Tuesday, September 29, 2026

ਪਿੰਡ ਮੰਡੇਰ ਖੁਰਦ ਦੇ ਨੌਜਵਾਨਾਂ ਨੂੰ ਸੌਂਪੀ ਕ੍ਰਿਕਟ ਦੀ ਕਿੱਟ

ਲੌਂਗੋਵਾਲ, 23 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਹਲਕਾ ਸੁਨਾਮ ਦੇ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਪਿੰਡ ਮੰਡੇਰ PPNJ2311201901ਖੁਰਦ ਦੇ ਸਰਪੰਚ ਗੁਰਬਖ਼ਸੀਸ ਸਿੰਘ ਭੋਲ਼ਾ ਪ੍ਰਧਾਨ ਵਲੋਂ ਪਿੰਡ ਮੰਡੇਰ ਖੁਰਦ ਦੇ ਨੌਜਵਾਨਾਂ ਨੂੰ ਕ੍ਰਿਕਟ ਦੀ ਕਿੱਟ ਸੌਂਪੀ ਗਈ।ਭੋਲ਼ਾ ਸਿੰਘ ਸਰਪੰਚ ਨੇ ਕਿਹਾ ਕਿ ਪਿੰਡ ਮੰਡੇਰ ਖੁਰਦ ਦੇ ਸਮੁਚੇ ਨੌਜਵਾਨ ਖਿਡਾਰੀ ਨਸ਼ੇ ਤੋਂ ਦੂਰ ਹਨ ਅਤੇ ਉਹ ਹਮੇਸ਼ਾ ਖੇਡਾਂ ਨੂੰ ਪਹਿਲ ਦਿੰਦੇ ਹਨ।ਇਨ੍ਹਾਂ ਨੋਜਵਾਨ ਖਿਡਾਰੀਆਂ ਨੂੰ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਕਿਸਮ ਦੀ ਜਰੂਰਤ ਹੋਵੇਗੀ ਤਾਂ ਉਹ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਨ।
              ਇਸ ਮੌਕੇ ਗੁਰਮੀਤ ਸਿੰਘ ਪੰਚ, ਸੁਖਚੈਨ ਸਿੰਘ ਪੰਚ, ਅਮ੍ਰਿਤਪਾਲ ਸਿੰਘ ਪੰਚ, ਪ੍ਰਧਾਨ ਗੁਰਸੇਵਕ ਸਿੰਘ ਵਿੱਕੀ ਮੀਡੀਆ ਇੰਚਾਰਜ ਹਲਕਾ ਸੁਨਾਮ, ਸੁਰਜੀਤ ਸਿੰਘ ਕਲੱਬ ਪ੍ਰਧਾਨ, ਚਮਕੌਰ ਸਿੰਘ, ਹਰਜੀਤ ਸਿੰਘ, ਗੁਲਾਬ ਬਰਾੜ, ਗੁਰਮੀਤ ਸਿੰਘ ਅਤੇ ਦਾਮਨ ਸਿੰਘ ਵੀ ਹਾਜ਼ਰ ਸਨ।    

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply