ਪੰਜਾਬ ਭਵਨ ਸਰੀ ਕੈਨੇਡਾ ਦੇ ਬਾਨੀ ਸੁੱਖੀ ਬਾਠ, ਇਟਲੀ ਤੋ ਦਲਜਿੰਦਰ ਰਹਿਲ ਅਤੇ ਜਰਮਨੀ ਤੋਂ ਅੰਜੂਜੀਤ ਸ਼ਰਮਾ ਪੁੱਜੇ
ਸਮਰਾਲਾ, 19 ਨਵੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵਲੋਂ ਲੋਕ ਕਵੀ ਗੁਰਦਿਆਲ ਸਿੰਘ ‘ਹਰੀ’ ਦੀ ਯਾਦ ਵਿੱਚ
ਇੱਕ ਵਿਸ਼ਾਲ ਕਹਾਣੀ ਦਰਬਾਰ ਅਤੇ ਸੁਰਿੰਦਰ ਰਾਮਪੁਰੀ ਦੀ ਕਹਾਣੀਆਂ ਦੀ ਕਿਤਾਬ ‘ਸਹਿਮੀ ਬੁਲਬੁਲ’ ਦਾ ਗੀਤ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਰਵਿੰਦਰ ਭੱਠਲ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸੁੱਖੀ ਬਾਠ ਬਾਨੀ ਪੰਜਾਬ ਭਵਨ ਸਰੀ ਕੈਨੇਡਾ ਸ਼ਾਮਲ ਹੋਏ।ਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਸਮਾਜ ਵਿੱਚ ਸਾਹਿਤ ਦੀ ਮਹੱਤਤਾ ਬਾਰੇ ਦੱਸਿਆ ਤੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆ ਆਖਿਆ।
ਉਪਰੰਤ ਦਲਜਿੰਦਰ ਰਹਿਲ ਇਟਲੀ ਵਲੋਂ ਲੋਕ ਕਵੀ ਗੁਰਦਿਆਲ ਸਿੰਘ ‘ਹਰੀ’ ਦੇ ਜੀਵਨ ਅਤੇ ਕਵਿਤਾ ਬਾਰੇ ਜਾਣ ਪਹਿਚਾਣ ਕਰਵਾਈ ਅਤੇ ਉਨਾਂ ਦੇ ਸੂਖਮ ਹਿਰਦੇ ਅਤੇ ਆਪਣਿਆਂ ਵਲੋਂ ਦਿੱਤੇ ਜ਼ਖਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਸੁਰਿੰਦਰ ਰਾਮਪੁਰੀ ਦੀ ਪੁਸਤਕ ‘ਸਹਿਮੀ ਬੁਲਬੁਲ ਦਾ ਗੀਤ’ ਤੇ ਡਾਕਟਰ ਮੁਕੇਸ਼ ਦਿੱਲੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਅਤੇ ਪ੍ਰਧਾਨਗੀ ਮੰਡਲ ਵਲੋਂ ਸੁਰਿੰਦਰ ਰਾਮਪੁਰੀ ਦੀ ਪੁਸਤਕ ਲੋਕ ਅਰਪਣ ਕੀਤੀ ਗਈ।
ਇਸ ਤੋਂ ਬਾਅਦ ਕਰਵਾਏ ਕਹਾਣੀ ਦਰਬਾਰ ਵਿੱਚ ਰਵਿੰਦਰ ਰੁਪਾਲ ਕੌਲਗੜ੍ਹ, ਕਮਲਜੀਤ ਨੀਲੋਂ, ਅਮਰੀਕ ਸਿੰਘ ਸਾਗੀ, ਤਰਨ ਬੱਲ ਨੇ ਵੱਖ-ਵੱਖ ਵਿਸ਼ਿਆਂ ’ਤੇ ਕਹਾਣੀ ਪਾਠ ਕੀਤਾ।ਜਿਨ੍ਹਾਂ ਤੇ ‘ਰਾਗ’ ਦੇ ਸੰਪਾਦਕ ਅਜਮੇਰ ਸਿੱਧੂ ਜੋ ਭਾਵਪੂਰਤ ਟਿੱਪਣੀਆਂ ਕੀਤੀਆਂ।ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਭਵਨ ਸਰੀ ਕੈਨੇਡਾ ਤੋਂ ਇਸ ਸਮਾਗਮ ਵਿੱਚ ਪਹੁੰਚੇ ਸੱਖੀ ਬਾਠ ਨੇ ਪੰਜਾਬ ਭਵਨ ਸਰੀ ਕੈਨੇਡਾ ਦੀਆਂ ਗਤੀਵਿਧੀਆਂ ਦੇ ਵੇਰਵੇ ਸਹਿਤ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਸਰੋਤਿਆਂ ਨਾਲ ਸਾਂਝਿਆਂ ਕਰਦਿਆਂ ਸਾਹਿਤ, ਸਾਹਿਤਕਾਰ ਤੇ ਸਮਾਜ ਬਾਰੇ ਬਹੁਤ ਵਧੀਆ ਵਿਚਾਰ ਰੱਖਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਤੇ ਅਪਣੇ ਵਿਰਸੇ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਨੂੰ ਇੱਕ ਮੰਚ ‘ਤੇ ਇਕੱਤਰ ਹੋ ਕੇ ਸਮੇਂ ਦੇ ਹਾਣੀ ਬਨਣ ਦੀ ਲੋੜ ਹੈ ਅਤੇ ਇੱਕ ਮੰਚ ਤੇ ਇਕੱਠੇ ਹੋਣਾ ਅੱਜ ਦੇ ਸਮੇਂ ਦੀ ਪ੍ਰਮੱਖ ਲੋੜ ਹੈ।
