Wednesday, October 28, 2026

ਸਰਕਾਰ ਦਲਿਤ ਨੌਜਵਾਨ ਜਗਮੇਲ ਦੇ ਪਰਿਵਾਰ ਨੂੰ ਦੇਵੇਗੀ 20 ਲੱਖ, ਪਤਨੀ ਨੂੰ ਨੌਕਰੀ ਸਮੇਤ ਕਈ ਹੋਰ ਸਹੂਲਤਾਂ

ਐਸ.ਸੀ ਕਮਿਸ਼ਨ ਦੇ ਦਖਲ ਸਦਕਾ ਹੋਇਆ ਸਮਝੌਤਾ
ਸੰਗਰੂਰ/ ਲੌਂਗੋਵਾਲ, 18 ਅਕਤੂਬਰ (ਪੰਜੳਬ ਪੋਸਟ – ਜਗਸੀਰ ਲੌਂਗੋਵਾਲ ) –  ਬੀਤੇ ਦਿਨੀ ਪਿੰਡ ਲਹਿਰਾਗਾਗਾ ਦੇ ਨੇੜਲੇ ਪਿੰਡ ਚੰਗਾਲੀਵਾਲਾ ਵਿਖੇ ਦਲਿਤ PPNJ1811201910ਨੌਜਵਾਨ ਦੀ ਤਸ਼ਦਦ ਤੋਂ ਬਾਅਦ ਹੋਈ ਮੌਤ ਮਾਮਲਾ ਆਖਿਰਕਾਰ ਪੰਜਾਬ ਦੇ ਨੁਮਾਇਦਿਆਂ ਵਲੋਂ ਪਰਿਵਾਰ ਨੂੰ ਭਰੋਸਾ `ਚ ਲੈ ਕੇ ਸੁਲਝਾ ਲਿਆ ਗਿਆ।ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨਾਲ ਪਰਿਵਾਰਕ ਮੈਂਬਰਾਂ ਅਤੇ ਤੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਬਣਾਈ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ।ਜਿਸ ਦੌਰਾਨ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਦੀਆਂ ਮੰਗਾਂ ਪ੍ਰਵਾਨ ਕਰਦਿਆਂ 20 ਲੱਖ ਰੁਪਏ ਮੁਆਵਜਾ, ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ, 1 ਲੱਖ 25 ਹਜ਼ਾਰ ਰੁਪਏ ਮਕਾਨ ਦੀ ਮੁਰੰਮਤ ਲਈ, 6 ਮਹੀਨੇ ਦਾ ਰਾਸ਼ਨ, ਸੰਸਕਾਰ ਦਾ ਸਾਰਾ ਖਰਚਾ, ਮ੍ਰਿਤਕ ਦੇ ਸਾਰੇ ਬੱਚਿਆਂ ਦੀ ਮੁਕੰਮਲ ਪੜਾਈ ਮੁਫ਼ਤ ਕਰਨ ਦੇ ਨਾਲ ਨਾਲ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ 7 ਦਿਨਾਂ ਦੇ ‘ਚ ਚਲਾਨ ਪੇਸ਼ ਕਰਨ ਅਤੇ ਤਿੰਨ ਮਹੀਨਿਆਂ `ਚ ਦੋਸ਼ੀਆਂ ਨੂੰ ਸ਼ਜਾ ਦੇਣ ਸਮੇਤ ਪੁਲਿਸ ਵਲੋਂ ਇਸ `ਚ ਵਰਤੀ ਲਾਹਪ੍ਰਵਾਹੀ ਲਈ ਆਈ.ਜੀ ਪੱਧਰ ਦੇ ਅਧਿਕਾਰੀ ਤੋਂ ਜਾਂਚ ਕਰਵਾਉਣ ਦਾ ਐਲਾਨ ਕੀਤਾ।
ਗੌਰਤਲਬ ਹੈ ਕਿ 7 ਨਵੰਬਰ ਨੂੰ ਪਿੰਡ ਚੰਗਾਲੀਵਾਲ ਦੇ ਦਲਿਤ ਨੌਜਵਾਨ ਦੀ ਪਿੰਡ ਦੇ 4 ਜਨਰਲ ਵਰਗ ਦੇ ਲੋਕਾਂ ਵਲੋਂ ਤਸੀਹੇ ਦੇ ਕੇ ਬੁਰੀ ਤਰ੍ਹਾਂ ਮਾਰ ਕੁੱਟ ਕੀਤੀ ਗਈ ਸੀ।ਜਿਸ ਨੂੰ ਪਹਿਲਾਂ ਲਹਿਰਾਗਾਗਾ, ਫਿਰ ਸੰਗਰੂਰ ਅਤੇ ਉਸ ਤੋਂ ਬਾਅਦ ਚੰਡੀਗੜ ਪੀ.ਜੀ.ਆਈ ਵਿਖੇ ਭਰਤੀ ਕਰਵਾਇਆ ਗਿਆ।ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।ਪਹਿਲਾਂ ਪੁਲਿਸ ਪ੍ਰਸ਼ਾਸਨ ਵਲੋਂ ਮਾਮਲਾ ਗੰਭੀਰਤਾ ਨਾਲ ਨਾ ਲੈਂਦਿਆਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ 12 ਨਵੰਬਰ ਨੂੰ ਇਹ ਮਸਲਾ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਕੋਲ ਪੁੱਜਾ, ਤਾਂ ਐਸ.ਸੀ ਕਮਿਸ਼ਨ ਮੈਂਬਰ ਸ੍ਰੀਮਤੀ ਪੂਨਮ ਕਾਂਗੜਾ ਵਲੋਂ ਅਧਿਕਾਰੀਆਂ ਨੂੰ ਝਾੜ ਪਾਉਂਦਿਆਂ 13 ਨਵੰਬਰ ਨੂੰ ਐਸ.ਸੀ.ਐਕਟ ਸਣੇ ਵੱਖ ਵੱਖ ਧਰਾਵਾਂ ਤਹਿਤ 4 ਦੋਸ਼ੀਆਂ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਂਦਿਆਂ ਜੁਰਮ `ਚ 302 ਵਾਧਾ ਕਰਵਾਇਆ ਗਿਆ।ਪੰਜਾਬ ਐਸ.ਸੀ ਕਮਿਸ਼ਨ ਅਤੇ ਹੋਰ ਜਥੇਬੰਦੀਆਂ ਦੇ ਦਖਲ ਨਾਲ ਇੱਕ ਦਲਿਤ ਪਰਿਵਾਰ ਨੂੰ ਇਨਸਾਫ ਮਿਲਿਆ।

  
   

Check Also

ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …

Leave a Reply