Tuesday, April 14, 2026

ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਦੌਰਾਨ ਸੰਗਰੂਰ ਦੇ ਖਿਡਾਰੀਆਂ ਦੀ ਰਹੀ ਚੜ੍ਹਤ

ਲੌਂਗੋਵਾਲ, 21 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਜਨਰਲ PPNJ2111201909ਸਕੱਤਰ ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆਂ ਦੀ ਨਿਗਰਾਨੀ ਹੇਠ ਮਸਤੂਆਣਾ ਸਾਹਿਬ ਵਿਖੇ ਕਰਵਾਈ ਗਈ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਸੰਗਰੂਰ ਦੇ ਖਿਡਾਰੀਆਂ ਵੱਲੋਂ 487 ਅੰਕ ਪ੍ਰਾਪਤ ਕਰਕੇ ਓਵਰਹਾਲ ਟਰਾਫੀ ‘ਤੇ ਕਬਜ਼ਾ ਕੀਤਾ।ਜਦੋਂਕਿ ਲੁਧਿਆਣਾ ਨੇ 341 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਪਟਿਆਲਾ ਦੇ ਖਿਡਾਰੀਆਂ ਨੇ 204 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ।
                  ਅਕਾਲ ਕਾਲਜ ਕੌਸ਼ਲ ਤੇ ਅਕਾਲ ਫਿਜ਼ੀਕਲ ਕਾਲਜ ਦੇ ਸੀਨੀਅਰ ਵਿਦਿਆਰਥੀਆਂ ਦੇ ਸਹਿਯੋਗ ਸਦਕਾ ਕਰਵਾਈ ਗਈ ਇਸ ਅਥਲੈਟਿਕਸ ਮੀਟ ‘ਚੋਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ 308 ਦੇ ਕਰੀਬ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਦੇ 35 ਸਾਲ ਤੋਂ ਲੈਕੇ 90 ਸਾਲ ਦੇ ਖਿਡਾਰੀ ਤੇ ਖਿਡਾਰਣਾ ਨੇ ਭਾਗ ਲਿਆ।ਇਸ ਮੀਟ ਦਾ ਉਦਘਾਟਨ ਗੁਰਮੀਤ ਸਿੰਘ ਐਸਪੀ ਸੰਗਰੂਰ ਵਲੋਂ ਕਰਨ ਉਪਰੰਤ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਭਰਿਆ ਮਹਿਸੂਸ ਕਰਦਾ ਹਾਂ ਕਿ ਉਹਨਾਂ ਨੂੰ ਇਸ ਪਵਿੱਤਰ ਧਰਤੀ ‘ਤੇ ਇਸ ਅਥਲੈਟਿਕ ਮੀਟ ਮੌਕੇ ਹਾਜਰੀ ਭਰਨ ਦਾ ਮੌਕਾ ਮਿਲਿਆ।ਉਹਨਾਂ ਕਿਹਾ ਕਿ ਸਾਨੂੰ ਆਪਣੇ ਇਤਿਹਾਸ ਨਾਲ ਜੁੜੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਸਹੀ ਦਿਸ਼ਾ ਵੱਲ ਤਰੱਕੀ ਦੀਆ ਰਾਹਾਂ ‘ਤੇ ਅੱਗੇ ਵਧ ਸਕੀਏ।
               ਇਸ ਅਥਲੈਟਿਕ ਮੀਟ ਦੇ ਅਖੀਰਲੇ ਦਿਨ ਔਰਤਾਂ ਦੇ 85 ਸਾਲਾ ਗਰੁਪ ਵਿਚ 5 ਕਿਲੋਮੀਟਰ ਵਾਕ, 200 ਮੀਟਰ ਅਤੇ 100 ਮੀਟਰ ਦੌੜ ਵਿਚ ਬਲਜੀਤ ਕੌਰ, 70 ਸਾਲਾ ਸੰਤੋਖ ਕੌਰ ਅਤੇ 60 ਸਾਲਾ ਅਮਰਜੀਤ ਕੌਰ ਨੇ ਪਹਿਲਾ-ਪਹਿਲਾ ਸਥਾਨ ਪ੍ਰਾਪਤ ਕੀਤਾ।
              400 ਮੀਟਰ ਦੌੜਾਂ ਵਿਚ 85 ਸਾਲਾ ਬਲਜੀਤ ਕੌਰ, 70 ਸਾਲਾ ਸੰਤੋਖ ਕੌਰ ਤੇ 45 ਸਾਲਾ ਸਰੋਜ ਰਾਣੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ 800 ਮੀਟਰ ਦੌੜਾਂ ਵਿੱਚ 60 ਸਾਲਾ ਦਵਿੰਦਰ ਕੌਰ, 50 ਸਾਲਾ ਪਵਿੱਤਰ ਕੌਰ, 45 ਸਾਲਾ ਸਰੋਜ ਰਾਣੀ, 40 ਸਾਲਾ ਲਖਵਿੰਦਰ ਕੌਰ, 35 ਸਾਲਾ ਹਰਪ੍ਰੀਤ ਕੌਰ ਅਤੇ 30 ਸਾਲਾ ਸੰਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।
