Saturday, September 19, 2026

ਜੀ.ਬੀ.ਪੀ ਗਰੁੱਪ ਨੇ ਕਮਜ਼ੋਰ ਵਰਗ ਦੇ ਬਚਿਆਂ ਨਾਲ ਮਨਾਇਆ ਬਾਲ ਦਿਵਸ

PPNJ1611201923

ਚੰਡੀਗੜ੍ਹ, 16 ਨਵੰਬਰ (ਪੰਜਾਬ ਪੋਸਟ ਬਿਊਰੋ) – ਜੀ.ਬੀ.ਪੀ ਗਰੁੱਪ ਵਲੋਂ ਬਾਲ ਦਿਵਸ ’ਤੇ ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇ ਜੀਰਕਪੁਰ ਸਥਿਤ ਆਪਣੇ ਕਮਰਸ਼ੀਅਲ ਪ੍ਰੋਜੈਕਟ ਵਿਖੇ ਕਮਜ਼ੋਰ ਵਰਗ ਦੇ ਬੱਚਿਆਂ ਲਈ ਇੱਕ ਪ੍ਰੋਗਰਾਮ ਕਰਵਾਇਆ ਗਿਆ।ਜਿਸ ਦੌਰਾਨ ਉਸਾਰੀ ਸਾਈਟ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਨੇੜਲੀ ਬਸਤੀ ’ਚ ਰਹਿਣ ਵਾਲੇ ਬਚਿਆਂ ਨੂੰ ਸੱਦਿਆ ਗਿਆ। ਬੱਚਿਆਂ ਨੂੰ ਬਾਲ ਦਿਵਸ ਦਾ ਮਤਲਬ ਦੱਸਿਆ ਗਿਆ ਅਤੇ ਸਮਝਾਇਆ ਗਿਆ ਕਿ ਆਖਿਰ ਕਿਉਂ ਇਸ ਦਿਨ ਨੂੰ ਬੱਚਿਆਂ ਦਾ ਦਿਨ ਕਿਹਾ ਜਾਂਦਾ ਹੈ।ਗਰੁੱਪ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਅੰਤ ’ਚ ਜੀ.ਬੀ.ਪੀ ਗਰੁੱਪ ਦੇ ਸੇਲਜ਼ ਅਤੇ ਮਾਰਕੀਟਿੰਗ ਡਾਇਰੈਕਟਰ ਅਨੂਪਮ ਗੁਪਤਾ ਨੇ ਬੱਚਿਆਂ ਨੂੰ ਤੋਹਫੇ ਤੇ ਕਿਤਾਬਾਂ ਵੰਡੀਆਂ ਅਤੇ ਵਧੀਆ ਭੋਜਨ ਕਰਵਾਇਆ ਗਿਆ।PPNJ1611201924

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply