ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਐਸ.ਸੀ.ਈ.ਆਰ.ਟੀ ਪੰਜਾਬ ਦੀਆਂ ਹਦਾਇਤਾਂ ਤਹਿਤ ਤਹਿਸੀਲ ਪੱਧਰੀ ਦੋ ਰੋਜ਼ਾ ਵਿਗਿਆਨ ਮੇਲੇ
ਦੌਰਾਨ ਅੰਮ੍ਰਿਤਸਰ-2 ਤਹਿਸੀਲ ਵਿਚੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਦੀਆਂ ਵਿਦਿਆਰਥਣਾਂ ਵਲੋਂ ਕੁੱਲ 10 ਇਨਾਮ ਜਿੱਤ ਕੇ ਉਚ ਪੱਧਰੀ ਕਾਰਗੁਜਾਰੀ ਦਾ ਨਮੂਨਾ ਪੇਸ਼ ਕੀਤਾ ਗਿਆ।ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸਲਵਿੰਦਰ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਯੋਗ ਅਗਵਾਈ ਅਧੀਨ ਮਾਲ ਰੋਡ ਸਕੂਲ ਦੀ ਵਿਗਿਆਨ ਅਤੇ ਮੈਥ ਟੀਮ ਨੇ ਇਸ ਮੁਕਾਬਲੇ ‘ਚ ਸਭ ਤੋਂ ਵੱਧ ਇਨਾਮ ਪ੍ਰਾਪਤ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ।
ਇਸ ਵਿਗਿਆਨ ਮੇਲੇ ਵਿੱਚ ਪੇਸ਼ ਕੀਤੇ ਗਏ ਕੁੱਲ 181 ਵਿਗਿਆਨ ਅਤੇ ਮੈਥ ਮਾਡਲਜ਼ ਵਿਚੋਂ ਮਾਲ ਰੋਡ ਸਕੂਲ ਨੇ 6 ਥੀਮਜ਼ ਵਿੱਚ ਪਹਿਲਾ ਸਥਾਨ, 2 ‘ਚ ਦੂਸਰਾ ਸਥਾਨ ਅਤੇ 2 ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਵਿੱਚ ਸੁਰਭੀ ਕਪੂਰ, ਦਿਲਪ੍ਰੀਤ ਕੌਰ, ਅਰਸ਼, ਭਗਵਤ, ਸੁਪਰੀਤ, ਸ਼ਰੂਤੀ, ਸ਼ੋਭਾ ਅਤੇ ਵਾਨੀ ਸਨ।ਦੂਸਰਾ ਸਥਾਨ ਜਿਮਨਪ੍ਰੀਤ ਕੌਰ, ਈਸ਼ੂ, ਸਮਤਾ ਅਤੇ ਤੀਸਰਾ ਸਥਾਨ ਵਸ਼ੀਕਾ ਅਤੇ ਕਿਰਨ ਨੇ ਪ੍ਰਾਪਤ ਕੀਤਾ।
ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਇਸ ਵਿਗਿਆਨ ਮੇਲੇ ‘ਚ ਸਫਲਤਾ ਦਾ ਸਿਹਰਾ ਸਕੂਲ ਦੀ ਸਮੁੱਚੀ ਵਿਗਿਆਨ ਅਤੇ ਗਣਿਤ ਅਧਿਆਪਕਾਂ ਦੀ ਟੀਮ ਨੂੰ ਦਿੰਦੇ ਹੋਏ ਸਕੂਲ ਆਉਣ ‘ਤੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਹੋਰ ਮਿਹਨਤ ਕਰਕੇ ਇਸ ਪ੍ਰਦਰਸ਼ਨ ਨੂੰ ਹੋਰ ਵਧੀਆ ਕਰਨ ਲਈ ਪ੍ਰੇਰਿਆ।
ਇਨ੍ਹਾਂ ਵਿਗਿਆਨ/ਮੈਥ ਮਾਡਲਾਂ ਨੂੰ ਤਿਆਰ ਕਰਵਾਉਣ ਲਈ ਕਮਲ ਕੁਮਾਰ (ਲੈਕਚਰਾਰ ਕਮਿਸਟਰੀ), ਨਿਖਿਲ, ਰਮਨਦੀਪ ਸਿੰਘ (ਲੈਕਚਰਰ ਫ਼ਿਜ਼ਿਕਸ), ਰਾਜਵਿੰਦਰ ਸਿੰਘ, ਸ਼੍ਰੀਮਤੀ ਪ੍ਰਤਿਭਾ, ਸ੍ਰੀਮਤੀ ਸ਼ੈਲਾ, ਸ੍ਰੀਮਤੀ ਮੀਨਾਕਸ਼ੀ ਬਾਹਰੀ, ਸ੍ਰੀਮਤੀ ਗੁਰਅਮ੍ਰਿਤ ਕੌਰ, ਸ੍ਰੀਮਤੀ ਮਨਪ੍ਰੀਤ ਕੌਰ, ਸ੍ਰੀਮਤੀ ਅਮਰਜੀਤ ਕੌਰ, ਸ੍ਰੀਮਤੀ ਗੀਤਾ, ਸ੍ਰੀਮਤੀ ਅਲਕਾ, ਸ੍ਰੀਮਤੀ ਪਰਮਿੰਦਰ ਕੌਰ, ਸ਼੍ਰੀਮਤੀ ਨਵਦੀਪ ਕੌਰ, ਸ੍ਰੀਮਤੀ ਡਿੰਪਲ ਜੋਸ਼ੀ ਅਤੇ ਸ੍ਰੀਮਤੀ ਅਰਵਿੰਦਰ ਕੌਰ ਨੇ ਬਤੌਰ ਗਾਈਡ ਅਧਿਆਪਕ ਆਪਣੀ ਭੂਮਿਕਾ ਨਿਭਾਈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media