ਇਸ ਮੌਕੇ ਪ੍ਰੋ. ਰਵਿੰਦਰ ਭੱਠਲ, ਪ੍ਰਧਾਨ ਨਰਿੰਦਰ ਸ਼ਰਮਾ, ਸੁਰਿੰਦਰ ਰਾਮਪੁਰੀ, ਦਲਜਿੰਦਰ ਰਹਿਲ (ਇਟਲੀ), ਅੰਜੂਜੀਤ ਸ਼ਰਮਾ ਜਰਮਨ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਸਮਾਗਮ ਵਿੱਚ ਇਲਾਕੇ ਦੀਆਂ ਲਗਭਗ ਸਾਰੀਆਂ ਸਭਾਵਾਂ ਤੇ ਨੁਮਾਇੰਦਿਆਂ, ਮੈਂਬਰਾਂ ਤੋਂ ਇਲਾਵਾ ਸਾਹਿਤਕ ਰੁਚੀ ਰੱਖਣ ਵਾਲੇ ਸਰੋਤਿਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਤੇਲੂ ਰਾਮ ਕੁਹਾੜਾ, ਜਲੌਰ ਸਿੰਘ ਖੀਵਾ, ਕਹਾਣੀਕਾਰ ਮੁਖਤਿਆਰ ਸਿੰਘ, ਰਘਵੀਰ ਸਿੰਘ ਮਾਨ ਫਗਵਾੜਾ, ਮੇਘ ਸਿੰਘ ਜਵੰਦਾ, ਕਹਾਣੀਕਾਰ ਸੰਦੀਪ ਸਮਰਾਲਾ ਸਕੱਤਰ, ਜਸਵੀਰ ਝੱਜ, ਨਾਟਕਾਰ ਰਾਜਵਿੰਦਰ ਸਮਰਾਲਾ, ਰਾਮ ਸਰੂਪ ਰਿਖੀ, ਅਵਤਾਰ ਸਿੰਘ ਸੰਧੂ, ਸਿਮਰਜੀਤ ਸਿੰਘ ਕੰਗ, ਡਾ. ਗੁਰਇਕਬਾਲ ਸਿੰਘ, ਰਵਿੰਦਰ ਰਵੀ, ਗੁਰਮੀਤ ਆਰਿਫ, ਨਿਰਭੈ ਸਿੰਘ ਸਿੰਧੂ, ਮਨਦੀਪ ਡਡਿਆਣਾ, ਸਨੇਹਇੰਦਰ ਮੀਲੂ, ਲਖਵਿੰਦਰ ਪਾਲ ਸਿੰਘ ਖਾਲਸਾ, ਅਮਨਦੀਪ ਕੌਸ਼ਲ, ਪੁਖਰਾਜ ਸਿੰਘ ਘੁਲਾਲ, ਇੰਦਰਜੀਤ ਸਿੰਘ ਕੰਗ, ਮਨਦੀਪ ਮਾਣਕੀ, ਨੀਤੂ ਰਾਮਪੁਰ, ਜਸਪ੍ਰੀਤ ਮਾਂਗਟ, ਸਿਮਰਨ ਧੁੱਗਾ, ਸੰਤ ਸਿੰਘ ਸੋਹਲ, ਮਨਜੀਤ ਰਾਜਪੁਰਾ, ਕਹਾਣੀਕਾਰ ਨੇਤਰ ਸਿੰਘ ਮੁੱਤੋ, ਸੋਹਣਜੀਤ ਕੋਟਾਲਾ ਆਦਿ ਨੇ ਸ਼ਿਰਕਤ ਕੀਤੀ।
ਦੁਪਹਿਰ ਦੇ ਖਾਣੇ ਤੋਂ ਬਾਅਦ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਨ੍ਹਾਂ ਵਿੱਚ ਵੱਖ-ਵੱਖ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਜਸਵੀਰ ਝੱਜ, ਗੁਰਸੇਵਕ ਸਿੰਘ ਢਿੱਲੋਂ, ਦਲਬੀਰ ਸਿੰਘ ਕਲੇਰ, ਗੀਤਕਾਰ ਸਰਦਾਰ ਅਲੀ, ਪ੍ਰੋ. ਗੁਰਦੀਪ ਸਿੰਘ ਘੁਲਾਲ, ਜਸਪ੍ਰੀਤ ਕੌਰ ਮਾਂਗਟ, ਨੀਤੂ ਰਾਮਪੁਰ, ਬਲਤੇਜ ਸਿੰਘ ਬਠਿੰਡਾ, ਹਰਬੰਸ ਮਾਲਵਾ, ਅਵਤਾਰ ਸਿੰਘ ਉਟਾਲਾਂ, ਗੁਰਨਾਮ ਬਿਜਲੀ, ਅੰਜੂਜੀਤ ਸ਼ਰਮਾ, ਸੰਤ ਸਿੰਘ ਸੋਹਲ, ਮਨਜੀਤ ਸਿੰਘ ਰਾਜਪੁਰਾ, ਬਾਬੂ ਸਿੰਘ ਚੌਹਾਨ, ਮਨਦੀਪ ਮਾਣਕੀ, ਅਵਤਾਰ ਸਿੰਘ ਸੰਧੂ, ਗੁਰਮੀਤ ਗੋਲਡੀ, ਇਕਬਾਲ ਸਿੰਘ ਸ਼ਾਮਲ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੇਘ ਸਿੰਘ ਜਵੰਦਾ ਨੇ ਬਾਖੂਬੀ ਨਿਭਾਈ ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media