿਆਰ ਸਿੰਘ ਗੁਰਦੁਆਰਾ ਕਮੇਟੀ, ਪ੍ਰਿੰਸੀਪਲ ਗੁਰਦੀਪ ਸਿੰਘ ਰਾਏ, ਪ੍ਰਿੰਸੀਪਲ ਮੁਨੀਸ਼ ਕੁਮਾਰ, ਬਚਿੱਤਰ ਸਿੰਘ ਅਧਿਆਪਕ ਸ. ਮਿ. ਸਕੂਲ ਘਰਖਣਾ, ਵਿਜੈ ਕੁਮਾਰ ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ ਸਮਰਾਲਾ, ਜਸਪਾਲ ਸਿੰਘ ਪੀ.ਟੀ.ਆਈ ਸਮਰਾਲਾ ਅਤੇ ਸ਼ਾਹੀ ਸਪੋਰਟਸ ਕਾਲਜ ਝਕੜੌਦੀ (ਸਮਰਾਲਾ) ਦੇ ਵਿਦਿਆਰਥੀਆਂ ਨੇ ਵਿਭਾਗੀ ਡਿਊਟੀ ਬਾਖੂਬੀ ਨਿਭਾਈ।
 ਇਸ ਮੌਕੇ ਜੈਦੀਪ ਮੈਨਰੋ, ਨੰਬਰਦਾਰ ਹਰਿੰਦਰ ਸਿੰਘ, ਬਚਿੱਤਰ ਸਿੰਘ, ਸੁਖਜਿੰਦਰ ਸਿੰਘ (ਕਮੇਟੀ ਮੈਂਬਰ) ਅਤੇ ਸਟਾਫ ਵਿਚੋਂ ਰਾਜੇਸ਼ ਕੁਮਾਰ, ਅਰਮਿੰਦਰ ਕੌਰ, ਹਰਮੇਸ਼ ਕੌਰ,, ਦਿਆਲ ਕੌਰ, ਦਲਜੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਰਛਪਾਲ ਕੌਰ, ਕਮਲਪ੍ਰੀਤ ਕੌਰ, ਮਿਸ ਪ੍ਰੀਤੀ ਡੰਮ, ਰਾਜਵੀਰ ਸਿੰਘ, ਟੀਟੂ, ਦਵਿੰਦਰਜੀਤ ਸਿੰਘ ਅਤੇ ਸੰਜੇ ਪੁਰੀ ਆਦਿ ਹਾਜ਼ਰ ਸਨ।
 

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply