ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਾਰਡ ਨੰ: 49
ਪੁਰਾਣੀ ਮਾਰਕੀਟ ਵਿੱਚ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਬੜੇ ਚਿਰ ਤੋਂ ਮੰਗ ਸੀ ਕਿ ਇਕ ਨਵਾਂ ਟਿਊਬਵੈਲ ਲਗਾਇਆ ਜਾਵੇ।ਸੋਨੀ ਨੇ ਕਿਹਾ ਕਿ ਇਹ ਟਿਊਬਵੈਲ ਬਿਲਕੁੱਲ ਤਿਆਰ ਹੋ ਚੁੱਕਾ ਹੈ ਅਤੇ ਇਸ ਉਪਰ 12 ਲੱਖ ਰੁਪਏ ਦੀ ਲਾਗਤ ਆਈ ਹੈ।
ਸੋਨੀ ਨੇ ਕਿਹਾ ਕਿ 5 ਨਵੇਂ ਟਿਊਬਵੈਲ ਲਗਾਏ ਜਾਣੇ ਹਨ ਜਿਸ ਤਹਿਤ ਅੱਜ ਇਹ ਦੂਸਰੇ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਟਿਊਬਵੈਲ ਦੇ ਲੱਗਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਸਾਫ ਸੁਥਰਾ ਪਾਣੀ ਵੀ ਮੁਹੱਈਆ ਹੋਵੇਗਾ।ਸੋਨੀ ਵੱਲੋਂ ਵਾਰਡ ਨੰ: 49 ਵਿੱਚ ਪੈਂਦੇ ਇਲਾਕੇ ਪੁਰਾਣੀ ਮਾਰਕੀਟ ਮੋਤੀ ਬਾਜਾਰ ਵਿੱਚ ਲੱਗ ਰਹੀਆਂ ਟਾਈਲਾਂ ਦੇ ਕੰਮ ਦਾ ਨਰੀਖਣ ਕੀਤਾ ਅਤੇ ਸਬੰਧਤ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਕੰਮ ਗੁਣਵੱਤਾ ਭਰਪੂਰ ਹੋਣੇ ਚਾਹੀਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਮਹੇਸ਼ ਖੰਨਾ ਕੌਂਸਲਰ, ਸੁਨੀਲ ਕਾਉਂਟੀ, ਵਿਵੇਕ ਸ਼ਰਮਾ, ਪੰਕਜ ਮਹਾਜਨ, ਮਨਮੋਹਨ ਕੁੰਦਰਾ, ਸੁਨੀਲ ਪੁਦਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media