ਸਤਿੰਦਰ ਖੀਰਨੀਆਂ, ਸ਼ਿਵ ਕੁਮਾਰ ਸ਼ਿਵਲੀ ਤੇ ਇੰਦਰੇਸ਼ ਜੈਦਕਾ ਦਾ ਕੀਤਾ ਜਾਵੇਗਾ ਵਿਸ਼ੇਸ਼ ਸਨਮਾਨ
ਸਮਰਾਲਾ, 21 ਨਵੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਇਥੋਂ ਨਜਦੀਕੀ ਪਿੰਡ ਮਾਣਕੀ ਵਿਖੇ ਯੂਥ ਵੈਲਫੇਅਰ ਕਲੱਬ ਮਾਣਕੀ ਅਤੇ
ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ 24 ਨਵੰਬਰ ਨੂੰ ਲਗਾਇਆ ਜਾ ਰਿਹਾ ਹੈ।ਪਾਰਸ ਸੋਫਤ ਅਤੇ ਹਰਮਨ ਬਾਠ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ।ਜਿਥੇ ਵੱਖ-ਵੱਖ ਹਸਪਤਾਲਾਂ ਦੀਆਂ ਟੀਮਾਂ ਖੂਨ ਇਕੱਤਰ ਕਰਨਗੀਆਂ।
ਇਸ ਕੈਂਪ ਦੌਰਾਨ ਸਮਰਾਲਾ ਇਲਾਕੇ ਦੀਆਂ ਤਿੰਨ ਮਾਣਮੱਤੀਆਂ ਸਖਸ਼ੀਅਤਾਂ, ਸਤਿੰਦਰ ਸਿੰਘ ਖੀਰਨੀਆਂ, ਸ਼ਿਵ ਕੁਮਾਰ ਸ਼ਿਵਲੀ ਅਤੇ ਇੰਦਰੇਸ਼ ਜੈਦਕਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਪਾਰਸ ਸੋਫਤ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਇਸ ਖੂਨਦਾਨ ਕੈਂਪ ਵਿੱਚ ਆਪਣਾ ਵੱਧ ਤੋਂ ਵੱਧ ਹਿੱਸਾ ਪਾਉਣ ਅਤੇ ਖੂਨਦਾਨ ਕਰਨ, ਤਾਂ ਜੋ ਲੋੜਵੰਦ ਮਰੀਜਾਂ ਦੀ ਕੀਮਤੀ ਜਾਨ ਬਚਾਈ ਜਾ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਬਾਠ, ਪ੍ਰਦੀਪ ਬਾਠ, ਗਗਨ ਉਟਾਲ, ਸੁਖਮਨ ਉਟਾਲ, ਹੈਰੀ ਉਟਾਲ, ਰਾਹੁਲ ਉਟਾਲ, ਮੀਕਾ ਉਟਾਲ, ਦੀਪੂ ਉਟਾਲ, ਗਗਨ ਉਟਾਲ, ਖਾਨ ਰਾਜੇਵਾਲ, ਹਨੀ ਹਾਂਸ, ਮਨਿੰਦਰ ਹਾਂਸ, ਹਰਦੀਪ ਬਾਠ, ਜੋਤ ਬਾਠ ਆਦਿ ਆਦਿ ਹਾਜਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media