Monday, August 24, 2026

ਭਾਰਤੀ ਸਾਹਿਤ ਅਕੈਡਮੀ ਚੈਨਈ ਵੱਲੋਂ ਪਵਨ ਹਰਚੰਦਪੁਰੀ ਦਾ ਸਨਮਾਨ

ਧੂਰੀ, 19 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਸਾਹਿਤ ਅਕੈਡਮੀ ਵੱਲੋਂ ਪੰਜਾਬੀ ਭਾਸ਼ਾ ਲਈ “ਬਾਲ ਸਾਹਿਤ ਪੁਰਸਕਾਰ” ਵਾਸਤੇ ਪਵਨ PPNJ1911201902ਹਰਚੰਦਪੁਰੀ ਨੂੰ ਉਹਨਾਂ ਦੇ ਬਾਲ ਨਾਵਲ “ਏਲੀਅਨਜ਼ ਦੀ ਧਰਤੀ ‘ਤੇ” ਸਾਲ 2019 ਦੇ ਬਾਲ ਸਾਹਿਤ ਪੁਰਸਕਾਰ ਲਈ ਚੁਣਿਆ ਗਿਆ।ਜਿਸ ਦੀ ਸਮੁੱਚੇ ਸਾਹਿਤਕ ਹਲਕਿਆਂ ਵੱਲੋਂ ਸਰਾਹਨਾ ਕੀਤੀ ਗਈ।ਭਾਰਤੀ ਸਾਹਿਤ ਅਕੈਡਮੀ ਵੱਲੋਂ ਹਰ ਸਾਲ ਭਾਰਤ ਦੀਆਂ ਤੇਈ ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂ ਦੇ ਲੇਖਕਾਂ ਦੀਆਂ ਪੁਸਤਕਾਂ ਦੀ ਚੋਣ ਕਰਕੇ ਉਹਨਾਂ ਵਿਚੋਂ ਹਰ ਭਾਸ਼ਾ ਲਈ ਇੱਕ ਲੇਖਕ ਨੂੰ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ।ਬਾਲ ਸਾਹਿਤ ਲਈ ਦਿੱਤੇ ਜਾਣ ਵਾਲ਼ੇ ਇਹ ਪੁਰਸਕਾਰ 14 ਨਵੰਬਰ ਨੂੰ ਬਾਲ ਦਿਵਸ ਵਾਲ਼ੇ ਦਿਨ ਭਾਰਤ ਵਿੱਚ ਕਿਸੇ ਨਿਸ਼ਚਿਤ ਥਾਂ ‘ਤੇ ਦਿੱਤੇ ਜਾਂਦੇ ਹਨ।ਸਾਲ 2019 ਦੇ ਪੁਰਸਕਾਰ ਤਾਮਿਲਨਾਡੂ ਦੀ ਰਾਜਧਾਨੀ ਚੈਨਈ ਵਿੱਚ ਭਾਰਤੀਆ ਵਿੱਦਿਆ ਭਵਨ, ਮਾਈਲਾਪੁਰ ਦੇ ਆਡੀਟੋਰੀਅਮ ਵਿੱਚ ਕਰਵਾਏ ਭਰ੍ਹਵੇਂ ਸਮਾਗਮ ਵਿੱਚ ਪ੍ਰਦਾਨ ਕੀਤੇ ਗਏ।ਇਸ ਸਮਾਗਮ ਦੀ ਪ੍ਰਧਾਨਗੀ ਸਾਹਿਤ ਅਕੈਡਮੀ ਦੇ ਪ੍ਰਧਾਨ ਚੰਦਰ ਸ਼ੇਖਰ ਕੰਮਬਾਰ ਨੇ ਕੀਤੀ।ਪ੍ਰਧਾਨਗੀ ਮੰਡਲ ਵਿੱਚ ਅਕੈਡਮੀ ਦੇ ਜਨਰਲ ਸਕੱਤਰ ਕੇ. ਸ਼੍ਰੀਨਿਵਾਸਾਰਾਓ ਅਤੇ ਮੀਤ ਪ੍ਰਧਾਨ ਮਾਧਵ ਕੌਸ਼ਿਕ ਵੀ ਸ਼ਾਮਲ ਹੋਏ।
          ਸਮਾਗਮ ਦੇ ਮੁੱਖ ਮਹਿਮਾਨ ਤਾਮਿਲ ਭਾਸ਼ਾ ਦੇ ਉੱਘੇ ਕਵੀ ਵਾਇਰਾਮਿਉਥੂ ਸਨ।ਪਵਨ ਹਰਚੰਦਪੁਰੀ ਨੂੰ ਸਾਹਿਤ ਅਕੈਡਮੀ ਦਾ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ।ਇਸ ਦੇ ਨਾਲ਼ ਹੀ ਸਵੇਰੇ ਪਵਨ ਹਰਚੰਦਪੁਰੀ ਵੱਲੋਂ ਹਿੰਦੀ ਤੋਂ ਪੰਜਾਬੀ ਸਿੱਖਣ ਵਾਲੇ ਵੀਹ ਕਿਤਾਬਚੇ ਸ਼੍ਰੀ ਗੁਰੂ ਨਾਨਕ ਸਤਿਸੰਗ ਸਭਾ ਗੁਰਦੁਆਰਾ ਸਾਹਿਬ ਚੈਨਈ (ਮਦਰਾਸ) ਵਿਖੇ ਤਾਮਿਲ ਬੱਚਿਆਂ ਨੂੰ ਜੋ ਹਿੰਦੀ ਜਾਣਦੇ ਸਨ, ਨੂੰ ਪੰਜਾਬੀ ਭਾਸ਼ਾ ਸਿੱਖਣ ਲਈ ਵੰਡੇ ਗਏ ਤਾਂ ਉਸ ਸਮੇਂ ਸ਼੍ਰੀ ਗੁਰਦੁਆਰਾ ਕਮੇਟੀ ਵੱਲੋਂ ਪੰਜਾਬੀ ਦੇ ਵੱਡੇ ਲੇਖਕ ਵੱਜੋਂ ਸਿਰੋਪਾਓ ਦੇ ਕੇ ਹਰਚੰਦਪੁਰੀ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਹਰਚੰਦਪੁਰੀ ਨੂੰ ਵਾਪਸੀ ਸਮੇਂ ਇੰਡੀਗੋ ਕੰਪਨੀ ਦੇ ਜਹਾਜ ਵਿੱਚ ਸਫਰ ਕਰਦਿਆਂ ਉਹਨਾਂ ਨੂੰ ਅਕੈਡਮੀ ਪੁਰਸਕਾਰ ਮਿਲਣ ਦਾ ਪਤਾ ਲੱਗਣ ‘ਤੇ ਜਹਾਜ ਦੇ ਅਮਲੇ ਵੱਲੋਂ ਚੱਲਦੇ ਜਹਾਜ ਦੀ ਜੈਲੀ (ਰਸੋਈ) ਵਿੱਚ ਹੀ ਵੱਡੇ ਲੇਖਕ ਦੇ ਮਾਣ ਵਜੋਂ ਸਨਮਾਨਿਤ ਕੀਤਾ ਗਿਆ। 

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply