Sunday, March 22, 2026

550ਵੇਂ ਪ੍ਰਕਾਸ਼ ਪੁਰਬ ਮੌਕੇ ਨਿਯਮਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਦਿੱਤਾ ਗਿਆ ਟੈਂਡਰ – ਪ੍ਰਧਾਨ ਲੌਂਗੋਵਾਲ

ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –    ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸ੍ਰੀ ਗੁਰੂ Longowal4ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਲਗਾਏ ਗਏ ਪੰਡਾਲ ਦੇ ਮਾਮਲੇ ਨੂੰ ਕੁੱਝ ਲੋਕਾਂ ਵੱਲੋਂ ਜਾਣਬੁਝ ਕੇ ਤੂਲ ਦਿੱਤੀ ਜਾ ਰਹੀ ਹੈ, ਜਦਕਿ ਇਹ ਪੰਡਾਲ ਸ਼੍ਰੋਮਣੀ ਕਮੇਟੀ ਵੱਲੋਂ ਨਿਯਮਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਲਗਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
               ਲੌਂਗੋਵਾਲ ਨੇ ਸਪੱਸ਼ਟ ਕੀਤਾ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਲਗਾਏ ਗਏ ਪੰਡਾਲ ਅਤੇ ਹੋਰ ਸੇਵਾਵਾਂ ਲਈ ਦਿੱਤਾ ਗਿਆ ਟੈਂਡਰ ਬਿਲਕੁੱਲ ਨਿਯਮਾਂ ਅਨੁਸਾਰ ਹੈ।ਇਸ ਲਈ ਬਕਾਇਦਾ ਤੌਰ ’ਤੇ ਅਖ਼ਬਾਰਾਂ ਵਿਚ ਇਸ਼ਤਿਹਾਰ ਦੇਣ ਮਗਰੋਂ ਹੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਸੀ।ਇਸ ਸਬੰਧੀ ਮੁਕੰਮਲ ਸ਼ਰਤਾਂ ਸ਼੍ਰੋਮਣੀ ਕਮੇਟੀ ਵੈਬਸਾਈਟ ’ਤੇ ਪਾਈਆਂ ਗਈਆਂ ਸਨ ਅਤੇ ਸ਼ਰਤਾਂ ਪੂਰੀਆਂ ਕਰਨ ਵਾਲੀ ਫ਼ਰਮ ਨੂੰ ਸਬ-ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਟੈਂਡਰ ਦਿੱਤਾ ਗਿਆ।ਉਨਾਂ ਨੇ ਇਹ ਵੀ ਸਾਫ਼ ਕੀਤਾ ਕਿ ਇਹ ਟੈਂਡਰ ਇਕੱਲਾ ਪੰਡਾਲ ਲਈ ਹੀ ਨਹੀਂ ਸੀ, ਸਗੋਂ ਇਸ ਵਿਚ ਸੰਗਤ ਲਈ ਅਨੇਕਾਂ ਹੋਰ ਸੇਵਾਵਾਂ ਵੀ ਸ਼ਾਮਲ ਸਨ।ਜਿਸ ਨੂੰ ਇਕੱਲੇ ਪੰਡਾਲ ਦਾ ਖਰਚਾ ਦੱਸ ਕੇ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਉਸ ਵਿਚ ਦਰਜ਼ਨਾਂ ਹੋਰ ਕੰਮ ਵੀ ਸ਼ਾਮਲ ਸਨ।ਇਕੱਲਾ ਪੰਡਾਲ ਤਾਂ ਕੇਵਲ ਕਰੀਬ ਸਾਢੇ 3 ਕਰੋੜ ਦੇ ਖਰਚਿਆਂ ਵਿਚ ਲਗਾਇਆ ਸੀ।ਇਸ ਵਿੱਚ ਵੀ ਵਾਤਾਨਕੂਲ ਤੇ ਵਾਟਰਪਰੂਫ ਪੰਡਾਲ ਦੇ ਨਾਲ-ਨਾਲ 3ਡੀ ਗੇਟ, ਮੀਡੀਆ ਸੈਂਟਰ, ਜੋੜੇ ਘਰ, ਗੱਠੜੀ ਘਰ, ਵੀ.ਆਈ.ਪੀ ਲੌਂਜ਼ ਅਤੇ ਪਖਾਨੇ ਆਦਿ ਸ਼ਾਮਲ ਸਨ।
             ਉਨ੍ਹਾਂ ਦੱਸਿਆ ਕਿ ਇਸੇ ਟੈਂਡਰ ਵਿਚ ਹੀ 9 ਤੋਂ 12 ਨਵੰਬਰ 2019 ਤੱਕ ਅੰਤਰਰਾਸ਼ਟਰੀ ਪੱਧਰ ਦਾ ਮਲਟੀਮੀਡੀਆ ਲਾਈਟ ਐਂਡ ਸਾਊਂਡ ਸ਼ੋਅ, ਵੀਡੀਓ ਪ੍ਰੋਜੈਕਸ਼ਨ ਮੈਪਿੰਗ, ਬੇਬੇ ਨਾਨਕੀ ਨਿਵਾਸ ਤੋਂ ਲੈ ਕੇ ਇੱਕ ਕਿਲੋਮੀਟਰ ਮਾਰਗ ’ਤੇ ਐਲ.ਡੀ.ਡੀ. ਲਾਈਟਾਂ ਵਾਲੇ ਸਜ਼ਾਵਟੀ ਗੇਟ, ਲਾਈਟਾਂ ਅਤੇ ਸੜਕ ਦੇ ਦੋਹੀਂ ਪਾਸੀਂ ਵੱਡ-ਅਕਾਰੀ ਐਲ.ਈ.ਡੀ ਸਕਰੀਨਾਂ, ਲੇਜ਼ਰ ਸ਼ੋਅ, ਸਟੇਡੀਅਮ ਦੀ ਲਾਈਟਿੰਗ, ਸਾਊਂਡ, ਬਿਜਲਈ ਸਪਲਾਈ ਲਈ ਜਨਰੇਟਰ, ਵਿਛਾਈ, ਸੀ.ਸੀ.ਟੀ.ਵੀ ਕੈਮਰੇ, ਅੱਗ ਬਝਾਊ ਯੰਤਰ ਆਦਿ ਲਈ 4 ਕਰੋੜ 51 ਲੱਖ ਰੁਪਏ ਦੇ ਖਰਚੇ ਸ਼ਾਮਲ ਹਨ।ਇਸ ਤੋਂ ਇਲਾਵਾ ਡਰੋਨ ਸ਼ੋਅ ਪ੍ਰਾਜੈਕਟ (ਫਲਾਈ ਲਾਈਟ) ’ਤੇ 1 ਕਰੋੜ 75 ਲੱਖ ਰੁਪਏ ਦਾ ਖਰਚਾ ਵੀ ਇਸੇ ਟੈਂਡਰ ਦਾ ਹੀ ਹਿੱਸਾ ਸੀ।ਇਸੇ ਤਰ੍ਹਾਂ ਇਸ ਟੈਂਡਰ ਤਹਿਤ ਸੰਗਤ ਲਈ ਹੋਰ ਵੀ ਕਈ ਪ੍ਰਬੰਧ ਕੀਤੇ ਗਏ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply