ਸਮਰਾਲਾ, 24 ਨਵੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਅਧਿਆਪਕ ਦਲ ਪੰਜਾਬ ਦੇ ਸਕੱਤਰ ਜਨਰਲ ਆਗੂ ਅਮਰਜੀਤ ਸਿੰਘ ਘੁਡਾਣੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨਾਂ ਦੇ ਮਾਤਾ ਸ੍ਰੀਮਤੀ ਗੁਰਦਿਆਲ ਕੌਰ ਸਦੀਵੀ ਵਿਛੋੜਾ ਦੇ ਗਏ।ਅਧਿਆਪਕ ਦਲ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰਪਾਲ ਸਿੰਘ ਖਾਲਸਾ ਸਮਰਾਲਾ ਨੇ ਦੱਸਿਆ ਹੈ ਕਿ ਲੁਧਿਆਣਾ ਵਿਖੇ ਸ਼ੋਕ ਮੀਟਿੰਗ ਦੌਰਾਨ ਸਮੁੱਚੀ ਜ਼ਿਲ੍ਹਾ ਇਕਾਈ ਵੱਲੋਂ ਜਥੇਬੰਦੀ ਦੇ ਆਗੂ ਅਮਰਜੀਤ ਸਿੰਘ ਘੁਡਾਣੀ ਦੇ ਪੂਜਨੀਕ ਮਾਤਾ ਸ੍ਰੀਮਤੀ ਗੁਰਦਿਆਲ ਕੌਰ ਦੇ ਦਿਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਮੀਟਿੰਗ ਵਿੱਚ ਗੁਰਮੀਤ ਸਿੰਘ ਮੋਹੀ, ਜਗਪਾਲ ਸਿੰਘ ਜਟਾਣਾ, ਪ੍ਰਿਤਪਾਲ ਸਿੰਘ ਘੁਡਾਣੀ, ਜਗਵੰਤ ਸਿੰਘ ਮਨਸੂਰਾਂ, ਮਦਨ ਸਿੰਘ ਦੋਰਾਹਾ, ਹਰਵਿੰਦਰ ਸਿੰਘ ਦੁੱਗਰੀ, ਬਲਵਿੰਦਰ ਸਿੰਘ ਗਿੱਲ, ਕਰਮਜੀਤ ਸਿੰਘ ਲਾਪਰਾਂ, ਰਾਮ ਦਾਸ ਸਿੰਘ ਨਸਰਾਲੀ, ਜਗਦੇਵ ਸਿੰਘ ਘੁੰਗਰਾਲੀ ਸਿੱਖਾਂ, ਹਰਪ੍ਰੀਤ ਸਿੰਘ ਲਸੋਈ, ਮੇਹੀਪਾਲ ਸਿੰਘ ਪੁਹੀੜ, ਸਰਦੂਲ ਸਿੰਘ ਜਰਖੜ, ਕੁਲਵਿੰਦਰ ਸਿੰਘ ਜੀਰਖ, ਗੁਰਨਾਮ ਸਿੰਘ ਹੀਰਾਂ, ਭਰਪੂਰ ਸਿੰਘ ਪਾਇਲ, ਬਲਜੀਤ ਸਿੰਘ ਫੈਜਗੜ੍ਹ, ਇਕਬਾਲ ਸਿੰਘ ਘੁਡਾਣੀ ਅਤੇ ਹੋਰ ਅਹੁਦੇਦਾਰ ਸ਼ਾਮਲ ਹੋਏ।
ਸੂਚਨਾ ਅਨੁਸਾਰ ਮਾਤਾ ਸ੍ਰੀਮਤੀ ਗੁਰਦਿਆਲ ਕੌਰ ਨਮਿਤ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 28 ਨਵੰਬਰ ਦਿਨ ਵੀਰਵਾਰ ਨੂੰ ਗੁਰਦੁਆਰਾ ਸਾਹਿਬ ਘੁਡਾਣੀ ਖੁਰਦ ਵਿਖੇ ਦੁਪਿਹਰ 12.00 ਤੋਂ 1:00 ਵਜੇ ਤੱਕ ਹੋਵੇਗੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media