               90 ਸਾਲਾ ਲਾਭ ਸਿੰਘ ਨੇ 100 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕੀਤਾ।90 ਸਾਲਾ ਹਮੀਰ ਸਿੰਘ ਨੇ ਗੋਲਾ ਸੁੱਟਣ ਅਤੇ ਡਿਸਕਸ ਥਰੋ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
              ਗੋਲਾ ਸੁੱਟਣ ਮੁਕਾਬਲੇ ਵਿੱਚ 85 ਸਾਲਾ ਕੈਪਟਨ ਜੀ.ਐਸ ਸਿਧੂ, 80 ਸਾਲਾ ਮਹਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਲੰਬੀ ਛਾਲ ਮੁਕਾਬਲੇ ਵਿੱਚ 75 ਸਾਲਾ ਗੁਰਦਿਆਲ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
              300 ਮੀਟਰ ਹਰਡਲ ਮੁਕਾਬਲੇ ਵਿੱਚ 80 ਸਾਲਾ ਸੁਰਿੰਦਰ ਸਿੰਘ, 70 ਸਾਲਾ ਮੁਖਤਿਆਰ ਸਿੰਘ, 60 ਸਾਲਾ ਅਮਰਜੀਤ ਸਿੰਘ ਨੇ ਪਹਿਲਾ-ਪਹਿਲਾ ਸਥਾਨ ਪ੍ਰਾਪਤ ਕੀਤਾ।
              ਇਸੇੇ ਤਰ੍ਹਾਂ ਮਰਦਾਂ ਦੀਆਂ 800 ਮੀਟਰ ਦੌੜਾਂ ਵਿਚ 70 ਸਾਲਾ ਬਖਸ਼ੀਸ਼ ਸਿੰਘ, 60 ਸਾਲਾ ਜਗਦੇਵ ਸਿੰਘ ਸਿੱਧੂ, 55 ਸੁਖਰਾਮ ਸਿੰਘ, 50 ਸਾਲਾ ਗੁਰਭਜਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
              ਇਸੇ ਤਰਾਂ ਪੋਲ ਵਾਲਟ ਮੁਕਾਬਲੇ ਵਿਚ 70 ਸਾਲਾ ਸਾਮ ਸਿੰਘ, 65 ਸਾਲਾ ਰਮੇਸ਼ ਪਾਲ ਸਰਮਾ, 55 ਸਾਲਾ ਲਖਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।
              ਇਹਨਾਂ ਜੇਤੂਆਂ ਨੂੰ ਸੋਨੇ, ਚਾਂਦੀ ਅਤੇ ਕਾਂਸ਼ੀ ਦੇ ਤਗਮਿਆਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਵੀ ਕੀਤਾ ਗਿਆ।ਸਨਮਾਨ ਕਰਨ ਮੌਕੇ ਕੈਪਟਨ ਭੁਪਿੰਦਰ ਸਿੰਘ ਪੂਨੀਆ ਤੋਂ ਇਲਾਵਾ ਟਰੱਸਟ ਦੇ ਮੈਂਬਰ ਦਲਜੀਤ ਸਿੰਘ (ਸੇਵਾ ਮੁਕਤ ਐਸ.ਪੀ), ਸਕੱਤਰ ਜਸਵੰਤ ਸਿੰਘ ਖਹਿਰਾ, ਹਰਚਰਨ ਸਿੰਘ ਨੰਬਰਦਾਰ, ਬਲਦੇਵ ਸਿੰਘ ਭੰਮਾਬੱਦੀ, ਪ੍ਰੀਤਮ ਸਿੰਘ ਸਾਬਕਾ ਚੀਫ਼ ਵਾਲੀਬਾਲ ਕੋਚ, ਕੋਚ ਸਵਰਨ ਸਿੰਘ, ਕੋਚ ਨਿਰਮਲ ਸਿੰਘ, ਕਰਨੈਲ ਸਿੰਘ ਲੌਂਗੋਵਾਲ, ਡਾ. ਅਮਰਜੀਤ ਸਿੰਘ ਸਿੱਧੂ, ਕੋਚ ਬਲਦੇਵ ਸਿੰਘ, ਡਾ. ਗੀਤਾ ਠਾਕੁਰ, ਡਾ. ਉਕਾਰ ਸਿੰਘ, ਡਾ. ਅਮਨਦੀਪ ਕੌਰ, ਡਾ. ਪਰਮਜੀਤ ਕੌਰ ਢਿੱਲੋਂ, ਮੈਡਮ ਗੁਰਪ੍ਰੀਤ ਕੌਰ, ਪ੍ਰੋ. ਸੁਖਜੀਤ ਸਿੰਘ ਘੁਮਾਣ, ਪ੍ਰੋ. ਰਛਪਾਲ ਸਿੰਘ, ਪ੍ਰੋ. ਰਣਧੀਰ ਸਰਮਾ, ਪ੍ਰੋ. ਸੁਖਵੀਰ ਸਿੰਘ, ਪ੍ਰੋ. ਨਿਰਪਜੀਤ ਸਿੰਘ, ਪ੍ਰੋ. ਹਰਪਾਲ ਸਿੰਘ ਹੈਰੀ ਅਤੇ ਪ੍ਰੋ. ਸੁਖਵਿੰਦਰ ਸਿੰਘ ਮਾਨ ਆਦਿ ਪ੍ਰਬੰਧਕੀ ਮੈਂਬਰ ਮੌਜੂਦ ਸਨ।ਬਜ਼ੁਰਗਾਂ ਵਾਸਤੇ ਦੁੱਧ ਅਤੇ ਫਰੂਟ ਦੇ ਖੁੱਲੇ ਲੰਗਰ ਲਗਾਏ ਗਏ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply